10 ਵੇਂ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਕੈਬਨਿਟ ਮੰਤਰੀ ਖੁੱਡੀਆਂ ਨੇ ਕੀਤਾ ਉਦਘਾਟਨ
* ਗਾਇਕਾ ਸਤਵਿੰਦਰ ਬਿੱਟੀ ਤੇ ਡਰੈਗਨ ਅਕੈਡਮੀ ਦੇ ਬੱਚਿਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ
* ਜਰਖੜ ਅਕੈਡਮੀ, ਐਸ. ਜੀ. ਪੀ. ਸੀ. ਅੰਮ੍ਰਿਤਸਰ,ਪੀ. ਆਈ. ਐੱਸ. ਲੁਧਿਆਣਾ ਵਲੋਂ ਜੇਤੂ ਸ਼ੁਰੂਆਤ
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ ਜਾ ਰਿਹਾ 10ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ (ਅੰਡਰ-17 ਸਾਲ) ਅੱਜ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ, ਪੀ. ਏ.
ਟ
ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਖਿਡਾਰੀਆਂ ਦੇ ਨਾਲ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਅਤੇ ਹੋਰ। ਅਜੀਤ ਤਸਵੀਰ
30-11-2026
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ ਜਾ ਰਿਹਾ 10ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ (ਅੰਡਰ-17 ਸਾਲ) ਅੱਜ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ, ਪੀ.ਏ.ਯੂ. ਲੁਧਿਆਣਾ ਵਿਖੇ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਹਲਕਾ ਸੈਂਟਰਲ ਅਸ਼ੋਕ ਪ੍ਰਾਸ਼ਰ ਪੱਪੀ ਵਲੋਂ ਕੀਤਾ ਗਿਆ। ਇਸ ਮੌਕੇ ਉੱਘੀ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਰੋਹ ਦੌਰਾਨ ਡਰੈਗਨ ਅਕੈਡਮੀ ਵਲੋਂ ਗਿੱਧਾ-ਭੰਗੜਾ ਪੇਸ਼ ਕੀਤਾ ਗਿਆ ਅਤੇ ਸਤਵਿੰਦਰ ਬਿੱਟੀ ਵਲੋਂ ਹਾਕੀ ’ਤੇ ਗਾਇਆ ਗੀਤ “ਧੀ ਪੰਜਾਬ ਦੀ” ਵੀ ਫ਼ਿਲਮਾਇਆ ਗਿਆ। ਇਸ ਮੌਕੇ ਡਰੈਗਨ ਅਕੈਡਮੀ ਦੇ ਬੱਚਿਆਂ ਅਤੇ ਹਾਕੀ ਖਿਡਾਰਨਾਂ ਨੇ ਰਲ ਮਿਲ ਕੇ ਗਾਇਕ ਸਤਵਿੰਦਰ ਬਿੱਟੀ ਨਾਲ ਭੰਗੜਾ ਪਾਇਆ ਅਤੇ ਵੱਖ ਵੱਖ ਕੀਤਾ ’ਤੇ ਕੋਰੀਓਗ੍ਰਾਫੀ ਵੀ ਕੀਤੀ। ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਜੇ.ਪੀ. ਸਿੰਘ ਐਮ.ਡੀ. ਰਾਮ ਟੈਕਸਟਾਈਲ, ਖ਼ਜ਼ਾਨਚੀ ਰਛਪਾਲ ਸਿੰਘ ਨਾਗੀ, ਤਕਨੀਕੀ ਡਾਇਰੈਕਟਰ ਗੁਰਤੇਗ ਸਿੰਘ ਲਾਡੀ, ਪ੍ਰਬੰਧਕ ਸਕੱਤਰ ਗੁਰਸਤਿੰਦਰ ਸਿੰਘ ਪ੍ਰਗਟ, ਇਕਬਾਲ ਸਿੰਘ ਬਾੜੇਵਾਲ, ਮਹਿੰਦਰ ਸਿੰਘ ਗਿੱਲ ਭੁੱਟੋ, ਪ੍ਰੋਫੈਸਰ ਰਜਿੰਦਰ ਸਿੰਘ ਖ਼ਾਲਸਾ ਕਾਲਜ, ਮਨਪ੍ਰੀਤ ਸਿੰਘ ਮੁੰਡੀਆਂ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੱਜ ਖੇਡੇ ਗਏ ਮੈਚਾਂ ਵਿਚ ਕੁੜੀਆਂ ਦੇ ਵਰਗ ਵਿਚ ਚਚਰਾੜੀ ਹਾਕੀ ਸੈਂਟਰ ਨੇ ਮੁੰਡੀਆਂ ਕਲਾਂ ਹਾਕੀ ਸੈਂਟਰ ਨੂੰ 2-1 ਗੋਲ ਨਾਲ ਹਰਾਇਆ, ਜਦਕਿ ਮੁੰਡਿਆਂ ਦੇ ਵਰਗ ਵਿਚ ਐੱਸ.ਜੀ.ਪੀ.ਸੀ. ਅੰਮ੍ਰਿਤਸਰ ਨੇ ਸੰਤ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾਂ ਨੂੰ 5-2 ਨਾਲ, ਇਸ ਤੋਂ ਇਲਾਵਾ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਢੁੱਡੀਕੇ ਅਕੈਡਮੀ ਮੋਗਾ ਨੂੰ 5-1 ਗੋਲਾਂ ਨਾਲ ਹਰਾਇਆ, ਜਦਕਿ ਜਰਖੜ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ 7-3 ਗੋਲਾਂ ਨਾਲ ਹਰਾਇਆ। ਆਖ਼ਰੀ ਲੀਗ ਮੈਚ ਵਿਚ ਪੀ.ਆਈ.ਐਸ. ਅਕੈਡਮੀ ਲੁਧਿਆਣਾ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ ਨੂੰ 1-0 ਗੋਲਾਂ ਨਾਲ ਹਰਾਇਆ। ਭਲਕੇ 30 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਦੇ 5 ਮੁਕਾਬਲੇ ਖੇਡੇ ਜਾਣਗੇ।