31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਰਾਜ ਪੱਧਰੀ ਬੈਡਮਿੰਟਨ ਟੂਰਨਾਮੈਂਟ ਦਾ ਡੀ . ਸੀ . ਨੇ ਕੀਤਾ ਉਦਘਾਟਨ

ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਰਾਜ ਪੱਧਰੀ ਅੰਡਰ 19 ਅਤੇ ਸੀਨੀਅਰ ਵਰਗ ਦੇ ਬੈਡਮਿੰਟਨ ਟੂਰਨਾਮੈਂਟ ਦਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਦਘਾਟਨ ਕੀਤਾ। ਇਸ ਮੌਕੇ ਸੈਕਟਰੀ ਸੁਲਭਾ ਜਿੰਦਲ, ਚੇਅਰਮੈਨ ਮਹਿੰਦਰ ਸਿੰਘ ਗਰੇਵਾਲ, ਉਪ ਪ੍ਰਧਾਨ ਵਿਪਨ ਚੰਦਰ ਡਾਵਰ, ਜੁਆਇੰਟ ਸਕੱਤਰ ਪੁਨੀਤ ਇੰਦਰ ਸਿੰਘ ਗਰੇਵਾਲ, ਗਗਨ ਕਪਿਲਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਰਾਜ ਪੱਧਰੀ ਅੰਡਰ 19 ਅਤੇ ਸੀਨੀਅਰ ਵਰਗ ਦੇ ਬੈਡਮਿੰਟਨ ਟੂਰਨਾਮੈਂਟ ਦਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਦਘਾਟਨ ਕੀਤਾ। ਇਸ ਮੌਕੇ ਸੈਕਟਰੀ ਸੁਲਭਾ ਜਿੰਦਲ, ਚੇਅਰਮੈਨ ਮਹਿੰਦਰ ਸਿੰਘ ਗਰੇਵਾਲ, ਉਪ ਪ੍ਰਧਾਨ ਵਿਪਨ ਚੰਦਰ ਡਾਵਰ, ਜੁਆਇੰਟ ਸਕੱਤਰ ਪੁਨੀਤ ਇੰਦਰ ਸਿੰਘ ਗਰੇਵਾਲ, ਗਗਨ ਕਪਿਲਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਦੇ ਪ੍ਰਬੰਧਕਾਂ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਟੂਰਨਾਮੈਂਟ ਦੇ ਵਿਚ ਲਗਪਗ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਹੈ। ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਮਰਦ ਵਰਗ ਦੇ ਵਿਚ ਬਹੁਤ ਹੀ ਵਧੀਆ ਮੁਕਾਬਲੇ ਦੇਖਣ ਨੂੰ ਮਿਲੇ। ਦੀਪ ਇੰਦਰ ਸਿੰਘ, ਮਾਨਵਦੀਪ ਸਿੰਘ, ਹਰਸ਼ਬੀਰ ਸਿੰਘ, ਰਵਜੋਤ ਸਿੰਘ, ਕੁਲਪ੍ਰੀਤ ਸਿੰਘ, ਯੁਵਰਾਜ ਸ਼ਰਮਾ, ਅੰਗਦਜੀਤ ਸਿੰਘ, ਸੂਜਲ ਸਿੰਗਲਾ, ਅਦਿੱਤਿਆ ਸ਼ਰਮਾ, ਆਸ਼ੂ ਕੁਮਾਰ, ਆਰਿਅਨ ਚੋਪੜਾ, ਸਵਰਾਜਪਾਲ, ਰਿਤਵਿਕ ਮੋਹੰਤੀ, ਨਿਖਲ ਮਹੰਤ, ਅਰਮਾਨ ਮਹਿਤਾ, ਦਾਨਿਸ਼ ਭਨੋਟ ਬੀਰ ਦਵਿੰਦਰ ਸਿੰਘ, ਸਰਗੁਣ ਸਿੰਘ, ਗੀਤਾਸ਼ ਸ਼ਰਮਾ, ਰਿਸ਼ਵ ਰਾਮਪਾਲ ਲਵਜੀਤ ਸਿੰਘ, ਅਨੀਸ਼ ਭਾਰਦਵਾਜ, ਹਰਸ਼ਦੀਪ ਸਿੰਘ, ਅਦਿੱਤਿਆ ਬੱਤਾ, ਅਰਨਵ ਠਾਕੁਰ, ਰੁਦਰਾਕਸ਼ ਕੁਮਾਰ ਖੰਨਾ ਅਤੇ ਕਾਰਤਿਕ ਸੂਦ ਨੇ ਆਪਣੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਤੋਂ ਪੰਜ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਖ਼ਜ਼ਾਨਾ ਦਫ਼ਤਰਾਂ ’ ਚ ਪੈਨਸ਼ਨਰਾਂ ਲਈ ਆਨਲਾਈਨ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਨ ਦੀ ਸਹੂਲਤ 2 ਤੋਂ
Ad Position 24