ਦਿਆਲ ਹੈਰੀਟੇਜ ਕਾਨਵੈਂਟ ਸਕੂਲ ’ ਚ ਡਾਂਡੀਆ ਸਮਾਗਮ
ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਦਿਆਲ ਹੈਰੀਟੇਜ ਕਾਨਵੈਂਟ ਸਕੂਲ ਵਿਚ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ 7ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਰਵਾਇਤੀ ਪ੍ਰੋਗਰਾਮ ਕਰਵਾਇਆ। ਨਰਸਰੀ ਅਤੇ ਡਾਂਡੀਆ ਦੀਆਂ ਧੁਨਾਂ ’ਤੇ ਬੱਚਿਆਂ ਨੇ ਮਨੋਰੰਜਕ ਪੇਸ਼ਕਾਰੀਆਂ ਦਿੱਤੀਆਂ।
ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਦਿਆਲ ਹੈਰੀਟੇਜ ਕਾਨਵੈਂਟ ਸਕੂਲ ਵਿਚ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ 7ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਰਵਾਇਤੀ ਪ੍ਰੋਗਰਾਮ ਕਰਵਾਇਆ। ਨਰਸਰੀ ਅਤੇ ਡਾਂਡੀਆ ਦੀਆਂ ਧੁਨਾਂ ’ਤੇ ਬੱਚਿਆਂ ਨੇ ਮਨੋਰੰਜਕ ਪੇਸ਼ਕਾਰੀਆਂ ਦਿੱਤੀਆਂ। ਸਕੂਲ ਦੀ ਪ੍ਰਿੰਸੀਪਲ ਸੁਨੀਤਾ ਜੌਨਸਨ ਨੂੰ ਦੁਸਹਿਰੇ ਦੀ ਮਹੱਤਤਾ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਭਾਰਤੀ ਸਭਿਆਚਾਰਕ ਅਤੇ ਪਰੰਪਰਾਵਾਂ ਨਾਲ ਜੋੜਨ ਵਿਚ ਸਹਾਇਕ ਹਨ। ਅੰਤ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਡਾਂਡੀਆਂ ਖੇਡਿਆ।