29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਵ . ਅਜੀਤ ਸਿੰਘ ਪੰਧੇਰ ਨੂੰ ਸ਼ਰਧਾ ਦੇ ਫੁੱਲ ਭੇਟ

ਲਾਡੋਵਾਲ, 29 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਬੱਗਾ ਕਲਾਂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਬੰਟੀ ਪੰਧੇਰ ਅਤੇ ਰਛਪਾਲ ਸਿੰਘ ਪੰਧੇਰ ਦੇ ਪਿਤਾ ਅਤੇ ਭਾਗਿਆ ਹੋਮਜ਼ ਦੇ ਡਾਇਰੈਕਟਰ ਭਗਵੰਤ ਸਿੰਘ ਪੰਧੇਰ ਦੇ ਤਾਇਆ ਅਜੀਤ ਸਿੰਘ ਪੰਧੇਰ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਿਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਰਾਗੀ ਸਿੰਘਾਂ ਵਲੋਂ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਗਾਇਣ ਕਰਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ। ਉਪਰੰਤ ਹਲਕਾ ਗਿੱਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰਾਂ ਨੇ ਸਵ: ਅਜੀਤ ਸਿੰਘ ਪੰਧੇਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਪੂ ਜੀ ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹੋਣ ਕਰਕੇ ਇਲਾਕੇ ਦੇ ਲੋਕਾਂ ਵਿਚ ਉਨ੍ਹਾਂ ਦਾ ਚੰਗਾ ਨਾਮ ਸੀ।

Ad Position 21
No active advertisement
ਸਵ: ਅਜੀਤ ਸਿੰਘ ਪੰਧੇਰ ਦੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੀਆਂ ਸੰਗਤਾਂ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸੰਗਤਾਂ ਦਾ ਧੰਨਵਾਦ ਕਰਦੇ ਹੋਏ, ਨਾਲ ਬਾਪੂ ਅਜੀਤ ਸਿੰਘ ਪੰਧੇਰ ਦੀ ਫਾਈਲ ਤਸਵੀਰ। ਤਸਵੀਰ-ਬਲਬੀਰ ਸਿੰਘ ਰਾਣਾ 30-11-2026
ਲਾਡੋਵਾਲ, 29 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਬੱਗਾ ਕਲਾਂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਬੰਟੀ ਪੰਧੇਰ ਅਤੇ ਰਛਪਾਲ ਸਿੰਘ ਪੰਧੇਰ ਦੇ ਪਿਤਾ ਅਤੇ ਭਾਗਿਆ ਹੋਮਜ਼ ਦੇ ਡਾਇਰੈਕਟਰ ਭਗਵੰਤ ਸਿੰਘ ਪੰਧੇਰ ਦੇ ਤਾਇਆ ਅਜੀਤ ਸਿੰਘ ਪੰਧੇਰ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਿਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਰਾਗੀ ਸਿੰਘਾਂ ਵਲੋਂ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਗਾਇਣ ਕਰਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ। ਉਪਰੰਤ ਹਲਕਾ ਗਿੱਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰਾਂ ਨੇ ਸਵ: ਅਜੀਤ ਸਿੰਘ ਪੰਧੇਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਪੂ ਜੀ ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹੋਣ ਕਰਕੇ ਇਲਾਕੇ ਦੇ ਲੋਕਾਂ ਵਿਚ ਉਨ੍ਹਾਂ ਦਾ ਚੰਗਾ ਨਾਮ ਸੀ। ਉਹ ਪਰਮਾਤਮਾ ਨੂੰ ਮੰਨਣ ਵਾਲੇ ਅਤੇ ਹਰ ਦਿਲ ਅਜ਼ੀਜ਼ ਸਨ, ਜਦ ਕਿ ਕਹਿਣੀ ਅਤੇ ਕਥਨੀ ਦੇ ਵੀ ਪੱਕੇ ਧਾਰਨੀ ਸਨ। ਉਨ੍ਹਾਂ ਕਿਹਾ ਕਿ ਬਾਪੂ ਅਜੀਤ ਸਿੰਘ ਪੰਧੇਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਇਕੱਲੇ ਪੰਧੇਰ ਪਰਿਵਾਰ ਨੂੰ ਹੀ ਨਾ ਪੂਰਾ ਹੋਣ ਵਾਲਾ ਘਾਟਾ ਨਹੀਂ ਪਿਆ, ਸਗੋਂ ਉਨ੍ਹਾਂ ਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ, ਸਹਿਚਾਰਕ ਭਾਈਚਾਰੇ, ਸਾਕ ਸੰਬੰਧੀਆਂ ਹੋਰਾਂ ਇਕ ਨੇਕ ਪਾਕ ਇਨਸਾਨ ਅਤੇ ਸਮਾਜ ਦੇ ਲੋਕਾਂ ਦਾ ਮਾਰਗ ਦਰਸ਼ਕ ਸਭ ਨੂੰ ਅਲਵਿਦਾ ਕਹਿ ਕੇ ਸਦਾ ਲਈ ਅਲੋਪ ਹੋ ਗਿਆ। ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ, ਲਹੋਰਾ ਸਿੰਘ ਪੰਧੇਰ, ਕੁਲਵਿੰਦਰ ਸਿੰਘ ਗਰੇਵਾਲ, ਪ੍ਰਭਜੀਤ ਸਿੰਘ ਢਿੱਲੋਂ, ਰਣਬੀਰ ਸਿੰਘ ਪੰਧੇਰ, ਰਾਜਵੀਰ ਸਿੰਘ ਪੰਧੇਰ, ਉਦੈਵੀਰ ਸਿੰਘ ਪੰਧੇਰ, ਕੁਲਜਿੰਦਰ ਸਿੰਘ ਡੀ.ਐਸ.ਪੀ. ਵਿਜੀਲੈਂਸ, ਦਿਗਵਿਜੇ ਸਿੰਘ ਚੌਟਾਲਾ, ਜਸਪ੍ਰੀਤ ਸਿੰਘ ਬਿੰਦਰਾ, ਨਵਦੀਪ ਸਿੰਘ ਈ.ਟੀ.ਓ, ਕਰਮਜੀਤ ਸਿੰਘ ਮਲਕਪੁਰ, ਭੋਲਾ ਸਿੰਘ ਬਰਾੜ ਬਾਘਾ ਪੁਰਾਣਾ, ਗੁਰਮੀਤ ਸਿੰਘ ਗਿੱਲ ਗਾਂਧੀ, ਰਾਮ ਸਿੰਘ ਲੋਪੋ, ਦਲਜੀਤ ਸਿੰਘ ਗਿੱਲ, ਅੰਕਿਤ ਬੰਸਲ (ਭਾਜਪਾ) ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ, ਕੌਂਸਲਰ ਮੁਨੀਸ਼ ਸ਼ਾਹ, ਪਰਮਜੀਤ ਸਿੰਘ ਘਵੱਦੀ, ਬਖਸ਼ੀਸ਼ ਸਿੰਘ ਵਿਰਕ, ਗੁਰਤੇਜ ਸਿੰਘ ਗਿੱਲ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਬਲਬੀਰ ਸਿੰਘ ਕਲੇਰ, ਰਣਜੋਧ ਸਿੰਘ ਜੱਗਾ, ਇੰਦਰਜੀਤ ਸਿੰਘ ਗਿੱਲ, ਬਲਵੀਰ ਸਿੰਘ ਬਾੜੇਵਾਲ, ਹਰਦੇਵ ਸਿੰਘ ਲਾਦੀਆਂ, ਹਰਪ੍ਰੀਤ ਸਿੰਘ ਵਿਰਕ, ਸਾਬਕਾ ਸਰਪੰਚ ਆਦਰਸ਼ਪਾਲ ਸਿੰਘ ਬਿੰਨੀ, ਲਾਲ ਸਿੰਘ ਗਿੱਲ, ਗੁਰਜੰਟ ਸਿੰਘ ਗਿੱਲ, ਰਣਜੀਤ ਸਿੰਘ ਰੰਧਾਵਾ, ਡਾ. ਮਲਵਿੰਦਰ ਸਿੰਘ ਤੂਰ, ਸੁਭਾਸ਼ ਨਾਰੰਗ, ਮੰਨੂ ਕਾਸਾਬਾਦ, ਨੰਬਰਦਾਰ ਉਪਕਾਰ ਸਿੰਘ, ਨੰਬਰਦਾਰ ਜਗੀਰ ਸਿੰਘ ਚਾਹੜ, ਬਾਦਸ਼ਾਹ ਸਿੰਘ ਦਿਓਲ ਲਾਡੋਵਾਲ, ਆਸਾ ਸਿੰਘ ਆਜ਼ਾਦ, ਸਾਬਕਾ ਸਰਪੰਚ ਸਰੂਪ ਸਿੰਘ ਚਾਹੜ, ਡਾ. ਕਰਨੈਲ ਸਿੰਘ, ਪ੍ਰੋ. ਮੇਜਰ ਸਿੰਘ ਤੂਰ, ਨੰਬਰਦਾਰ ਸੁਪਿੰਦਰ ਸਿੰਘ ਵਿਰਕ, ਸਰਪੰਚ ਚਮਕੌਰ ਸਿੰਘ ਬਾੜੇਵਾਲ, ਭੁਪਿੰਦਰ ਸਿੰਘ ਬਾੜੇਵਾਲ, ਸਰਬਜੀਤ ਸਿੰਘ ਸਾਬਾ ਬਾੜੇਵਾਲ, ਰਾਣਾ ਗਰੇਵਾਲ, ਅਜੀਤ ਸਿੰਘ ਲਾਦੀਆਂ, ਜਥੇਦਾਰ ਮੋਹਨ ਸਿੰਘ ਕੜਿਆਣਾ, ਸਤਵਿੰਦਰ ਸਿੰਘ ਬਿੱਟੂ, ਭੁਪਿੰਦਰ ਕੁਤਬੇਵਾਲ, ਨੰਬਰਦਾਰ ਗੁਰਮੀਤ ਸਿੰਘ ਭੋਲੇਵਾਲ ਕਦੀਮ, ਸੁਖਭਿੰਦਰ ਸਿੰਘ, ਹਰਪਾਲ ਸਿੰਘ ਬੱਗਾ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਵ: ਬਾਪੂ ਅਜੀਤ ਸਿੰਘ ਪੰਧੇਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।
Ad Position 22
No active advertisement
ਪਿਛਲੀ ਖ਼ਬਰ 29 ਵਾਂ ਖੇਡਾਂ ਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਗੱਠਜੋੜ ਦੀ ਸਰਕਾਰ ਆਉਣ ’ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ ਤੇ ਹੱਲ ਕਰਾਂਗੇ - ਸੁਖਬੀਰ ਸਿੰਘ ਬਾਦਲ
Ad Position 24