ਮੋਦੀ ਨੇ ‘ ਮਨ ਕੀ ਬਾਤ ’ ’ ਚ ਪੰਜਾਬੀ ਸੇਵਾ ਤੇ ਕਲਾ ਨੂੰ ਦਿੱਤੀ ਥਾਂ - ਕੇਵਲ ਸਿੰਘ ਢਿੱਲੋਂ
ਲੁਧਿਆਣਾ, 29 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਨ ਕੀ ਬਾਤ ਦੇ 140ਵੇਂ ਐਪੀਸੋਡ ਵਿਚ ਕੈਨੇਡਾ ਵੱਸਦੇ ਪੰਜਾਬੀਆਂ ਦੀ ਨਿਸ਼ਕਾਮ ਸੇਵਾ ਅਤੇ ਮਹਾਨ ਚਿੱਤਰਕਾਰ ਸੋਭਾ ਸਿੰਘ ਦੀ ਕਲਾ ਦਾ ਜ਼ਿਕਰ ਕਰਨਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ।
ਲੁਧਿਆਣਾ, 29 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਨ ਕੀ ਬਾਤ ਦੇ 140ਵੇਂ ਐਪੀਸੋਡ ਵਿਚ ਕੈਨੇਡਾ ਵੱਸਦੇ ਪੰਜਾਬੀਆਂ ਦੀ ਨਿਸ਼ਕਾਮ ਸੇਵਾ ਅਤੇ ਮਹਾਨ ਚਿੱਤਰਕਾਰ ਸੋਭਾ ਸਿੰਘ ਦੀ ਕਲਾ ਦਾ ਜ਼ਿਕਰ ਕਰਨਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ। ਲੁਧਿਆਣਾ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮਨ ਕੀ ਬਾਤ ਪ੍ਰੋਗਰਾਮ ਸੁਣਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਟੋਰਾਂਟੋ ਦੀ ਸਾਈਂ ਧਾਮ ਫੂਡ ਬੈਂਕ ਵਲੋਂ ਹਰ ਮਹੀਨੇ 60 ਹਜ਼ਾਰ ਤੋ ਵੱਧ ਲੋੜਵੰਦਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾਉਣਾ ਮਨੁੱਖਤਾ ਦੀ ਸੇਵਾ ਦੀ ਵੱਡੀ ਮਿਸਾਲ ਹੈ। ਉਨ੍ਹਾਂ ਰੈਡ ਐਫ.ਐਮ. ਕੈਨੇਡਾ ਦੇ ਕੁਲਵਿੰਦਰ ਸੰਘੇੜਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਵੀ ਸ਼ਲਾਘਾ ਕੀਤੀ। ਢਿੱਲੋਂ ਨੇ ਕਿਹਾ ਕਿ ਮਹਾਨ ਚਿੱਤਰਕਾਰ ਸੋਭਾ ਸਿੰਘ ਦੀ ਕਲਾ, ਖਾਸ ਕਰਕੇ ਗੁਰ ਸਾਹਿਬਾਨ ਦੇ ਚਿੱਤਰਾਂ ਨੇ ਪੰਜਾਬ ਦੀ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਈ ਹੈ। ਉਨ੍ਹਾਂ ਮਨ ਕੀ ਬਾਤ ਵਿਚ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨ ਦੀ ਕਹਾਣੀ ਨੂੰ ਵੀ ਪੰਜਾਬ ਦੀ ਜਵਾਨੀ ਲਈ ਪ੍ਰੋਰਣਾਦਾਇਕ ਦੱਸਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਅਮਰਜੀਤ ਸਿੰਘ ਟਿੱਕਾ, ਰਜਨੀਸ਼ ਧੀਮਾਨ, ਪ੍ਰਵੀਨ ਬਾਂਸਲ, ਹਰਸ਼ ਸ਼ਰਮਾ, ਸੁਮਿਤ ਟੰਡਨ, ਨਰਿੰਦਰ ਸਿੰਘ ਮੱਲ੍ਹੀ, ਗੁਰਦੀਪ ਸਿੰਘ ਨੀਟੂ, ਸਤਨਾਮ ਸਿੰਘ ਸੇਠੀ, ਸੁਮਨ ਵਰਨਾ, ਰੋਹਿਤ ਸਿੱਕਾ, ਸੰਜੀਵ ਚੌਧਰੀ, ਕੇਵਸ਼ ਗੁਪਤਾ ਆਦਿ ਮੌਜੂਦ ਸਨ।