18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਡੇਰਾਬੱਸੀ ਦੇ ਥਾਣਾ ਮੁਖੀ ਸੁਮਿਤ ਮੋਰ ਦਾ ਮੁੱਖ ਮੰਤਰੀ ਵਲੋਂ ਬਹਾਦਰੀ ਪੁਰਸਕਾਰ ਨਾਲ ਸਨਮਾਨ <br/>

Ad Position 21
No active advertisement
ਥਾਣਾ ਡੇਰਾਬੱਸੀ ਦੇ ਮੁਖੀ ਸੁਮਿਤ ਮੋਰ ਨੂੰ ਡਿਸਕ ਲਗਾ ਕੇ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ | ਅਜੀਤ ਤਸਵੀਰ <br/> 29-01-2026
ਡੇਰਾਬੱਸੀ, 28 ਜਨਵਰੀ (ਗੁਰਮੀਤ ਸਿੰਘ)-ਗਣਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੇਰਾਬੱਸੀ ਦੇ ਥਾਣਾ ਮੁਖੀ ਸੁਮਿਤ ਮੋਰ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਡੇਰਾਬੱਸੀ ਅਤੇ ਲਾਲੜੂ ਇਲਾਕੇ ਦੇ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ | ਸਾਲ 2026 'ਚ ਪੰਜਾਬ 'ਚ ਬਹਾਦਰੀ ਲਈ ਦਿੱਤੇ ਗਏ ਤਿੰਨ ਪੁਰਸਕਾਰਾਂ 'ਚੋਂ ਇਕ ਪੁਰਸਕਾਰ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨੂੰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਹਰਿਆਣਾ ਦੇ ਪਿੰਡ ਬਾਸ ਜ਼ਿਲ੍ਹਾ ਹਾਂਸੀ ਨਾਲ ਸੰਬੰਧਿਤ ਸੁਮਿਤ ਮੋਰ 4 ਮਾਰਚ 2014 ਨੂੰ ਪੰਜਾਬ ਪੁਲਿਸ 'ਚ ਭਰਤੀ ਹੋਏ ਸਨ | ਤਿੰਨ ਸਾਲਾਂ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਾਲ 2017 'ਚ ਉਹ ਪਹਿਲੀ ਵਾਰ ਡੇਰਾਬੱਸੀ ਹਲਕੇ ਦੇ ਲਾਲੜੂ ਪੁਲਿਸ ਥਾਣੇ 'ਚ ਐਡੀਸ਼ਨਲ ਥਾਣਾ ਮੁਖੀ ਵਜੋਂ ਨਿਯੁਕਤ ਹੋਏ ਸਨ, ਜਿਥੇ ਉਨ੍ਹਾਂ ਨੇ ਲਗਭਗ 1 ਸਾਲ ਤੱਕ ਸੇਵਾਵਾਂ ਨਿਭਾਈਆਂ | ਇਸ ਤੋਂ ਬਾਅਦ ਉਹ ਥਾਣਾ ਸਿਟੀ ਖਰੜ, ਮੁਹਾਲੀ ਦੇ ਥਾਣਾ ਫੇਜ਼-1, ਥਾਣਾ ਢਕੌਲੀ ਤੇ ਥਾਣਾ ਰੋਪੜ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਤਾਇਨਾਤ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ | ਸੁਮਿਤ ਮੋਰ ਨੂੰ ਇਸ ਸਨਮਾਨ ਤੋਂ ਪਹਿਲਾਂ ਵੀ ਡੀ. ਜੀ. ਪੀ. ਪੰਜਾਬ ਵਲੋਂ ਪੰਜ ਵਾਰ ਡੀ. ਜੀ. ਪੀ. ਡਿਸਕ ਪ੍ਰਮਾਣ-ਪੱਤਰ ਸਮੇਤ ਕਈ ਹੋਰਨਾਂ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ | ਥਾਣਾ ਮੁਖੀ ਸੁਮਿਤ ਮੋਰ ਹੁਣ ਪਿਛਲੇ 10 ਮਹੀਨਿਆਂ ਤੋਂ ਡੇਰਾਬੱਸੀ ਥਾਣੇ 'ਚ ਬਤੌਰ ਥਾਣਾ ਮੁਖੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾ ਰਹੇ ਹਨ | ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਦੇ ਇਲਾਕੇ ਦੇ ਥਾਣਾ ਮੁਖੀ ਸੁਮਿਤ ਮੋਰ ਦਾ ਸਨਮਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਪਣੇ ਲੰਮੇ ਸਿਆਸੀ ਜੀਵਨ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਥਾਣਾ ਮੁਖੀ ਦੀ ਕਾਰਗੁਜ਼ਾਰੀ ਇੰਨੀ ਪ੍ਰਭਾਵਸ਼ਾਲੀ ਅਤੇ ਇਨਸਾਫ਼ਪੂਰਕ ਰਹੀ ਹੈ, ਜਦੋਂ ਤੋਂ ਇੰਸਪੈਕਟਰ ਸੁਮਿਤ ਮੋਰ ਦੀ ਤਾਇਨਾਤੀ ਡੇਰਾਬੱਸੀ ਪੁਲਿਸ ਥਾਣੇ 'ਚ ਹੋਈ ਹੈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਹਲਕੇ 'ਚ ਹੋਣ ਵਾਲੇ ਕਿਸੇ ਸਰਕਾਰੀ ਜਾਂ ਸਮਾਜਿਕ ਪ੍ਰੋਗਰਾਮ 'ਚ ਥਾਣਾ ਮੁਖੀ ਸੁਮਿਤ ਮੋਰ ਦਾ ਉਨ੍ਹਾਂ ਵਲੋਂ ਖ਼ੁਦ ਸਨਮਾਨ ਕੀਤਾ ਜਾਵੇਗਾ ਤਾਂ ਜੋ ਇਮਾਨਦਾਰ ਅਤੇ ਨਿਸ਼ਠਾਵਾਨ ਅਧਿਕਾਰੀਆਂ ਦਾ ਹੌਸਲਾ ਵਧਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਵਲੋਂ ਕੇਂਦਰੀ ਕਾਨੂੰਨ ਮੰਤਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਮਨੁੱਖੀ ਅਧਿਕਾਰ ਉਲੰਘਣਾਵਾਂ 'ਤੇ ਨਿਗਰਾਨੀ ਲਈ ਹਰ ਜ਼ਿਲ੍ਹੇ 'ਚ 15 ਮੈਂਬਰਾਂ ਦਾ...
Ad Position 24