ਬਾਬਾ ਈਸ਼ਰ ਸਿੰਘ ( ਨ ) ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲਾ 2026-27 ਕਰਵਾਇਆ ਗਿਆ। ਵਿਦਿਆਰਥੀਆਂ ਨੇ ਦੌੜਾਂ, ਲੰਬੀ ਛਾਲ, ਰੱਸਾਕਸ਼ੀ, ਤਿੰਨ ਲੱਤਾਂ ਦੀ ਦੌੜ ਅਤੇ ਹੋਰ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ।
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲਾ 2026-27 ਕਰਵਾਇਆ ਗਿਆ। ਵਿਦਿਆਰਥੀਆਂ ਨੇ ਦੌੜਾਂ, ਲੰਬੀ ਛਾਲ, ਰੱਸਾਕਸ਼ੀ, ਤਿੰਨ ਲੱਤਾਂ ਦੀ ਦੌੜ ਅਤੇ ਹੋਰ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ, ਪਰੇਡ, ਖੇਡ ਸਹੁੰ ਅਤੇ ਮਸ਼ਾਲ ਜਗਾਉਣ ਨਾਲ ਹੋਈ। ਗਿੱਧਾ ਅਤੇ ਭੰਗੜੇ ਦੀ ਰੰਗਾਰੰਗ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ, ਬਾਬਾ ਬਲਜੀਤ ਸਿੰਘ, ਟਰੱਸਟ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਚਾਹਲ, ਗੁਰਪਿੰਦਰ ਸਿੰਘ ਅਤੇ ਜਸਬੀਰ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਖੇਡਾਂ ਨੂੰ ਅਨੁਸ਼ਾਸਨ, ਲਗਨ ਅਤੇ ਖੇਡ ਭਾਵਨਾ ਦੇ ਵਿਕਾਸ ਲਈ ਮਹੱਤਵਪੂਰਨ ਦੱਸਿਆ।