22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਵੈਟਰਨਰੀ ਯੂਨੀਵਰਸਿਟੀ ਵਿਖੇ ਲਈ ਮੁਰਗੀ ਪਾਲਣ ਸੰਬੰਧੀ ਸਿਖਲਾਈ ਲਾਈ

ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਿਗਿਆਨਕ ਪੋਲਟਰੀ ਪਾਲਣ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ, ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਹਫ਼ਤਿਆਂ ਦਾ ‘ ਮੁਰਗੀ ਪਾਲਣ ਸਿਖਲਾਈ ਪ੍ਰੋਗਰਾਮ’ ਕਰਵਾਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 50 ਸਿਖਿਆਰਥੀਆਂ (ਜਿਨ੍ਹਾਂ ਵਿੱਚ 47 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ) ਨੇ ਸਿਖਲਾਈ ਪ੍ਰਾਪਤ ਕੀਤੀਡਾ.

Ad Position 21
No active advertisement
ਅਜੀਤ ਡੈਸਕ 22-10-2026
ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਿਗਿਆਨਕ ਪੋਲਟਰੀ ਪਾਲਣ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ, ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਹਫ਼ਤਿਆਂ ਦਾ ‘ ਮੁਰਗੀ ਪਾਲਣ ਸਿਖਲਾਈ ਪ੍ਰੋਗਰਾਮ’ ਕਰਵਾਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 50 ਸਿਖਿਆਰਥੀਆਂ (ਜਿਨ੍ਹਾਂ ਵਿੱਚ 47 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ) ਨੇ ਸਿਖਲਾਈ ਪ੍ਰਾਪਤ ਕੀਤੀਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਪਸਾਰ ਸਿੱਖਿਆ ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਗਿਆਨ-ਆਧਾਰਿਤ ਗਿਆਨ ਦੇ ਪ੍ਰਸਾਰ, ਵਿਹਾਰਕ ਹੁਨਰ ਵਿਕਾਸ ਅਤੇ ਲੋੜ-ਆਧਾਰਿਤ ਸਿਖਲਾਈ ਪਹਿਲਕਦਮੀਆਂ ਰਾਹੀਂ ਪਸ਼ੂ ਪਾਲਕਾਂ ਨੂੰ ਸਮਰੱਥ ਬਣਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੋਲਟਰੀ ਫਾਰਮਿੰਗ ਨੂੰ ਰੋਜ਼ਗਾਰ ਦੇ ਸਾਧਨਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਆਰਥਿਕ ਸ਼ਕਤੀਕਰਨ ਦੇ ਇੱਕ ਅਹਿਮ ਜ਼ਰੀਏ ਵਜੋਂ ਉਜਾਗਰ ਕੀਤਾ, ਖਾਸ ਤੌਰ ‘ਤੇ ਉਨ੍ਹਾਂ ਪੇਂਡੂ ਨੌਜਵਾਨਾਂ ਲਈ ਜੋ ਸਵੈ-ਰੁਜ਼ਗਾਰ ਦੇ ਮੌਕੇ ਵੇਖ ਰਹੇ ਹਨ।ਡਾ. ਜਸਵਿੰਦਰ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਅਤੇ ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਕੋਰਸ ਪਾਠਕ੍ਰਮ ਵਿੱਚ ਵਿਗਿਆਨਕ ਪੋਲਟਰੀ ਉਤਪਾਦਨ ਦੇ ਮਹੱਤਵਪੂਰਨ ਪਹਿਲੂ ਸ਼ਾਮਲ ਸਨ ਜਿਨ੍ਹਾਂ ਵਿੱਚ ਪੋਲਟਰੀ ਸ਼ੈਡ , ਖੁਰਾਕ ਅਤੇ ਪੌਸ਼ਟਿਕਤਾ ਪ੍ਰਬੰਧਨ, ਬਿਮਾਰੀ ਦੀ ਰੋਕਥਾਮ ਅਤੇ ਨਿਯੰਤਰਣ, ਜੈਵਿਕ ਸੁਰੱਖਿਆ ਉਪਾਅ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਾਰੀ ਰਣਨੀਤੀਆਂ ਸ਼ਾਮਲ ਸਨ।ਡਾ. ਹਰਪਾਲ ਸਿੰਘ ਸੋਢੀ, ਸਹਾਇਕ ਜਨਰਲ ਮੈਨੇਜਰ, ਵੈਂਕੀਜ਼ ਇੰਡੀਆ ਲਿਮਟਿਡ ਨੇ ਆਧੁਨਿਕ ਵਪਾਰਕ ਪੋਲਟਰੀ ਉਤਪਾਦਨ ‘ਤੇ ਇੱਕ ਮਾਹਰ ਭਾਸ਼ਣ ਦਿੱਤਾ।ਸਿਖਲਾਈ ਪ੍ਰੋਗਰਾਮ ਦਾ ਸੰਯੋਜਨ ਡਾ. ਰਾਜੇਸ਼ ਕਸਰੀਜਾ ਅਤੇ ਡਾ. ਪ੍ਰਤੀਕ ਸਿੰਘ ਵੱਲੋਂ ਵਿਦਿਆਰਥੀ ਸੰਯੋਜਕ ਡਾ. ਨੱਲਪਤੀ ਸਾਈਂ ਅੰਜਨਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਜ਼ਿਮੀਂਦਾਰਾ ਢਾਬਾ ਵਾਲੇ ਸਾਬਕਾ ਸਰਪੰਚ ਜਰਨੈਲ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ਇਲਾਕੇ ’ਚ ਸੋਗ ਦੀ ਲਹਿਰ ਅਗਲੀ ਖ਼ਬਰ ਪਟਿਆਲਾ ਦਿਹਾਤੀ ਤੋਂ ਰਣ ਸਿੰਘ ਲੰਗ ਨੂੰ ਦਿੱਤਾ ਵਾਰਿਸ ਪੰਜਾਬ ਨੇ ਥਾਪੜਾ
Ad Position 24