28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਾਲੇ ਰੰਗ ਦੀ ਤੇਜ਼ ਰਫ਼ਤਾਰ ਸਕਾਰਪੀਓ ਨੇ ਸਕੂਟਰੀ ਸਵਾਰ ਨੂੰ ਮਾਰੀ ਟੱਕਰ

ਫੁੱਲਾਂਵਾਲ 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਅੱਜ ਸ਼ਾਮ 200 ਫੁੱਟੀ ਮਿਸਿੰਗ ਲਿੰਕ ਸੜਕ ਦੇ ਬਾਬਾ ਫ਼ਤਿਹ ਸਿੰਘ ਚੌਕ ਵਿਖੇ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪੀਓ ਕਾਰ ਨੰਬਰ ਪੀ. ਬੀ.

Ad Position 21
No active advertisement
ਅਜੀਤ ਡੈਸਕ 29-10-2026
ਫੁੱਲਾਂਵਾਲ 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਅੱਜ ਸ਼ਾਮ 200 ਫੁੱਟੀ ਮਿਸਿੰਗ ਲਿੰਕ ਸੜਕ ਦੇ ਬਾਬਾ ਫ਼ਤਿਹ ਸਿੰਘ ਚੌਕ ਵਿਖੇ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪੀਓ ਕਾਰ ਨੰਬਰ ਪੀ.ਬੀ. 27 ਕੇ 7770 ਨੇ ਈ-ਸਕੂਟਰੀ ਪੀ.ਬੀ. 10 ਕੇ ਏ 3638 ਸਵਾਰ ਹਰੀ ਸਿੰਘ ਨੂੰ ਟੱਕਰ ਮਾਰਨ ਤੋਂ ਬਾਅਦ ਚੌਕ ਵਿਖੇ ਹੀ ਬਿਜਲੀ ਦੇ ਮੇਨ ਖੰਭੇ ਨਾਲ ਜਾ ਟਕਰਾਈ। ਜਿਸ ਨਾਲ ਬਿਜਲੀ ਦੇ ਖੰਭੇ ਅਤੇ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬੱਚਾਅ ਰਿਹਾ। ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਕਾਲੇ ਸ਼ੀਸ਼ਿਆਂ ਵਾਲੀ ਇਸ ਸਕਾਰਪੀਓ ਵਿਚ ਦੋ ਲੜਕੇ ਅਤੇ ਇਕ ਲੜਕੀ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਏਅਰਬੈਗ ਖੁੱਲ ਗਏ। ਕਾਰ ਵਿਚ ਇਕ ਜਨਾਨਾ ਪਰਸ ਅਤੇ ਕੁੱਝ ਨਕਦੀ ਪਈ ਸੀ, ਜਿਸ ਨੂੰ ਪੁਲਿਸ ਦੀ ਹਾਜ਼ਰੀ ਵਿਚ ਮੌਕੇ ‘ਤੇ ਆਏ ਕਾਰ ਸਵਾਰ ਦੇ ਜਾਣਕਾਰਾਂ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ, ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਸਕਾਰਪੀਓ ਕਾਰ ਕਿਸੇ ਅਸਰ ਰਸੂਖ਼ ਰੱਖਣ ਵਾਲੇ ਦੀ ਹੈ, ਜਿਸ ਦੀ ਮੌਕੇ ‘ਤੇ ਪਹੁੰਚੀ ਦੁੱਗਰੀ ਥਾਣੇ ਦੀ ਪੁਲਿਸ ਵੀ ਮਦ ਦ ਕਰ ਰਹੀ ਸੀ। ਇਸ ਮੌਕੇ ਕਾਰ ਸਵਾਰ ਦੇ ਜਾਣਕਾਰਾਂ ਵਲੋਂ ਮੌਕੇ ‘ਤੇ ਤਸਵੀਰਾਂ ਖਿੱਚਣ ਤੋਂ ਵੀ ਰੋਕਿਆ ਗਿਆ। ਜਦੋਂ ਇਸ ਬਾਬਤ ਦੁੱਗਰੀ ਥਾਣੇ ਦੇ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ 200 ਫੁੱਟੀ ਰੋਡ ਸਥਿਤ ਬਾਬਾ ਫ਼ਤਿਹ ਸਿੰਘ ਚੌਕ ਉਪਰ ਹਾਦਸਾ ਹੋਣ ਦੀ ਗੱਲ ਤਾਂ ਮੰਨੀ ਪਰ ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਧਿਰ ਵਲੋਂ ਉਨ੍ਹਾਂ ਪਾਸ ਪਹੁੰਚ ਨਹੀਂ ਕੀਤੀ ਗਈ, ਦੋਵੇਂ ਧਿਰਾਂ ਬਾਹਰ ਹੀ ਰਾਜ਼ੀਨਾਮਾ ਕਰਨ ਦੀ ਕੋਸ਼ਿਸ਼ ਵਿਚ ਹਨ। ਜੇਕਰ ਉਨ੍ਹਾਂ ਪਾਸ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਾਨੂੰਨ ਮੁਤਾਬਿਕ ਬਣਨ ਦੀ ਕਾਰਵਾਈ ਜ਼ਰੂਰ ਕਰਨਗੇ, ਜਿਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਸੱਕੀ ਜਾਪਦੀ ਹੈ ਕਿ ਆਖ਼ਰ ਇਸ ਕਾਲੇ ਸ਼ੀਸ਼ਿਆਂ ਵਾਲੀ ਸਕਾਰਪੀਓ ਗੱਡੀ ਵਿਚ ਕੌਣ ਸਵਾਰ ਸਨ ਅਤੇ ਗੱਡੀ ਵਿਚ ਪਈ ਨਗਦੀ ਕਿਸ ਦੀ ਸੀ ਇਸ ਦਾ ਜਵਾਬ ਤਾਂ ਹੁਣ ਪੁਲਿਸ ਪ੍ਰਸ਼ਾਸਨ ਹੀ ਦੇ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ‘ ਆਪ ’ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਨੂੰ ਲੈ ਕੇ ਗੰਭੀਰ ਨਹੀਂ - ਸਵਰਨ ਸਿੰਘ
Ad Position 24