22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਤਿਉਹਾਰਾਂ ਨੂੰ ਦੇਖਦਿਆਂ ਖਾਧ ਸੁਰੱਖਿਆ ਵਿਭਾਗ ਨੇ ਕੀਤੀ ਸਖ਼ਤੀ

ਲੁਧਿਆਣਾ, 21 ਅਕਤੂਬਰ(ਡਾ. ਤਰਲੋਚਨ ਸਿੰਘ)-ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਖਾਧ ਸੁਰੱਖਿਆ ਵਿੰਗ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ.

Ad Position 21
No active advertisement
ਖਾਧ ਸੁਰੱਖਿਆ ਵਿਭਾਗ ਦੀ ਟੀਮ ਮਠਿਆਈ ਦੀ ਦੁਕਾਨ ਦੀ ਜਾਂਚ ਕਰਦੇ ਹੋਏ। ਅਜੀਤ ਤਸਵੀਰ 22-10-2026
ਲੁਧਿਆਣਾ, 21 ਅਕਤੂਬਰ(ਡਾ. ਤਰਲੋਚਨ ਸਿੰਘ)-ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਖਾਧ ਸੁਰੱਖਿਆ ਵਿੰਗ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਦੋਰਾਹਾ, ਖੰਨਾ ਅਤੇ ਪਾਇਲ ਹਲਕੇ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਮਿਠਾਈਆਂ ਦੀਆਂ ਦੁਕਾਨਾਂ, ਕਰਿਆਨਾ ਸਟੋਰਾਂ, ਫਾਸਟ ਫੂਡ ਅਦਾਰਿਆਂ, ਰੈਸਟੋਰੈਂਟਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਕਰਨ ਵਾਲੇ ਅਦਾਰਿਆਂ ਦੀ ਜਾਂਚ ਕੀਤੀ ਗਈ। ਮੁਹਿੰਮ ਦੌਰਾਨ ਵੱਖ-ਵੱਖ ਵਸਤਾਂ ਦੇ 7 ਨਮੂਨੇ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ, ਜਦਕਿ ਅਣ-ਸਫ਼ਾਈ ਵਾਲੀਆਂ ਹਾਲਤਾਂ ਪਾਏ ਜਾਣ ’ਤੇ ਇੱਕ ਮਿਠਾਈ ਦੀ ਦੁਕਾਨ ਅਤੇ ਇੱਕ ਰੈਸਟੋਰੈਂਟ ਦੇ ਚਲਾਨ ਕੀਤੇ ਗਏ। ਡਾ. ਚਾਵਲਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਠਾਈਆਂ, ਦੁੱਧ ਤੋਂ ਬਣੇ ਪਦਾਰਥਾਂ, ਨਮਕੀਨ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧ ਜਾਂਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮਿਲਾਵਟਖੋਰੀ ਨੂੰ ਰੋਕਿਆ ਜਾ ਸਕੇ ਅਤੇ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ। ਜਾਂਚ ਦੌਰਾਨ ਮਿਲਕ ਕੇਕ, ਬੇਸਨ ਬਰਫ਼ੀ, ਪਾਨ ਮਸਾਲਾ, ਨਮਕ ਅਤੇ ਹੋਰ ਸਬੰਧਤ ਵਸਤਾਂ ਦੇ ਕੁੱਲ 7 ਨਮੂਨੇ ਲੈ ਕੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਲੈਬਾਰਟਰੀ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਨਮੂਨੇਆ ਦੀ ਗੁਣਵੱਤਾ ਸਬੰਧੀ ਅੰਤਿਮ ਨਤੀਜੇ ਲੈਬਾਰਟਰੀ ਰਿਪੋਰਟਾਂ ਮਿਲਣ ਤੋਂ ਬਾਅਦ ਹੀ ਸਾਹਮਣੇ ਆਉਣਗੇ ਅਤੇ ਰਿਪੋਰਟਾਂ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੌਰਾਨ ਇੱਕ ਮਿਠਾਈ ਦੀ ਦੁਕਾਨ ਅਤੇ ਇੱਕ ਰੈਸਟੋਰੈਂਟ ਵਿੱਚ ਸਫ਼ਾਈ ਦੇ ਮਿਆਰਾਂ ਦੀ ਉਲੰਘਣਾ ਪਾਏ ਜਾਣ ’ਤੇ ਮੌਕੇ ’ਤੇ ਚਲਾਨ ਜਾਰੀ ਕੀਤੇ ਗਏ। ਸਬੰਧਤ ਮਾਮਲਿਆਂ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਭੋਜਨ ਤਿਆਰ ਕਰਨ ਅਤੇ ਸਟੋਰ ਕਰਨ ਵਾਲੀਆਂ ਥਾਵਾਂ, ਭਾਂਡਿਆਂ, ਮਸ਼ੀਨਰੀ ਅਤੇ ਕੰਮ ਕਰਨ ਵਾਲੇ ਕਾਊਂਟਰਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ ਅਤੇ ਖਾਣ-ਪੀਣ ਵਾਲੀਆਂ ਵਸਤਾਂ ਨੂੰ ਮੱਖੀਆਂ, ਧੂੜ ਅਤੇ ਹੋਰ ਦੂਸ਼ਿਤ ਕਰਨ ਵਾਲੇ ਤੱਤਾਂ ਤੋਂ ਬਚਾਇਆ ਜਾਵੇ। ਡਾ. ਚਾਵਲਾ ਨੇ ਹਲਵਾਈਆਂ, ਮਿਠਾਈ ਵਿਕਰੇਤਾਵਾਂ, ਡੇਅਰੀ ਮਾਲਕਾਂ, ਰੈਸਟੋਰੈਂਟ ਸੰਚਾਲਕਾਂ ਅਤੇ ਕਰਿਆਨਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਮਨਜ਼ੂਰਸ਼ੁਦਾ ਸਮੱਗਰੀ, ਰੰਗ ਜਾਂ ਹਾਨੀਕਾਰਕ ਪਦਾਰਥ ਦੀ ਵਰਤੋਂ ਨਾ ਕਰਨ। ਦੁੱਧ ਤੋਂ ਬਣੀਆਂ ਮਿਠਾਈਆਂ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੀਆਂ ਵਸਤਾਂ ਨੂੰ ਢੁੱਕਵੇਂ ਤਾਪਮਾਨ ’ਤੇ ਸਟੋਰ ਕੀਤਾ ਜਾਵੇ। ਵਰਤੇ ਹੋਏ ਖਾਣ ਵਾਲੇ ਤੇਲ ਦੀ ਮੁੜ ਵਰਤੋਂ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ ਅਤੇ ਹਰੇਕ ਫੂਡ ਬਿਜ਼ਨਸ ਆਪਰੇਟਰ ਕੋਲ ਲਾਗੂ ਨਿਯਮਾਂ ਅਨੁਸਾਰ ਵੈਧ ਐੱਫ.ਐੱਸ.ਐੱਸ.ਏ.ਆਈ. ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਵੇ।
Ad Position 22
No active advertisement
ਪਿਛਲੀ ਖ਼ਬਰ ਦਿਆਲ ਹੈਰੀਟੇਜ ਕਾਨਵੈਂਟ ਸਕੂਲ ’ ਚ ਡਾਂਡੀਆ ਸਮਾਗਮ ਅਗਲੀ ਖ਼ਬਰ ਮਿਕਸ ਲੈਂਡ ਯੂਜ ਇਲਾਕਿਆ ਨੂੰ ਸਨਅਤੀ ਇਲਾਕੇ ਘੋਸ਼ਿਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ - ਠੁਕਰਾਲ
Ad Position 24