03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਤਿਉਹਾਰਾਂ ਦੇ ਸੀਜ਼ਨ ’ਚ ਰੇਲ ਯਾਤਰੀਆਂ ਨੂੰ ਵੱਡੀ ਰਾਹਤ ਲੁਧਿਆਣਾ ਅਤੇ ਪੂਰਨੀਆ ਵਿਚਕਾਰ ਚੱਲੇਗੀ ਤਿਉਹਾਰ ਸਪੈਸ਼ਲ ਟਰੇਨ

ਫਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਆਵਾਜਾਈ ਨੂੰ ਸੁਖਾਲਾ ਅਤੇ ਸੁਵਿਧਾਜਨਕ ਬਣਾਉਣ ਲਈ ਰੇਲਵੇ ਵਿਭਾਗ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਉੱਤਰ ਰੇਲਵੇ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਰੇਲਵੇ ਵਲੋਂ ਲੁਧਿਆਣਾ-ਪੂਰਨੀਆ-ਲੁਧਿਆਣਾ ਵਿਚਕਾਰ ਰਾਖਵੀਂ ਤਿਉਹਾਰ ਸਪੈਸ਼ਲ ਐਕਸਪੈੱ੍ਰਸ ਟਰੇਨ (ਗੱਡੀ ਨੰਬਰ 04660/04659) ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 04-11-2026
ਫਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਆਵਾਜਾਈ ਨੂੰ ਸੁਖਾਲਾ ਅਤੇ ਸੁਵਿਧਾਜਨਕ ਬਣਾਉਣ ਲਈ ਰੇਲਵੇ ਵਿਭਾਗ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਉੱਤਰ ਰੇਲਵੇ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਰੇਲਵੇ ਵਲੋਂ ਲੁਧਿਆਣਾ-ਪੂਰਨੀਆ-ਲੁਧਿਆਣਾ ਵਿਚਕਾਰ ਰਾਖਵੀਂ ਤਿਉਹਾਰ ਸਪੈਸ਼ਲ ਐਕਸਪੈੱ੍ਰਸ ਟਰੇਨ (ਗੱਡੀ ਨੰਬਰ 04660/04659) ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਲੁਧਿਆਣਾ ਤੋਂ ਪੂਰਨੀਆ ਗੱਡੀ ਨੰਬਰ 04660 ਇਹ ਟਰੇਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਮਿਤੀ 05.11.2026 ਅਤੇ 09.11.2026 ਨੂੰ ਕੁੱਲ 2 ਗੇੜੇ ਚਲਾਈ ਜਾਵੇਗੀ। ਇਹ ਗੱਡੀ ਦੁਪਹਿਰ 12 ਵਜੇ ਲੁਧਿਆਣਾ ਤੋਂ ਰਵਾਨਾ ਹੋ ਕੇ 33 ਘੰਟੇ 30 ਮਿੰਟ ਦਾ ਸਫ਼ਰ ਤੈਅ ਕਰਦਿਆਂ ਅਗਲੇ ਦਿਨ ਰਾਤ 21.30 ਵਜੇ ਪੂਰਨੀਆ ਪਹੁੰਚੇਗੀ। ਪੂਰਨੀਆ ਤੋਂ ਲੁਧਿਆਣਾ ਗੱਡੀ ਨੰਬਰ 04659 ਵਾਪਸੀ ’ਚ ਇਹ ਟਰੇਨ ਪੂਰਨੀਆ ਤੋਂ ਮਿਤੀ 06.11.2026 ਅਤੇ 10.11.2026 ਨੂੰ ਕੁੱਲ 2 ਗੇੜੇ ਚੱਲੇਗੀ। ਇਹ ਗੱਡੀ ਰਾਤ 23.30 ਵਜੇ ਪੂਰਨੀਆ ਤੋਂ ਰਵਾਨਾ ਹੋ ਕੇ 31 ਘੰਟੇ 20 ਮਿੰਟਾਂ ਬਾਅਦ ਸਵੇਰੇ 6.50 ਵਜੇ ਲੁਧਿਆਣਾ ਪਹੁੰਚੇਗੀ। ਯਾਤਰੀਆਂ ਦੀ ਸਹੂਲਤ ਲਈ ਇਹ ਤਿਉਹਾਰ ਸਪੈਸ਼ਲ ਟਰੇਨ ਦੋਵਾਂ ਦਿਸ਼ਾਵਾਂ ਵਿਚ ਯਾਤਰਾ ਦੌਰਾਨ ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਬੁੜਵਲ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ ਸਦਰ, ਭਟਨੀ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੋਰੀ, ਬਛਵਾੜਾ, ਬਰੌਨੀ, ਬੇਗੂਸਰਾਏ, ਖਗੜੀਆ, ਮਾਨਸੀ, ਸਹਰਸਾ ਅਤੇ ਬਨਮਨਖੀ ਰੇਲਵੇ ਸਟੇਸ਼ਨਾਂ ’ਤੇ ਰੁਕੇਂਗੀ। ਰੇਲਵੇ ਪ੍ਰਸ਼ਾਸਨ ਨੇ ਆਮ ਜਨਤਾ ਅਤੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਦਿਨਾਂ ’ਚ ਭੀੜ-ਭੜੱਕੇ ਤੋਂ ਬਚਣ ਲਈ ਇਸ ਸਪੈਸ਼ਲ ਟਰੇਨ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਯਾਤਰਾ ਨੂੰ ਆਸਾਨ ਅਤੇ ਸੁਖਾਲਾ ਬਣਾਉਣ।
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ - ਜੋਤਿ ਦਿਵਸ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ ਅਗਲੀ ਖ਼ਬਰ ਮਾਂ ਬਗਲਾਮੁਖੀ ਧਾਮ ਵਿਖੇ ਅਖੰਡ ਮਹਾਂਯੱਗ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ ਹੋਈ
Ad Position 24