18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੀ. ਜੀ. ਸੀ. ਲਾਂਡਰਾਂ ਨੇ 9ਵਾਂ ਸੀ. ਜੀ. ਸੀ. ਇੰਟਰਨੈਸ਼ਨਲ ਐੱਮ. ਯੂ. ਅੱੈਨ. ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-01-2026
ਐੱਸ. ਏ. ਐੱਸ. ਨਗਰ, 28 ਜਨਵਰੀ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਲਾਂਡਰਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਵਲੋਂ ਕਾਲਜ ਕੈਂਪਸ ਵਿਖੇ 9ਵਾਂ ਸੀ. ਜੀ. ਸੀ. ਇੰਟਰਨੈਸ਼ਨਲ ਮਾਡਲ ਯੂਨਾਈਟਿਡ ਨੇਸ਼ਨਜ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਦੋ ਰੋਜ਼ਾ ਪ੍ਰੋਗਰਾਮ 'ਚ ਦੇਸ਼ ਭਰ ਤੋਂ 375 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲੈਂਦਿਆਂ ਅਹਿਮ ਵਿਚਾਰ-ਵਟਾਂਦਰੇ ਅਤੇ ਚਰਚਾਵਾਂ ਕੀਤੀਆਂ | ਇਸ ਪ੍ਰੋਗਰਾਮ 'ਚ ਮੁੱਖ ਤੌਰ 'ਤੇ ਆਈ. ਆਈ. ਟੀ. ਮਦਰਾਸ, ਹਿੰਦੂ ਕਾਲਜ, ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਿਜ਼, ਡੀ. ਯੂ., ਹੰਸਰਾਜ ਕਾਲਜ, ਥਾਪਰ ਯੂਨੀਵਰਸਿਟੀ, ਪੀ. ਈ. ਸੀ., ਜੀ. ਐੱਨ. ਡੀ. ਯੂ., ਐੱਨ. ਐੱਮ. ਆਈ. ਐੱਮ. ਐਸ., ਡੀਕਿਨ ਯੂਨੀਵਰਸਿਟੀ, ਯੂ. ਆਈ. ਐਲ. ਐਸ., ਪੰਜਾਬ ਯੂਨੀਵਰਸਿਟੀ, ਐਮਿਟੀ ਯੂਨੀਵਰਸਿਟੀ, ਭਵਨ ਵਿਦਿਆਲਿਆ ਤੇ ਡੀ. ਪੀ. ਐੱਸ. ਸਮੇਤ ਹੋਰ ਵਕਾਰੀ ਸੰਸਥਾਵਾਂ ਨੇ ਹਿੱਸਾ ਲਿਆ | ਇਸ ਮੌਕੇ ਡੈਲੀਗੇਟਾਂ ਨੇ 6 ਕਮੇਟੀਆਂ ਰਾਹੀਂ ਵੱਖ-ਵੱਖ ਏਜੰਡਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਨਾਲ ਹੀ ਬਹਿਸ 'ਚ ਹਿੱਸਾ ਲਿਆ | ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ 'ਚ ਐਲਬਾ ਸਮੇਰੀਲਿਓ (ਬਿ੍ਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ) ਨੇ ਮੁੱਖ ਮਹਿਮਾਨ ਵਜੋਂ, ਜਦਕਿ ਮਧੂ ਮਿਸ਼ਰਾ (ਸੀਨੀਅਰ ਸਲਾਹਕਾਰ ਅਰਥ-ਸ਼ਾਸਤਰ, ਜਲਵਾਯੂ ਤੇ ਵਿਕਾਸ ਬਿ੍ਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ) ਅਤੇ ਵਿਸ਼ਾਲ ਖੰਨਾ (ਬ੍ਰਾਂਚ ਹੈੱਡ ਆਈ. ਡੀ. ਪੀ.) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਡਾ. ਰਮਨਦੀਪ ਸੈਣੀ ਡਾਇਰੈਕਟ ਪਿ੍ੰ. ਸੀ. ਬੀ. ਐੱਸ. ਏ. ਤੇ ਸੀ. ਜੀ. ਸੀ. ਇੰਟਰਨੈਸ਼ਨਲ ਐਮ. ਯੂ. ਐਨ. ਦੇ ਸੰਸਥਾਪਕ, ਆਇਸ਼ਨਾ ਮਹਾਜਨ ਅੰਤਰਰਾਸ਼ਟਰੀ ਮਾਮਲਿਆਂ ਦੀ ਮੁਖੀ ਅਤੇ ਐੱਮ. ਯੂ. ਐੱਨ. ਪੈਟਰਨ, ਸੰਸਥਾ ਦੇ ਡਾਇਰੈਕਟਰਾਂ ਅਤੇ ਡੀਨਾਂ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਐਲਬਾ ਸਮੇਰੀਲਿਓ ਅਤੇ ਮਧੂ ਮਿਸ਼ਰਾ ਨੇ ਆਪਣੇ ਸੰਬੋਧਨ ਦੌਰਾਨ ਭਾਗੀਦਾਰਾਂ ਨੂੰ ਲੀਡਰਸ਼ਿਪ ਹੁਨਰਾਂ ਨੂੰ ਵਧਾਉਣ, ਹਮਦਰਦੀ ਨਾਲ ਬਹਿਸ ਕਰਨ, ਵਿਭਿੰਨ ਦਿ੍ਸ਼ਟੀਕੋਣਾਂ ਦਾ ਸਤਿਕਾਰ ਕਰਨ, ਬਿਹਤਰ ਸ੍ਰੋਤੇ ਬਣਨ ਅਤੇ ਗੱਲਬਾਤ ਤੇ ਭਾਈਵਾਲੀ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਲਈ ਐੱਮ. ਯੂ. ਐੱਨ. ਵਲੋਂ ਪੇਸ਼ ਕੀਤੇ ਗਏ ਇਸ ਖਾਸ ਮੰਚ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ | ਇਹ ਦੋ ਰੋਜ਼ਾ ਸਮਾਗਮ ਇਕ ਜਸ਼ਨ ਸਮਾਰੋਹ ਨਾਲ ਸਮਾਪਤ ਹੋਇਆ, ਜਿਸ ਦੌਰਾਨ ਭਾਗੀਦਾਰਾਂ ਦੀ ਉੱਤਮਤਾ ਅਤੇ ਪ੍ਰਾਪਤੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਾਰੀਆਂ 6 ਕਮੇਟੀਆਂ ਦੇ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 1 ਲੱਖ ਰੁ. ਤੋਂ ਵੱਧ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਨੇ ਅਮਨ-ਕਾਨੂੰਨ ਦੀ ਸਥਿਤੀ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ- ਮੱਛਲੀ ਕਲਾ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਮੀ ਦਾ ਦਿਹਾੜਾ ਮਨਾਇਆ <br/>
Ad Position 24