11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਕਾਸ਼ਵਾਣੀ ਲੁਧਿਆਣਾ ਨੇ ਮਨਾਈ 14 ਵੀਂ ਵਰ੍ਹੇਗੰਢ , ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਨੇ ਸਮੂਹ ਸਟਾਫ਼ ਨੂੰ ਦਿੱਤੀ ਵਧਾਈ

ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ.

Ad Position 21
No active advertisement
ਅਜੀਤ ਡੈਸਕ 12-11-2026
ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਸਥਿਤ ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਲੁਧਿਆਣਾ ਵਲੋਂ ਆਪਣੀ 14ਵੀਂ ਵਰ੍ਹੇਗੰਢ ਉਤਸ਼ਾਹ ਤੇ ਖੁਸ਼ੀ ਨਾਲ ਮਨਾਈ ਗਈ। ਸਮਾਗਮ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਸਟੇਸ਼ਨ ਦੇ ਸਮੂਹ ਸਟਾਫ਼ ਅਤੇ ਆਰਜੇਜ਼ ਨੇ ਸ਼ਿਰਕਤ ਕੀਤੀ। ਇਸ ਮੌਕੇ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਨੇ ਕਿਹਾ ਕਿ ਆਕਾਸ਼ਵਾਣੀ ਲੁਧਿਆਣਾ ਨੇ ਆਪਣੇ ਸਫ਼ਰ ਦੇ 13 ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ ਅਤੇ ਹੁਣ 14ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ ਹੈ। ਉਨ੍ਹਾਂ ਇਸ ਮਾਣਮੱਤੇ ਮੌਕੇ ‘ਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫ਼ਲਤਾ ਪਿੱਛੇ ਉਸ ਨਾਲ ਜੁੜੇ ਹਰ ਵਿਅਕਤੀ ਦੀ ਮਿਹਨਤ, ਲਗਨ ਤੇ ਸਮਰਪਣ ਹੁੰਦਾ ਹੈ। ਉਨ੍ਹਾਂ ਸਟੇਸ਼ਨ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਬੀਤੇ ਸਾਲਾਂ ਦੌਰਾਨ ਮਿਲੇ ਤਜਰਬਿਆਂ ਤੇ ਸਹਿਯੋਗ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਆਕਾਸ਼ਵਾਣੀ ਨੇ ਹਮੇਸ਼ਾ ਸਰੋਤਿਆਂ ਨਾਲ ਆਪਣਾ ਗੂੜ੍ਹਾ ਰਿਸ਼ਤਾ ਬਣਾਈ ਰੱਖਿਆ ਹੈ ਤੇ ਰੇਡੀਓ ਅੱਜ ਵੀ ਜਾਣਕਾਰੀ, ਮਨੋਰੰਜਨ, ਸਿੱਖਿਆ ਤੇ ਸਮਾਜਿਕ ਜਾਗਰੂਕਤਾ ਦਾ ਅਹਿਮ ਮਾਧਿਅਮ ਹੈ। ਇਸ ਸਫ਼ਰ ਨੂੰ ਅੱਗੇ ਵਧਾਉਣ ਵਿਚ ਸਮੁੱਚੀ ਟੀਮ ਦਾ ਯੋਗਦਾਨ ਸ਼ਲਾਘਾਯੋਗ ਹੈ। ਇਸ ਮੌਕੇ ਸੰਦੀਪ ਕੌਰ, ਜੈ ਦੀਪ ਸਿੰਘ, ਆਰਜੇ ਕੰਵਲਪ੍ਰੀਤ ਸਿੰਘ, ਮਨਿੰਦਰ ਕੌਰ, ਕੁਲਦੀਪ ਸਿੰਘ, ਅਮਨ ਭਗਤ ਵੋਹਰਾ, ਗੁਰਵਿੰਦਰ ਸਿੰਘ, ਸਿਮਰਨ ਕੌਰ, ਸੋਨੀਆ, ਵਿਨਾਇਕਾ ਸ਼ਰਮਾ, ਆਕਾਸ਼ਦੀਪ ਕੁਮਾਰ, ਪ੍ਰੀਤੀ ਸ਼ਰਮਾ, ਬੀਏ ਰੀਨਾ ਢਿੱਲੋਂ, ਸਰਬਜੀਤ ਲੁਧਿਆਣਵੀ, ਨੀਰੂ ਠਾਕੁਰ, ਸਰਬਜੀਤ ਕੌਰ, ਸਿਮਰਨ ਕੌਰ, ਇੰਜੀਨੀਅਰ ਕਿਰਪਾਲ ਸਿੰਘ, ਹਰਜਿੰਦਰ ਸਿੰਘ, ਡੀ.ਈ.ਓ. ਅਰਜਨ ਅਯਾਲੀ, ਰਾਹੁਲ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਰੈਲੀ ’ ਚ ਹੋਏ ਵੱਡੇ ਇਕੱਠ ਨੇ 2027 ’ ਚ ਕਾਂਗਰਸ ਦੀ ਸਰਕਾਰ ’ ਤੇ ਮੋਹਰ ਲਗਾਈ - ਪਾਲ ਸਿੰਘ ਗਰੇਵਾਲ ਅਗਲੀ ਖ਼ਬਰ ਪੀ . ਏ . ਯੂ . ਦਾ ਕੀਟ ਵਿਗਿਆਨੀ ਵਿਦਿਆਰਥੀ ਸ੍ਰੀਲੰਕਾ ’ ਚ ਕੌਮਾਂਤਰੀ ਕਾਨਫਰੰਸ ’ ਚ ਹੋਇਆ ਸ਼ਾਮਿਲ
Ad Position 24