ਗੁਰਦੁਆਰਾ ਕਲਿਆਣਸਰ ਸਾਹਿਬ ਆਲਮਗੀਰ ਦੀ ਕਾਰਸੇਵਾ ਵੱਡੇ ਪੱਧਰ ’ ਤੇ ਆਰੰਭ
ਆਲਮਗੀਰ, 18 ਨਵੰਬਰ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕਲਿਆਣਸਰ ਸਾਹਿਬ ਆਲਮਗੀਰ ਦੀਆ ਨਵੀਂਆ ਬਣ ਰਹੀਆ ਇਮਾਰਤਾਂ ਦੀ ਕਾਰਸੇਵਾ ਸੰਤ ਅਮਰੀਕ ਸਿੰਘ ਪਟਿਆਲਾ ਵਾਲਿਆਂ ਦੀ ਰਹਿਨੁਮਾਈ ਹੇਠ ਉਹਨਾਂ ਦੇ ਸਥਾਨਕ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਆਲਮਗੀਰ ਦੀ ਦੇਖਰੇਖ ਵਿੱਚ ਤੇਜੀ ਨਾਲ ਅਤੇ ਵੱਡੇ ਪੱਧਰ ਤੇ ਆਰੰਭ ਹਨ। ਉਨ੍ਹਾਂ ਦੱਸਿਆ ਕਿ ਸੁੰਦਰ ਦਰਬਾਰ ਹਾਲ ਉੱਪਰ ਚਾਰੇ ਪਾਸੇ ਗੁਮਟੀਆਂ ਅਤੇ ਪਾਲਕੀਆਂ ਬਣਾਈਆਂ ਜਾਣਗੀਆਂ ਜਦਕਿ ਦਰਬਾਰ ਹਾਲ ਅੰਦਰ ਡਾਉਨ ਸੀਲਿੰਗ ਕਰਕੇ ਅਤੇ ਵਧੀਆ ਟਾਈਲ, ਪੱਥਰ ਲਗਾ ਕੇ ਦਰਬਾਰ ਹਾਲ ਨੂੰ ਚਾਰ ਦਰਵਾਜ਼ੇ ਲਗਾਏ ਜਾਣਗੇ।
ਸ
ਸੰਤ ਅਮਰੀਕ ਸਿੰਘ ਪਟਿਆਲਾ, ਜਥੇਦਾਰ ਹਰਪਿੰਦਰ ਸਿੰਘ ਭਿੰਦਾ ਆਲਮਗੀਰ
19-11-2026
ਆਲਮਗੀਰ, 18 ਨਵੰਬਰ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕਲਿਆਣਸਰ ਸਾਹਿਬ ਆਲਮਗੀਰ ਦੀਆ ਨਵੀਂਆ ਬਣ ਰਹੀਆ ਇਮਾਰਤਾਂ ਦੀ ਕਾਰਸੇਵਾ ਸੰਤ ਅਮਰੀਕ ਸਿੰਘ ਪਟਿਆਲਾ ਵਾਲਿਆਂ ਦੀ ਰਹਿਨੁਮਾਈ ਹੇਠ ਉਹਨਾਂ ਦੇ ਸਥਾਨਕ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਆਲਮਗੀਰ ਦੀ ਦੇਖਰੇਖ ਵਿੱਚ ਤੇਜੀ ਨਾਲ ਅਤੇ ਵੱਡੇ ਪੱਧਰ ਤੇ ਆਰੰਭ ਹਨ। ਉਨ੍ਹਾਂ ਦੱਸਿਆ ਕਿ ਸੁੰਦਰ ਦਰਬਾਰ ਹਾਲ ਉੱਪਰ ਚਾਰੇ ਪਾਸੇ ਗੁਮਟੀਆਂ ਅਤੇ ਪਾਲਕੀਆਂ ਬਣਾਈਆਂ ਜਾਣਗੀਆਂ ਜਦਕਿ ਦਰਬਾਰ ਹਾਲ ਅੰਦਰ ਡਾਉਨ ਸੀਲਿੰਗ ਕਰਕੇ ਅਤੇ ਵਧੀਆ ਟਾਈਲ, ਪੱਥਰ ਲਗਾ ਕੇ ਦਰਬਾਰ ਹਾਲ ਨੂੰ ਚਾਰ ਦਰਵਾਜ਼ੇ ਲਗਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਜਥੇਦਾਰ ਹਰਪਾਲ ਸਿੰਘ ਜੱਲਾ, ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਦਾ ਧੰਨਵਾਦ ਕਰਦਿਆਂ ਜਥੇਦਾਰ ਭਿੰਦਾ ਆਲਮਗੀਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਵੇ ਸਹਿਯੋਗ ਸਦਕਾ ਕਾਰ ਸੇਵਾਵਾਂ ਦੇ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਜਥੇਦਾਰ ਭਿੰਦਾ ਆਲਮਗੀਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰ ਦੀਆਂ ਇਮਾਰਤਾਂ ਲਈ ਸੰਗਤਾਂ ਦਸਵੰਧ ਕੱਢ ਕੇ ਇੱਟਾਂ, ਰੇਤਾਂ, ਸੀਮਿਟ, ਬਜਰੀ ਆਦਿ ਨਾਲ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਨੀ ਖੱਟੜਾ, ਬਲਜੀਤ ਸਿੰਘ ਬੁਲਾਰਾ, ਵਿਕੀ ਧਰੋੜ, ਜਥੇਦਾਰ ਬਲਜੀਤ ਸਿੰਘ ਬੰਟੀ, ਸੁਖਦੀਪ ਸਿੰਘ ਗਿੱਲ, ਸਰਪੰਚ ਕੁਲਦੀਪ ਸਿੰਘ, ਲੰਬੜਦਾਰ ਸੁਖਵਿੰਦਰ ਸਿੰਘ ਪੱਦੀ, ਅੰਮ੍ਰਿਤਪਾਲ ਸਿੰਘ ਸ਼ੰਕਰ, ਪਰਗਟ ਸਿੰਘ ਗਰੇਵਾਲ ਆਲਮਗੀਰ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰਾਂ ਨੇ ਸੇਵਾ ਕਾਰਜਾਂ ਵਿਚ ਸ਼ਰਧਾ ਤੇ ਸਤਿਕਾਰ ਸਹਿਤ ਹਿੱਸਾ ਲਿਆ।