22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਐਨ.ਸੀ.ਐਫ. ਅਤੇ

ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ‘ਨੈਸ਼ਨਲ ਕਰੀਕੁਲਮ ਫਰੇਮਵਰਕ’ ਐਨ. ਸੀ.

Ad Position 21
No active advertisement
ਅਜੀਤ ਡੈਸਕ 22-10-2026
ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ‘ਨੈਸ਼ਨਲ ਕਰੀਕੁਲਮ ਫਰੇਮਵਰਕ’ ਐਨ.ਸੀ.ਐਫ. ਅਤੇ ‘ਗੁਰੂ ਦਕਸ਼ਤਾ’ ਵਿਸ਼ੇ ‘ਤੇ ਇਕ ਸੀ.ਬੀ.ਐਸ.ਈ. ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਪ੍ਰਿੰਸੀਪਲ ਅਤੇ ਸੀ.ਬੀ.ਐਸ.ਈ. ਲੁਧਿਆਣਾ ਦੀ ਸਿਟੀ ਕੋਆਰਡੀਨੇਟਰ ਹਰਮੀਤ ਕੌਰ ਵੜੈਚ ਦੁਆਰਾ ਕੀਤੀ ਗਈ। ਉਨ੍ਹਾਂ ਨੇ ਸਾਰੇ ਪਤਵੰਤੇ ਸੱਜਣਾਂ ਅਤੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਸਤਵੰਤ ਕੌਰ, ਜੋ 2017 ਤੋਂ ‘ਸਹਾਇਕ ਡਾਇਰੈਕਟਰ ਸਕੂਲ’ ਵਜੋਂ ਸੇਵਾ ਨਿਭਾ ਰਹੇ ਹਨ, ਨੇ ਸਕੂਲਾਂ ਵਿਚ ਐਨ.ਸੀ.ਐਫ. ਨੂੰ ਲਾਗੂ ਕਰਨ ਅਤੇ ਅਧਿਆਪਕਾਂ ਦੇ ਵਿਕਾਸ ਬਾਰੇ ਭਾਗੀਦਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਵੜੈਚ ਨੇ ਕਿਹਾ ਕਿ ਅਧਿਆਪਕਾਂ ਲਈ ‘ਗੁਰੂ-ਦਕਸ਼ਤਾ’, ਰਾਸ਼ਟਰੀ ਸਿੱਖਿਆ ਨੀਤੀ 2020 ਦੀ ਇਕ ਮਹੱਤਵਪੂਰਨ ਪਹਿਲ ਹੈ। ਐਨ.ਸੀ.ਐਫ. ਵਿਚ ਕਿਹਾ ਗਿਆ ਹੈ ਕਿ ਬੁਨਿਆਦੀ ਸੁਧਾਰਾਂ ਦੇ ਕੇਂਦਰ ਵਿਚ ਅਧਿਆਪਕ ਹੋਣਾ ਚਾਹੀਦਾ ਹੈ, ਇਹ ਨੀਤੀ ਅਧਿਆਪਕਾਂ ਦੇ ਸਤਿਕਾਰ, ਮਾਣ-ਮਰਿਆਦਾ ਅਤੇ ਖ਼ੁਦਮੁਖ਼ਤਿਆਰੀ ਨੂੰ ਬਹਾਲ ਕਰਨ ‘ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ‘ਗੁਰੂ-ਦਕਸ਼ਤਾ’ ਦਾ ਅਰਥ ਹੈ ਗੁਰੂ ਅਧਿਆਪਕ ਦੀ ਕੁਸ਼ਲਤਾ ਜਾਂ ਸਮਰੱਥਾ। ਐਨ.ਸੀ.ਐਫ. ਦਾ ਸੰਬੰਧ ਸਿੱਖਿਆ, ਦੀਕਸ਼ਾ ਅਤੇ ਗੁਰੂ-ਦਕਸ਼ਿਣਾ ਨਾਲ ਹੈ। ਇਸ ਲਈ ਅਧਿਆਪਕਾਂ ਤੋਂ ‘ਗੁਰੂ-ਦਕਸ਼ਤਾ’ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਜੋ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਇਆ ਜਾ ਸਕੇ। ਇਸ ਉਦੇਸ਼ ਲਈ ਪਹਿਲਾਂ ਅਧਿਆਪਕਾਂ ਨੂੰ ਹੀ ‘ਗੁਰੂ-ਦਕਸ਼ਤਾ’ ਰਾਹੀਂ ਸਿਖਲਾਈ ਦਿੱਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਵਿਭਾਗ ਵਲੋਂ ਦੀਵਾਲੀ ਤੋਂ ਪਹਿਲਾਂ ਨਾਜਾਇਜ਼ ਤੇ ਤਸਕਰੀ ਕੀਤੀ ਸ਼ਰਾਬ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਅਗਲੀ ਖ਼ਬਰ ਮੋਦੀ ਸਰਕਾਰ ਵਲੋਂ ਦਿੱਤੇ ਗਏ ਮਹਿੰਗਾਈ ਦੇ ਤੋਹਫ਼ੇ ਨੇ ਘਰੇਲੂ ਬਜਟ ਵਿਗਾੜਿਆ - ਮੁਹੰਮਦ ਗੁਲਾਬ
Ad Position 24