ਸ੍ਰੀ ਰਾਮ ਸ਼ਰਨਮ ਵਲੋਂ ਕੀਤੀ ਜਾਵੇਗੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਆਰਤੀ - ਸੰਤ ਅਸ਼ਵਨੀ ਬੇਦੀ
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਅਹੁਦੇਦਾਰਾਂ ਨੇ 20 ਦਸੰਬਰ ਨੂੰ ਹੋਣ ਵਾਲੀ ਸ਼੍ਰੀ ਤਿਰੂਪਤੀ ਬਾਲਾਜੀ ਰਥ ਯਾਤਰਾ ਲਈ ਸਿਵਲ ਲਾਈਨਜ਼ ਵਿਚ ਸਥਾਨਕ ਸ਼੍ਰੀ ਰਾਮ ਸ਼ਰਨਮ ਦੇ ਮੁਖੀ ਸ਼੍ਰੀ ਅਸ਼ਵਨੀ ਬੇਦੀ ਨੂੰ ਸੱਦਾ ਦਿੱਤਾ। ਸ਼੍ਰੀ ਅਸ਼ਵਨੀ ਬੇਦੀ ਨੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚਦੇਵਾ, ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਬਿੱਟੂ ਗੁੰਬਰ, ਹਰੀਸ਼ ਦੂਆ, ਬਨਵਾਰੀ ਹਰਜਾਈ, ਵਿਮਲ ਹਰਜਾਈ, ਸੰਜੇ ਸਭਰਵਾਲ, ਤੀਰਥ ਸਿੰਘ, ਰਮਨ ਤਲਵਾਰ, ਸੰਜੇ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ।
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਅਹੁਦੇਦਾਰਾਂ ਨੇ 20 ਦਸੰਬਰ ਨੂੰ ਹੋਣ ਵਾਲੀ ਸ਼੍ਰੀ ਤਿਰੂਪਤੀ ਬਾਲਾਜੀ ਰਥ ਯਾਤਰਾ ਲਈ ਸਿਵਲ ਲਾਈਨਜ਼ ਵਿਚ ਸਥਾਨਕ ਸ਼੍ਰੀ ਰਾਮ ਸ਼ਰਨਮ ਦੇ ਮੁਖੀ ਸ਼੍ਰੀ ਅਸ਼ਵਨੀ ਬੇਦੀ ਨੂੰ ਸੱਦਾ ਦਿੱਤਾ। ਸ਼੍ਰੀ ਅਸ਼ਵਨੀ ਬੇਦੀ ਨੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚਦੇਵਾ, ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਬਿੱਟੂ ਗੁੰਬਰ, ਹਰੀਸ਼ ਦੂਆ, ਬਨਵਾਰੀ ਹਰਜਾਈ, ਵਿਮਲ ਹਰਜਾਈ, ਸੰਜੇ ਸਭਰਵਾਲ, ਤੀਰਥ ਸਿੰਘ, ਰਮਨ ਤਲਵਾਰ, ਸੰਜੇ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਬੇਦੀ ਜੀ ਨੇ ਕਿਹਾ ਕਿ ਲੁਧਿਆਣਾ ਖ਼ੁਸ਼ਕਿਸਮਤ ਹੈ ਕਿ ਅਜਿਹੇ ਧਾਰਮਿਕ ਸਮਾਗਮ ਇਸਦੀ ਪਛਾਣ ਬਣ ਗਏ ਹਨ ਅਤੇ ਇਹ ਪੂਰੇ ਪੰਜਾਬ ਵਿਚ ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਲਈ ਇਕ ਪ੍ਰਮੁੱਖ ਕੇਂਦਰ ਵਜੋਂ ਉਭਰਿਆ ਹੈ। ਰੱਥ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ, ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ 20 ਦਸੰਬਰ ਨੂੰ ਸ਼ਹਿਰ ਵਾਸੀਆਂ ਲਈ ਭਗਵਾਨ ਦੇ ਵਿਲੱਖਣ ਆਗਮਨ ਦਾ ਗਵਾਹ ਬਣੇਗਾ। ਮਹਾਂਨਗਰ ਦੇ ਪਤਵੰਤਿਆਂ ਅਤੇ ਵੱਖ-ਵੱਖ ਸੰਗਠਨਾਂ ਨੂੰ ਸੱਦਾ ਪੱਤਰ ਦੇਣ ਦਾ ਸਿਲਸਿਲਾ ਜਾਰੀ ਹੈ। ਅੱਜ ਇਸ ਸਿਲਸਿਲੇ ਵਿਚ ਰਿਪਸ ਗਰੁੱਪ ਦੇ ਸੀ.ਐਮ.ਡੀ. ਪ੍ਰਦੀਪ ਅਗਰਵਾਲ, ਸੀਵੀਜੀ ਗਰੁੱਪ ਦੇ ਅਭਿਸ਼ੇਕ ਆਨੰਦ, ਰਾਹੁਲ ਆਨੰਦ, ਮਹਾਜਨ ਭਰਾ ਰਾਜੇਸ਼ ਮਹਾਜਨ ਅਤੇ ਨਰਿੰਦਰ ਮਹਾਜਨ ਪਰਿਵਾਰ ਸਮੇਤ ਕਈ ਸੰਗਠਨਾਂ ਨੂੰ ਸੱਦਾ ਪੱਤਰ ਦਿੱਤੇ ਗਏ। ਇਸ ਮੌਕੇ ਮਹਾਜਨ ਭਰਾ ਰਾਜੇਸ਼ ਮਹਾਜਨ, ਨਰਿੰਦਰ ਮਹਾਜਨ ਅਤੇ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਿਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ।