23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਨਵਿਊ ਫੈਸ਼ਨ ਫੀਏਸਟਾ 2.0 ਵਿਚ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਨੇ ਬਿਖੇਰਿਆ ਜਲਵਾ

ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਨਵਿਊ ਪਲਾਜਾ ਵਲੋਂ ਫੈਸ਼ਨ ਡਿਜਾਇਨ ਕੌਂਸਲ ਆਫ ਇੰਡੀਆ ਦੇ ਸਹਿਯੋਗ ਨਾਲ ਸਨਵਿਊ ਫੈਸ਼ਨ ਫੀਏਸ਼ਟਾ 2. 0 ਦਾ ਦੂਜਾ ਐਡੀਸ਼ਨ ਭਾਰਤੀ ਫੈਸ਼ਨ, ਡਿਜਾਇਨ ਤੇ ਗਲੈਮਰ ਦੇ ਨਾਮ ਰਿਹਾ।

Ad Position 21
No active advertisement
ਸਨਵਿਊ ਫੈਸ਼ਨ ਫੀਏਸਟਾ 2.0 ਵਿਚ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਬਾਕੀ ਅਦਾਕਾਰਾਂ ਨਾਲ। ਤਸਵੀਰ-ਸੇਵਕ ਸਿੰਘ 23-11-2026
ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਨਵਿਊ ਪਲਾਜਾ ਵਲੋਂ ਫੈਸ਼ਨ ਡਿਜਾਇਨ ਕੌਂਸਲ ਆਫ ਇੰਡੀਆ ਦੇ ਸਹਿਯੋਗ ਨਾਲ ਸਨਵਿਊ ਫੈਸ਼ਨ ਫੀਏਸ਼ਟਾ 2.0 ਦਾ ਦੂਜਾ ਐਡੀਸ਼ਨ ਭਾਰਤੀ ਫੈਸ਼ਨ, ਡਿਜਾਇਨ ਤੇ ਗਲੈਮਰ ਦੇ ਨਾਮ ਰਿਹਾ। ਇਸ ਸਮਾਗਮ ਵਿਚ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਨੇ ਸ਼ੋਅ ਸਟਾਪਰ ਵਜੋਂ ਆਪਣੀ ਖਾਸ ਮੌਜੂਦਗੀ ਦਰਜ ਕਰਵਾਈ ਜੋ ਸਮਾਗਮ ਦਾ ਮੁੱਖ ਆਕਰਸ਼ਣ ਬਣੀ। ਇਸ ਐਡੀਸ਼ਨ ਵਿੱਚ ਸਨਵਿਊ ਫੈਸ਼ਨ ਫੀਏਸਟਾ 2.0 ਵਿਚ 8 ਨਾਮਵਾਰ ਫੈਸ਼ਨ ਡਿਜਾਇਨਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਵਿਲੱਖਣ ਕਲੈਕਸ਼ਨਾਂ ਰਾਹੀਂ ਭਾਰਤੀ ਫੈਸ਼ਨ ਦੀ ਵਿਤਿੰਨਤਾ, ਰਚਨਾਤਮਕਤਾ ਤੇ ਬਦਲਦੇ ਰੁਝਾਨਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਆਧੁਨਿਕ ਡਿਜਾਇਨ, ਬਿਹਤਰੀਨ ਕਾਰੀਗਰੀ ਅਤੇ ਸਟਾਈਲ ਨਾਲ ਸਜੇ ਰੈਂਪ ਤੇ ਅਦਾਕਾਰਾ ਵਾਣੀ ਕਪੂਰ ਦੀ ਮੌਜੂਦਗੀ ਨੇ ਇਸ ਸ਼ਾਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਸਨਵਿਊ ਪਲਾਜ਼ਾ ਦੇ ਪ੍ਰਬੰਧਕਾਂ ਨੇ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ, ਐਫ. ਡੀ. ਸੀ. ਆਈ ਅਤੇ ਸਾਰੇ ਹਿੱਸਾ ਲੈਣ ਵਾਲੇ ਡਿਜਾਈਨਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸਨਵਿਊ ਫੈਸ਼ਨ ਫੀਏਸਟਾ” ਦੀ ਕਲਪਨਾ ਇੱਕ ਅਜਿਹੇ ਮੰਚ ਵਜੋਂ ਕੀਤੀ ਗਈ ਹੈ, ਜਿੱਥੇ ਫੈਸ਼ਨ, ਰਚਨਾਤਮਕਤਾ ਤੇ ਨਾਮਵਰ ਪ੍ਰਤਿਭਾਵਾਂ ਨੂੰ ਇੱਕੇ ਮੰਚ ਦੇ ਲਿਆਂਦਾ ਜਾ ਸਕੇ। ਸਾਡਾ ਮਕਸਦ ਅਜਿਹੇ ਤਜਰਬੇ ਸਿਰਜਣਾ ਹੈ ਜੋ ਲੁਧਿਆਣਾ ਦੇ ਸੱਭਿਆਚਾਰਕ ਤੇ ਲਾਈਫ ਸਟਾਈਲ ਮਾਹੌਲ ਨੂੰ ਹੋਰ ਅਮੀਰ ਬਣਾਉਣ। ਦੂਜੇ ਐਡੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ ਸ਼ਹਿਰ ਦੀਆਂ ਵਧਦੀਆਂ ਉਮੀਦਾਂ ਅਤੇ ਆਧੁਨਿਕ ਫੈਸ਼ਨ ਪ੍ਰਤੀ ਇਸਦੀ ਪਸੰਦ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਸਨਵਿਊ ਦਾ ਵਿਜ਼ਨ ਸ਼ਹਿਰ ਦੇ ਬਦਲਦੇ ਸ਼ਹਿਰੀ ਵਿਕਾਸ ਵਿੱਚ ਵੀ ਯੋਗਦਾਨ ਪਾਉਣਾ ਹੈ। ਸਨਵਿਊ ਅਸਟੇਟਸ ਅਤੇ ਸਨਵਿਊ ਹਾਰਮਨੀ ਵਰਗੇ ਆਉਣ ਵਾਲੇ ਪ੍ਰੋਜੈਕਟਾਂ ਨਾਲ ਸਮੂਹ ਖੇਤਰ ਵਿੱਚ ਆਪਣਾ ਵਿਸਥਾਰ ਕਰ ਰਿਹਾ ਹੈ ਅਤੇ ਬਿਹਤਰ ਯੋਜਨਾਬੰਦੀ ਵਾਲੇ ਰਿਹਾਇਸ਼ੀ ਅਤੇ ਲਾਈਫ ਸਟਾਈਲ ਡੈਸਟੀਨੇਸ਼ਨ ਤਿਆਰ ਕਰਨ ਦੀ ਆਪਣੀ ਵਚਨਬਧਤਾ ਨੂੰ ਅੱਗੇ ਵਧਾ ਰਿਹਾ ਹੈ। ਉਹਨਾਂ ਕਿਹਾ ਕਿ ਸਨਵਿਊ ਫੈਸ਼ਨ ਫੀਏਸਟਾ 2.0 ਦੀ ਸਫਲਤਾ ਨਾਲ ਸਨਵਿਊ ਪਲਾਜਾ ਨੇ ਲੁਧਿਆਣਾ ਵਿੱਚ ਫੈਸ਼ਨ ਅਤੇ ਲਾਈਫ ਸਟਾਈਲ ਨਾਲ ਜੁੜੇ ਵਿਲੱਖਣ ਤਜਰਬਿਆਂ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਆਪਣੀ ਪਹਿਚਾਣ ਹੋਰ ਮਜ਼ਬੂਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਮਾਗਮ ਸ਼ਹਿਰ ਵਿੱਚ ਰਾਸ਼ਟਰੀ ਪੱਧਰ ਦੀਆਂ ਪ੍ਰਤੀਭਾਵਾਂ, ਰਚਨਾਤਮਕ ਸਾਂਝਾ ਅਤੇ ਯਾਦਗਰ ਤਜਰਬੇ ਲਿਆਉਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ’ ਚ ਐਸ . ਐਚ . ਓ . ਭਗੌੜਾ ਕਰਾਰ
Ad Position 24