29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੀ.ਏ.ਯੂ. ਦੀ ਵਿਦਿਆਰਥਣ ਨੂੰ ਵਿਸ਼ਵ ਖੇਤੀ ਮੀਟ ਵਿਚ ਦੋਹਰਾ ਇਨਾਮ ਮਿਲਿਆ

ਲੁਧਿਆਣਾ,28 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਮਨਦੀਪ ਕੌਰ 29-10-2026
ਲੁਧਿਆਣਾ,28 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਅਮਨਦੀਪ ਕੌਰ ਨੇ ਬੀਤੇ ਦਿਨੀਂ ਖੋਜ ਅਤੇ ਕਾਢ ਵਿਸ਼ੇ ਵਿਚ ਖੇਤੀ ਨਵੀਨਤਾਵਾਂ ਬਾਰੇ ਹੋਈ ਵਿਸ਼ਵ ਖੇਤੀ ਕਾਨਫਰੰਸ ਵਿਚ ਦੋਹਰੇ ਇਨਾਮ ਆਪਣੀ ਝੋਲੀ ਪਾਏ| ਕੁਮਾਰੀ ਅਮਨਦੀਪ ਨੂੰ ਯੁਵਾ ਮਾਈਕ੍ਰੋਬਾਇਆਲੋਜੀ ਵਿਗਿਆਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਉਸ ਵੱਲੋਂ ਮੂੰਹ-ਜ਼ੁਬਾਨੀ ਪੇਸ਼ ਕੀਤੇ ਪੇਪਰ ਨੂੰ ਵੀ ਤੀਸਰਾ ਸਥਾਨ ਹਾਸਲ ਹੋਇਆ| ਇਹ ਪੇਪਰ ਉਸਨੇ ਸੁਰੱਖਿਅਤ ਅਤੇ ਖੁੱਲੇ ਖੇਤ ਵਿਚ ਫਸਲ ਸੰਭਾਲ ਥੀਮ ਤਹਿਤ ਪੇਸ਼ ਕੀਤਾ ਸੀ| ਜ਼ਿਕਰਯੋਗ ਹੈ ਕਿ ਡਾ. ਸੁਮਨ ਕੁਮਾਰੀ ਦੀ ਨਿਗਰਾਨੀ ਹੇਠ ਕੁਮਾਰੀ ਅਮਨਦੀਪ ਕੌਰ ਆਪਣਾ ਪੀ ਐੱਚ ਡੀ ਦਾ ਖੋਜ ਕਾਰਜ ਕਰ ਰਹੀ ਹੈ| ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਵਿਦਿਆਰਥਣ ਅਤੇ ਉਹਨਾਂ ਦੀ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜੀਵਨ ਬੀਮਾ ਨਿਗਮ ਨੇ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਕਿਸਾਨ ਝੋਨੇ ਦੀ ਕਟਾਈ ਫ਼ਸਲ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਕਰਨ - ਡਿਪਟੀ ਕਮਿਸ਼ਨਰ
Ad Position 24