08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਿਤਾਬਾਂ ਤੋਂ ਸਿੱਖੀ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਖੀਂ ਦੇਖਣਾ ਅਭੁੱਲ ਪਲ ਰਿਹਾ-ਰਵਨੀਤ ਸਿੰਘ

ਚੰਡੀਗੜ੍ਹ, 7 ਅਗਸਤ (ਸੰਦੀਪ ਕੁਮਾਰ ਮਾਹਨਾ)–ਪੰਜਾਬ ਵਿਧਾਨ ਸਭਾ ਦੇ ਅੱਜ ਦੇ ਇਜਲਾਸ ਦੌਰਾਨ ਮਸ਼ਹੂਰ ਗਾਇਕ ਅਤੇ ਐਂਕਰ ਰਵਨੀਤ ਸਿੰਘ ਨੇ ਗਵਰਨਰ ਗੈਲਰੀ ਵਿਚ ਬੈਠ ਕੇ ਸਦਨ ਦੀ ਕਾਰਵਾਈ ਦੇਖੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਧਾਨ ਸਭਾ ਦੀਆਂ ਪਰੰਪਰਾਵਾਂ ਬਾਰੇ ਸੰਖੇਪ ਜਾਣਕਾਰੀ ਵੀ ਸਾਂਝੀ ਕੀਤੀ।

Ad Position 21
No active advertisement
ਅਜੀਤ ਡੈਸਕ 08-08-2026
ਚੰਡੀਗੜ੍ਹ, 7 ਅਗਸਤ (ਸੰਦੀਪ ਕੁਮਾਰ ਮਾਹਨਾ)–ਪੰਜਾਬ ਵਿਧਾਨ ਸਭਾ ਦੇ ਅੱਜ ਦੇ ਇਜਲਾਸ ਦੌਰਾਨ ਮਸ਼ਹੂਰ ਗਾਇਕ ਅਤੇ ਐਂਕਰ ਰਵਨੀਤ ਸਿੰਘ ਨੇ ਗਵਰਨਰ ਗੈਲਰੀ ਵਿਚ ਬੈਠ ਕੇ ਸਦਨ ਦੀ ਕਾਰਵਾਈ ਦੇਖੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਧਾਨ ਸਭਾ ਦੀਆਂ ਪਰੰਪਰਾਵਾਂ ਬਾਰੇ ਸੰਖੇਪ ਜਾਣਕਾਰੀ ਵੀ ਸਾਂਝੀ ਕੀਤੀ। ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਨੂੰ ਨੇੜਿਓਂ ਦੇਖਣਾ ਉਨ੍ਹਾਂ ਲਈ ਜ਼ਿੰਦਗੀ ਦਾ ਇਕ ਅਭੁੱਲ ਅਤੇ ਸਿੱਖਣ ਵਾਲਾ ਪਲ ਰਿਹਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜੀਵਨ ਦੌਰਾਨ ਵਿਧਾਨ ਸਭਾ ਦੀ ਕਾਰਵਾਈ, ਸੰਸਦੀ ਪਰੰਪਰਾਵਾਂ, ਪ੍ਰਸ਼ਨ ਕਾਲ, ਬਹਿਸ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਾਰੇ ਜੋ ਕੁਝ ਕਿਤਾਬਾਂ ਵਿਚ ਪੜ੍ਹਿਆ ਸੀ, ਅੱਜ ਉਸ ਨੂੰ ਅਮਲੀ ਰੂਪ ਵਿਚ ਦੇਖਣ ਦਾ ਮੌਕਾ ਮਿਲਿਆ। ਗਵਰਨਰ ਗੈਲਰੀ ਵਿਚ ਬੈਠ ਕੇ ਇਹ ਦੇਖਣਾ ਕਿ ਸਦਨ ਦਾ ਕੰਮਕਾਜ ਕਿਸ ਅਨੁਸ਼ਾਸਨ ਅਤੇ ਸੰਵਿਧਾਨਕ ਮਰਿਆਦਾਵਾਂ ਅਨੁਸਾਰ ਚਲਦਾ ਹੈ, ਆਪਣੇ ਆਪ ਵਿਚ ਵਿਲੱਖਣ ਅਨੁਭਵ ਸੀ। ਰਵਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਥਿਊਰੀ ਤੋਂ ਪ੍ਰੈਕਟੀਕਲ ਤੱਕ ਦਾ ਸਫ਼ਰ ਰਿਹਾ। ਇਹ ਦਿਨ ਉਨ੍ਹਾਂ ਦੀ ਜ਼ਿੰਦਗੀ ਦੀਆਂ ਯਾਦਗਾਰ ਪ੍ਰਾਪਤੀਆਂ ਵਿਚ ਹਮੇਸ਼ਾ ਸ਼ਾਮਲ ਰਹੇਗਾ ਅਤੇ ਉਹ ਇਸ ਤਜ਼ਰਬੇ ਨੂੰ ਨੌਜਵਾਨਾਂ ਨਾਲ ਵੀ ਸਾਂਝਾ ਕਰਨਗੇ ਤਾਂ ਜੋ ਉਹ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਹੋਰ ਨੇੜਿਓਂ ਸਮਝ ਸਕਣ।
Ad Position 22
No active advertisement
ਪਿਛਲੀ ਖ਼ਬਰ ਚੁਟਕਲੇ ਅਗਲੀ ਖ਼ਬਰ 227.70 ਕਰੋੜ ਦੀ ਪਾਈਪਲਾਈਨ ਯੋਜਨਾ ਮੁੜ ਚਰਚਾ ’ਚ, ਨਿਗਮ ਕਮਿਸ਼ਨਰ ਨੇ ਕਰਵਾਈ ਤੱਥਾਂ ਦੀ ਜਾਂਚ
Ad Position 24