31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੀ . ਏ . ਯੂ . ਨੇ ਮੱਕੀ ਹਾਈਬ੍ਰਿਡ ਦੇ ਵਪਾਰੀਕਰਨ ਲਈ ਡੀ . ਸੀ . ਐਮ . ਸ੍ਰੀਰਾਮ ਲਿਮ . ਨਾਲ ਸਮਝੌਤਾ

ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ. ਯੂ. ਵਲੋਂ ਵਿਕਸਿਤ ਵੱਧ ਝਾੜ ਦੇਣ ਵਾਲੇ ਬਾਹਰ ਰੁੱਤ ਮੱਕੀ ਹਾਈਬ੍ਰਿਡ, ਪੀ. ਐਮ. ਐਚ. 19 ਦੇ ਵਪਾਰੀਕਰਨ ਲਈ ਗੁਰੂਗ੍ਰਾਮ, ਹਰਿਆਣਾ ਵਿਖੇ ਸਥਿਤ ਡੀ. ਸੀ. ਐਮ. ਸ਼੍ਰੀਰਾਮ ਲਿਮਟਿਡ ਨਾਲ ਇਕ ਸਮਝੌਤਾ ਪੱਤਰ (ਐਮ. ਓ. ਏ.) ‘ਤੇ ਹਸਤਾਖ਼ਰ ਹੋਏ। ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੇ ਕੰਪਨੀ ਦੇ ਨੁਮਾਇੰਦੇ ਡਾ. ਵਿਨੀਤ ਕੁਮਾਰ ਨੇ ਆਪਣੇ-ਆਪਣੇ ਸੰਗਠਨਾਂ ਵਲੋਂ ਸਮਝੌਤੇ ’ਤੇ ਹਸਤਾਖ਼ਰ ਕੀਤੇ। ਇਸ ਮ ੌਕੇ ਡਾ. ਵੀ. ਐਸ. ਸੋਹੂ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ), ਡਾ. ਖੁਸ਼ਦੀਪ ਧਰਨੀ, ਸਹਿਯੋਗੀ ਨਿਰਦੇਸ਼ਕ ਤਕਨਾਲੋਜੀ ਮਾਰਕੀਟਿੰਗ ਸੈਲ, ਡਾ. ਸੁਰਿੰਦਰ ਸੰਧੂ, ਮੁਖੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਡਾ. ਤੋਸ਼ ਗਰਗ ਤੇ ਡਾ. ਆਸ਼ੂਤੋਸ਼ ਕੁਸ਼ਵਾਹ, ਮੱਕੀ ਮਾਹਿਰ ਵੀ ਇਸ ਮੌਕੇ ਮੌਜੂਦ ਸਨ। ਡਾ. ਢੱਟ ਨੇ ਦੱਸਿਆ ਕਿ ਪੀ. ਐਮ. ਐਚ. 19 ਨੂੰ ਕੇਂਦਰੀ ਕਿਸਮ ਪ੍ਰਵਾਨਗੀ ਕਮੇਟੀ ਨੇ ਉੱਤਰ ਪੱਛਮੀ ਮੈਦਾਨੀ ਜ਼ੋਨ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ ਦੇ ਮੈਦਾਨੀ ਖੇਤਰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਬਸੰਤ ਰੁੱਤ ਦੌਰਾਨ ਕਾਸ਼ਤ ਲਈ ਮਨਜ਼ੂਰੀ ਦਿੱਤੀ ਗਈ ਹੈ। ਡਾ. ਢੱਟ ਨੇ ਡਾ. ਸੰਧੂ ਤੇ ਉਨ੍ਹਾਂ ਦੀ ਮੱਕੀ ਟੀਮ ਨੂੰ ਪੀ. ਐਮ. ਐਚ. 19 ਦੇ ਸਫਲ ਵਪਾਰੀਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣ ਅਤੇ ਕਿਸਾਨਾਂ ਤੇ ਮੱਕੀ ਉਦਯੋਗ ਦੀਆਂ ਵਿਕਸਤ ਹੋ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸੁਧਰੇ ਹੋਏ ਮੱਕੀ ਹਾਈਬ੍ਰਿਡ ਵਿਕਸਤ ਕਰਨ ਵਿਚ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸਦੇ ਪ੍ਰਦਰਸ਼ਨ ਬਾਰੇ ਵਿਸਥਾਰ ਵਿਚ ਦੱਸਦੇ ਹੋਏ ਡਾ. ਸੁਰਿੰਦਰ ਸੰਧੂ, ਇੰਚਾਰਜ, ਮੱਕੀ ਸੈਕਸ਼ਨ ਤੇ ਮੁਖੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਕਿਹਾ ਕਿ ਪੀ. ਐਮ. ਐਚ. 19 ਸਿੰਗਲ-ਕਰਾਸ ਮੱਕੀ ਹਾਈਬ੍ਰਿਡ ਹੈ ਜੋ ਖ਼ਾਸ ਤੌਰ ’ਤੇ ਬਸੰਤ ਰੁੱਤ ਦੀ ਕਾਸ਼ਤ ਲਈ ਵਿਕਸਤ ਕੀਤਾ ਗਿਆ ਹੈ। ਇਸ ਨੇ ਐਨ. ਡਬਲਿਊ. ਪੀ. ਜੈਡ. ਵਿਚ ਆਲ ਇੰਡੀਆ ਕੋਆਰਡੀਨੇਟਿਡ ਮੱਕੀ ਉਪਜ ਤਜਰਬਿਆਂ ਵਿਚ ਵਧੇਰੇ ਝਾੜ ਦਰਜ ਕੀਤਾ ਹੈ । ਖੇਤੀ ਵਾਤਾਵਰਨ ਹਾਲਾਤ ਲਈ ਇਸਦੀ ਅਨੁਕੂਲਤਾ ਤੇ ਉੱਤਮ ਅਨਾਜ ਗੁਣਵੱਤਾ ਇਸ ਕਿਸਮ ਨੂੰ ਭੋਜਨ ਅਤੇ ਉਦਯੋਗਿਕ ਲੋੜਾਂ ਢੁਕਵਾਂ ਬਣਾਉਂਦੀ ਹੈ। ਡਾ. ਧਰਨੀ ਨੇ ਕਿਹਾ ਕਿ ਪੀ. ਏ. ਯੂ. ਨੇ ਹੁਣ ਤੱਕ ਆਪਣੇ ਮੱਕੀ ਦੇ ਹਾਈਬ੍ਰਿਡ ਲਈ 14 ਵਪਾਰਕ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਹਨ। ਪੀ. ਏ. ਯੂ. ਨੇ ਹੁਣ ਤੱਕ 438 ਵਪਾਰਕ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ ਹਨ, ਜੋ ਤਕਨਾਲੋਜੀ ਵਪਾਰੀਕਰਨ ਰਾਹੀਂ ਕਿਸਾਨਾਂ ਨੂੰ ਖੋਜ ਨਵੀਨਤਾਵਾਂ ਨੂੰ ਤਬਦੀਲ ਕਰਨ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਨੋਜ ਕੁਮਾਰ ਧਨਵਾਲ ਬਣੇ ਕਾਂਗਰਸ ਓ. ਬੀ. ਸੀ. ਸੈੱਲ ਦੇ ਚੇਅਰਮੈਨ ਅਗਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਰਾਜਾ ਵੜਿੰਗ ਦਾ ਸਵਾਗਤ
Ad Position 24