11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੀ . ਏ . ਯੂ . ਦਾ ਕੀਟ ਵਿਗਿਆਨੀ ਵਿਦਿਆਰਥੀ ਸ੍ਰੀਲੰਕਾ ’ ਚ ਕੌਮਾਂਤਰੀ ਕਾਨਫਰੰਸ ’ ਚ ਹੋਇਆ ਸ਼ਾਮਿਲ

ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 12-11-2026
ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)-ਪੀ. ਏ. ਯੂ. ਦੇ ਕੀਟ ਵਿਗਿਆਨ ਵਿਭਾਗ ਵਿਚ ਐੱਮ. ਐੱਸ. ਸੀ. ਦੇ ਵਿਦਿਆਰਥੀ ਗੁਰਅੰਸ਼ਪਾਲ ਸਿੰਘ ਬੀਤੇ ਦਿਨੀਂ ਸ਼੍ਰੀਲੰਕਾ ਦੀ ਯੂਨੀਵਰਸਿਟੀ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਸ਼ਾਮਿਲ ਹੋਏ| ਇਹ ਕੌਮਾਂਤਰੀ ਕਾਨਫਰੰਸ ਮਿਹਨਤਾਲੇ ਵਿਖੇ ਰਾਜਰੱਤਾ ਯੂਨੀਵਰਸਿਟੀ ਵਿਚ ਆਯੋਜਿਤ ਕੀਤੀ ਗਈ ਸੀ| ਇਸ ਦੌਰਾਨ ਗੁਰਅੰਸ਼ਪਾਲ ਸਿੰਘ ਨੇ ਪੰਜਾਬ ਵਿਚ ਮਹੱਤਵਪੂਰਨ ਫਸਲਾਂ ਦੇ ਕੀੜੇ-ਮਕੌੜਿਆਂ ਦੇ ਬਾਇਓ ਰੋਕਥਾਮ ਏਜੰਟਾਂ ਦੀ ਭਿੰਨਤਾ ਬਾਰੇ ਪੇਸ਼ਕਾਰੀ ਦਿੱਤੀ| ਇਸ ਪੇਸ਼ਕਾਰੀ ਦੌਰਾਨ ਸ਼੍ਰੀਲੰਕਾ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਨ ਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਮੌਜੂਦ ਸਨ| ਇਸ ਦੌਰਾਨ ਵਿਦਿਆਰਥੀ ਨੇ ਸ਼੍ਰੀਲੰਕਾ ਦੀਆਂ ਮਹੱਤਵਪੂਰਨ ਖੋਜ ਸੰਸਥਾਵਾਂ ਜਿਵੇਂ ਖੇਤ ਫਸਲਾਂ ਬਾਰੇ ਖੋਜ ਅਤੇ ਵਿਕਾਸ ਸੰਸਥਾਨ ਮਹਿਲੂਪਲਾਮਾ ਤੇ ਬਾਗਬਾਨੀ ਫਸਲਾਂ ਬਾਰੇ ਖੋਜ ਅਤੇ ਵਿਕਾਸ ਸੰਸਥਾਨ ਕੈਂਡੀ ਦਾ ਦੌਰਾ ਵੀ ਕੀਤਾ| ਜ਼ਿਕਰਯੋਗ ਹੈ ਕਿ ਉਪਰੋਕਤ ਵਿਦਿਆਰਥੀ ਆਪਣਾ ਐੱਮ ਐੱਸ ਸੀ ਖੋਜ ਕਾਰਜ ਡਾ. ਪੀ ਐੱਸ ਸ਼ੇਰਾ ਦੀ ਨਿਗਰਾਨੀ ਹੇਠ ਕਰ ਰਿਹਾ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਇਸ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਉਸਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|
Ad Position 22
No active advertisement
ਪਿਛਲੀ ਖ਼ਬਰ ਆਕਾਸ਼ਵਾਣੀ ਲੁਧਿਆਣਾ ਨੇ ਮਨਾਈ 14 ਵੀਂ ਵਰ੍ਹੇਗੰਢ , ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ... ਅਗਲੀ ਖ਼ਬਰ ਭਾਜਪਾ ਆਗੂਆਂ ਦੇ ਵਫ਼ਦ ਵਲੋਂ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ
Ad Position 24