31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਐਸ . ਡੀ . ਪੀ . ਵਿੱਦਿਅਕ ਸੰਸਥਾਵਾਂ ਨੇ ਸਾਂਝਾ ਸੱਭਿਆਚਾਰਕ ਦੀਵਾਲੀ ਮੇਲਾ ਮਨਾਇਆ

ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਐਸ. ਡੀ.

Ad Position 21
No active advertisement
ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਐਸ.ਡੀ.ਪੀ. ਸਭਾ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਦੀ ਅਗਵਾਈ ਹੇਠ, ਵਿੱਦਿਅਕ ਸੰਸਥਾਵਾਂ ਵਲੋਂ ਬਹੁਤ ਉਤਸ਼ਾਹ ਨਾਲ ਇਕ ਸਾਂਝਾ ਦੀਵਾਲੀ ਸਭਿਆਚਾਰਕ ਯੁਵਾ ਮੇਲਾ ਆਯੋਜਿਤ ਕੀਤਾ ਗਿਆ। ਸਵੇਰ ਦੇ ਸੈਸ਼ਨ ਵਿਚ ਸਕੂਲ ਆਫ਼ ਐਮੀਨੈਂਸ (ਸੇਖੇਵਾਲ) ਦੇ ਪ੍ਰਿੰਸੀਪਲ ਨਰੇਸ਼ ਕੁਮਾਰ, ਮਨੀਸ਼ ਕੁਮਾਰ ਭਸੀਨ, ਲੇਖਰਾਜ ਅਰੋੜਾ, ਪ੍ਰੇਮ ਗੁਪਤਾ, ਐਚ.ਕੇ. ਚੁੱਘ, ਪ੍ਰਵੀਨ ਸ਼ਰਮਾ, ਵਿਜੇਂਦਰ ਗੁਪਤਾ ਅਤੇ ਧਾਰੀ ਸ਼ਾਹ ਸਿੰਗਲਾ ਸ਼ਾਮਲ ਹੋਏ। ਉਨ੍ਹਾਂ ਨੇ ਰਸਮੀ ਤੌਰ ’ਤੇ ਦੀਵਾ ਜਗਾ ਕੇ ਇਸ ਸੈਸ਼ਨ ਦੀ ਸ਼ੁਰੂਆਤ ਕੀਤੀ। ਸ਼ਾਮ ਦੇ ਸੈਸ਼ਨ ਵਿਚ ਐਸ.ਡੀ.ਪੀ. ਸਭਾ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਮੁੱਖ ਮਹਿਮਾਨ ਸਨ। ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਐਸ.ਡੀ.ਪੀ. ਸੰਸਥਾਵਾਂ ਦੇ ਮੁਖੀਆਂਂਡਾ. ਰੰਜਨਾ ਸੂਦ, ਜਸਵੀਰ ਚੌਹਾਨ, ਡਾ. ਸੰਜੀਵ ਬਿੰਦਰਾ, ਜਿੰਨੀ ਤਲਵਾਰ ਅਤੇ ਮੁਕਤਾ ਸ਼ਰਮਾ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸਾਰੀਆਂ ਐਸ.ਡੀ.ਪੀ. ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ, ਜਿਨ੍ਹਾਂ ਵਿਚ ਲੋਕ ਨਾਚ, ਭੰਗੜਾ, ਗਿੱਧਾ, ਇਕਹਿਰੇ ਅਤੇ ਸਮੂਹਿਕ ਨਾਚ, ਛੋਟੇ ਨਾਟਕ ਅਤੇ ਥੀਏਟਰਿਕ ਪੇਸ਼ਕਾਰੀਆਂ, ਕਰਾਟੇ, ਸਭਿਆਚਾਰਕ ਫ਼ੈਸ਼ਨ ਸ਼ੋਅ ਸ਼ਾਮਲ ਸਨ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬਲਰਾਜ ਕੁਮਾਰ ਭਸੀਨ ਨੇ ਕਿਹਾ ਕਿ ਅਜਿਹੇ ਸਾਂਝੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਛੁਪੀ ਹੋਈ ਅਤੇ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਇਕ ਢੁਕਵਾਂ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀਵਾਲੀ ਮੇਲੇ ਦੇ ਸ਼ੁੱਭ ਮੌਕੇ ‘ਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਕਾਲਜ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ, ਉਨ੍ਹਾਂ ਦੀ ਪੜ੍ਹਾਈ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਨੇ ਸ਼ੇਰਪੁਰ ਚੌਕ ਵਿਖੇ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਸੱਤ ਰੋਜ਼ਾ ਐਨ . ਐਸ . ਐਸ . ਕੈਂਪ ਦਾ ਸਮਾਪਤ
Ad Position 24