ਦੀਪਕ ਹੰਸ ਐਸ . ਸੀ . ਡਿਪਾਰਟਮੈਂਟ ਪੰਜਾਬ ਕਾਂਗਰਸ ਦੇ ਵਾਈਸ ਚੇਅਰਮੈਨ ਨਿਯੁਕਤ
ਲੁਧਿਆਣਾ, 28 ਅਕਤੂਬਰ (ਜਤਿੰਦਰ ਭੰਬੀ)-ਦੀਪਕ ਹੰਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ. ਸੀ.
ਲੁਧਿਆਣਾ, 28 ਅਕਤੂਬਰ (ਜਤਿੰਦਰ ਭੰਬੀ)-ਦੀਪਕ ਹੰਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ.ਸੀ. ਡਿਪਾਰਟਮੈਂਟ ਦਾ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਵਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਣੇ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ ਗਈ। ਪਵਨ ਦੀਵਾਨ ਨੇ ਕਿਹਾ ਕਿ ਦੀਪਕ ਹੰਸ ਨੇ ਪਾਰਟੀ ਲਈ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੇਵਾ ਨਿਭਾਈ ਹੈ ਅਤੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਾਸਤੇ ਉਹ ਸਮੇਂ-ਸਮੇਂ ਸਿਰ ਆਵਾਜ਼ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀਪਕ ਹੰਸ ਦੀ ਸੂਬਾ ਕਾਂਗਰਸ ਦੇ ਐਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਵਜੋਂ ਨਿਯੁਕਤੀ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ। ਇਸ ਮੌਕੇ ਦੀਪਕ ਹੰਸ ਨੇ ਪਵਨ ਦੀਵਾਨ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਐਸ.ਸੀ ਡਿਪਾਰਟਮੈਂਟ ਦੇ ਚੇਅਰਮੈਨ ਗੁਰਪ੍ਰੀਤ ਸਿੰਘ (ਲੱਕੀ ਪਾਖੋ) ਸਣੇ ਸਮੂਹ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ। ਹੰਸ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਹਿ ਦਿਲੋਂ ਨਿਭਾਉਣਗੇ। ਇਸ ਮੌਕੇ ਪਿੰਨੀ ਹੰਸ, ਗੌਤਮ ਨਾਹਰ, ਨਿਸ਼ੂ ਭਗਾਣੀਆ, ਅਨਿਲ ਘਈ, ਸ਼ਕਤੀ ਧਾਰੀਵਾਲ ਵੀ ਮੌਜੂਦ ਰਹੇ।