29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਡੇਰਾ ਸਿੱਧ ਬਾਵਾ ਕਾਬਰ ਦਾਸ ਜੀ ਠੱਕਰਵਾਲ ਵਿਖੇ ਸ੍ਰੀ ਨਾਰਾਇਣ ਕੀਰਤਨ ਮੌਕੇ ਵੱਡੀ ਗਿਣਤੀ ਸ਼ਰਧਾਲੂ ਹੋਏ ਨਤਮਸਤਕ

ਫੁੱਲਾਂਵਾਲ, 29 ਨਵੰਬਰ (ਮਨਜੀਤ ਸਿੰਘ ਦੁੱਗਰੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਸਥਿਤ ਡੇਰਾ ਸਿੱਧ ਬਾਵਾ ਕਾਬਰ ਦਾਸ ਜੀ ਵਿਖੇ ਹਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਕਰਵਾਏ ਜਾਂਦੇ ਮਹੀਨਾਵਾਰ ਸ੍ਰੀ ਨਾਰਾਇਣ ਕੀਰਤਨ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਹੋਏ ਨਤਮਸਤਕ ਹੋਏ, ਜਿਨ੍ਹਾਂ ਨਾਲ ਡੇਰਾ ਸਿੱਧ ਬਾਵਾ ਕਾਬਰ ਦਾਸ ਜੀ ਦੇ ਮੁਖੀ ਬਾਵਾ ਰਾਮ ਦਾਸ ਨੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਇਸ ਕਲਯੁਗੀ ਸੰਸਾਰ ਅੰਦਰ ਮਨੁੱਖ ਪਦਾਰਥਕ ਸੁੱਖਾਂ ਅਤੇ ਦੁਨਿਆਵੀ ਮੋਹ-ਮਾਇਆ ਦੀ ਦੌੜ ਵਿਚ ਉਲਝ ਕੇ ਆਪਣੇ ਅਸਲ ਮਕਸਦ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮਨੁੱਖੀ ਜੀਵਨ ਬਹੁਤ ਕੀਮਤੀ ਹੈ ਅਤੇ ਇਸ ਨੂੰ ਸਿਰਫ਼ ਨਿੱਜੀ ਸਵਾਰਥਾਂ ਦੀ ਪੂਰਤੀ ਵਿਚ ਬਤੀਤ ਕਰਨ ਦੀ ਬਜਾਏ ਪ੍ਰਭੂ ਭਗਤੀ, ਸਿਮਰਨ, ਸੇਵਾ ਅਤੇ ਪਰਉਪਕਾਰ ਦੇ ਲੇਖੇ ਲਗਾਉਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 30-11-2026
ਫੁੱਲਾਂਵਾਲ, 29 ਨਵੰਬਰ (ਮਨਜੀਤ ਸਿੰਘ ਦੁੱਗਰੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਸਥਿਤ ਡੇਰਾ ਸਿੱਧ ਬਾਵਾ ਕਾਬਰ ਦਾਸ ਜੀ ਵਿਖੇ ਹਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਕਰਵਾਏ ਜਾਂਦੇ ਮਹੀਨਾਵਾਰ ਸ੍ਰੀ ਨਾਰਾਇਣ ਕੀਰਤਨ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਹੋਏ ਨਤਮਸਤਕ ਹੋਏ, ਜਿਨ੍ਹਾਂ ਨਾਲ ਡੇਰਾ ਸਿੱਧ ਬਾਵਾ ਕਾਬਰ ਦਾਸ ਜੀ ਦੇ ਮੁਖੀ ਬਾਵਾ ਰਾਮ ਦਾਸ ਨੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਇਸ ਕਲਯੁਗੀ ਸੰਸਾਰ ਅੰਦਰ ਮਨੁੱਖ ਪਦਾਰਥਕ ਸੁੱਖਾਂ ਅਤੇ ਦੁਨਿਆਵੀ ਮੋਹ-ਮਾਇਆ ਦੀ ਦੌੜ ਵਿਚ ਉਲਝ ਕੇ ਆਪਣੇ ਅਸਲ ਮਕਸਦ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮਨੁੱਖੀ ਜੀਵਨ ਬਹੁਤ ਕੀਮਤੀ ਹੈ ਅਤੇ ਇਸ ਨੂੰ ਸਿਰਫ਼ ਨਿੱਜੀ ਸਵਾਰਥਾਂ ਦੀ ਪੂਰਤੀ ਵਿਚ ਬਤੀਤ ਕਰਨ ਦੀ ਬਜਾਏ ਪ੍ਰਭੂ ਭਗਤੀ, ਸਿਮਰਨ, ਸੇਵਾ ਅਤੇ ਪਰਉਪਕਾਰ ਦੇ ਲੇਖੇ ਲਗਾਉਣਾ ਚਾਹੀਦਾ ਹੈ। ਬਾਬਾ ਰਾਮ ਦਾਸ ਨੇ ਕਿਹਾ ਕਿ ਸਤਿਸੰਗਤ ਕਰਨ ਨਾਲ ਮਨੁੱਖ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ, ਪ੍ਰੇਮ ਅਤੇ ਸਦਭਾਵਨਾ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਮਨ ਦੀ ਸ਼ਾਂਤੀ ਅਤੇ ਜੀਵਨ ਦੀ ਸਫਲਤਾ ਦਾ ਅਸਲ ਰਸਤਾ ਪ੍ਰਭੂ ਦੇ ਨਾਮ ਨਾਲ ਜੁੜਨ ਵਿਚ ਹੀ ਹੈ। ਇਸ ਮੌਕੇ ਰੇਸਵ, ਉਦੈ, ਅਸੀਸ, ਮਨੀਸ਼, ਰਾਹੁਲ ਨੇ ਸ਼ਰਧਾਲੂਆਂ ਨਾਲ ਮਿਲ ਕੇ ਭਗਵਾਨ ਸ੍ਰੀ ਨਰਾਇਣ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੁਰਮੀਤ ਮਿਸਤਰੀ, ਜਸਵੰਤ ਸਿੰਘ ਮੈਟਾ, ਤੇਜਿੰਦਰ ਪਾਲ ਢੰਡ, ਰਾਮ ਸਰੂਪ, ਅਮਨਦੀਪ ਅਮਨਾ, ਹਰਮਨ ਸਿੰਘ, ਸਨਦੀਪ ਸਿੰਘ ਸੋਨੀ, ਲਾਲਾ ਮਿਸਤਰੀ, ਆਸੂ ਦਾਦ, ਅਸੋਕ ਕੁਮਾਰ, ਸੁਦਾਗਰ ਸਿੰਘ, ਮੋਟੂ, ਮਿੱਠੂ ਸਰਾਭਾ, ਗੁਰਮੀਤ ਟੇਲਰ, ਕੁਲਵੰਤ ਕੌਰ ਡੀ.ਐਸ.ਪੀ., ਜਗਤਾਰ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ 10 ਵੇਂ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਕੈਬਨਿਟ ਮੰਤਰੀ ਖੁੱਡੀਆਂ ਨੇ ਕੀਤਾ ਉਦਘਾਟਨ * ਗਾਇਕਾ ਸਤਵਿ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਦੋ ਰੋਜ਼ਾ ਕੀਰਤਨ ਸਮਾਗਮ ਅੱਜ ਤੋਂ
Ad Position 24