18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰਾਇਲ ਗਰੁੱਪ ਨੇ ਵਾਹਨਾਂ 'ਤੇ ਲਗਾਏ ਰਿਫਲੈਕਟਰ

Ad Position 21
No active advertisement
ਟ੍ਰੈਫ਼ਿਕ ਮੁਲਾਜ਼ਮਾਂ ਨੂੰ ਰਿਫਲੈਕਟਰ ਜੈਕੇਟ ਦਿੰਦੇ ਹੋਏ ਰਾਇਲ ਗਰੁੱਪ ਦੇ ਮੈਂਬਰ | ਤਸਵੀਰ : ਮਨਿੰਦਰ ਸਿੰਘ <br/> 29-01-2026

ਜ਼ੀਰਕਪੁਰ, 28 ਜਨਵਰੀ (ਮਨਿੰਦਰ ਸਿੰਘ)-ਸੜਕ ਸੁਰੱਖਿਆ ਮਹੀਨੇ ਦੇ ਚਲਦਿਆਂ ਅੱਜ ਰਾਇਲ ਗਰੁੱਪ ਜ਼ੀਰਕਪੁਰ ਵਲੋਂ ਟ੍ਰੈਫ਼ਿਕ ਪੁਲਿਸ ਨੂੰ ਰਿਫਲੈਕਟਿਵ ਜੈਕੇਟਾਂ ਦਿੱਤੀਆਂ ਗਈਆਂ ਅਤੇ ਟ੍ਰੈਫ਼ਿਕ ਪੁਲਿਸ ਦਾ ਸਹਿਯੋਗ ਕਰਦਿਆਂ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ | ਇਸ ਮੌਕੇ ਟ੍ਰੈਫ਼ਿਕ ਇੰਚਾਰਜ ਮਨਫੂਲ ਸਿੰਘ ਨੇ ਇਸ ਉਪਰਾਲੇ ਲਈ ਰਾਇਲ ਗਰੁੱਪ ਦਾ ਧੰਨਵਾਦ ਕਰਦਿਆਂ ਸ਼ਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਿਫਲੈਕਟਰ ਧੁੰਦ ਦੇ ਮੌਸਮ 'ਚ ਕਿਸੇ ਦੀ ਜਾਨ ਬਚਾਉਣ 'ਚ ਸਹਾਈ ਹੋ ਸਕਦੇ ਹਨ | ਉਨ•ਾਂ ਕਿਹਾ ਕਿ ਛੋਟੇ ਵਾਹਨਾਂ, ਟਰਾਲੀਆਂ, ਆਟੋ ਰਿਕਸ਼ਾ ਤੇ ਹੋਰ ਕਈ ਵਾਹਨਾਂ 'ਤੇ ਰਿਫਲੈਕਟਰ ਨਹੀ ਹੁੰਦੇ, ਜਿਸ ਕਾਰਨ ਧੁੰਦ 'ਚ ਅੱਗੇ ਜਾ ਰਹੀ ਗੱਡੀ ਦਾ ਪਤਾ ਨਹੀਂ ਚੱਲਦਾ, ਜਿਸ ਨਾਲ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਲਈ ਰਿਫਲੈਕਟਰ ਜੈਕੇਟ ਜਾਨ ਬਚਾਉਣ ਦਾ ਕੰਮ ਕਰਦੀ ਹੈ | ਇਸ ਮੌਕੇ ਮੁਨਸ਼ੀ ਕਿ੍ਸ਼ਨ ਕੁਮਾਰ, ਏ. ਐਸ. ਆਈ. ਗੁਰਧਿਆਨ ਸਿੰਘ, ਹੌਲਦਾਰ ਰਿਸ਼ੀ ਪਾਲ, ਹੌਲਦਾਰ ਪ੍ਰਵੀਨ ਕੁਮਾਰ ਤੋਂ ਇਲਾਵਾ ਰਾਇਲ ਗਰੁੱਪ ਦੇ ਮੈਂਟਰ ਬਲਵਿੰਦਰ (ਵਿੱਕੀ), ਪ੍ਰਧਾਨ ਹਰਜਿੰਦਰ ਸਿੰਘ ਹੈਰੀ, ਸੀਨੀਅਰ ਉਪ ਪ੍ਰਧਾਨ ਰਮਨਪ੍ਰੀਤ ਸਿੰਘ ਪਿ੍ੰਸ, ਉਪ ਪ੍ਰਧਾਨ ਵਿਨੋਦ ਕਸ਼ਯਪ, ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ੀਨੂ, ਜਤਿੰਦਰ ਅੱਤਰੀ, ਪਰਮਿੰਦਰ ਸਿੰਘ ਤੇ ਸੁਖਵਿੰਦਰ ਸੁੱਖੀ ਤੋਂ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਦਗੀ ਨਾਲ ਮਨਾਇਆ ਆਪਣਾ ਜਨਮ ਦਿਨ <br/> ਅਗਲੀ ਖ਼ਬਰ ਪੰਜਾਬ ਨੂੰ ਹਰਿਆਣਾ ਨਾਲ ਜੋੜਦੀ ਉਸਾਰੀ ਅਧੀਨ ਮੁਬਾਰਕਪੁਰ-ਰਾਮਗੜ੍ਹ ਸੜਕ ਨੇ ਛੱਪੜ ਦਾ ਰੂਪ ਧਾਰਿਆ <br/>
Ad Position 24