22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕਾਂਗਰਸ ਇਕ ਮੁੱਠ ਹੈ, ਇਕੱਠੇ ਹੋ ਕੇ ਲੜਾਂਗੇ 2027 ਦੀਆਂ ਚੋਣਾਂ-ਦਾਖਾ, ਬਾੜੇਵਾਲ

ਲਾਡੋਵਾਲ, 21 ਅਕਤੂਬਰ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਕਾਂਗਰਸ ਪਾਰਟੀ ਬਿਲਕੁਲ ਇਕ ਮੁੱਠ ਹੈ, ਜਿਸ ਨਾਲ ਕਾਂਗਰਸ ਦਾ ਗਰਾਫ ਵੱਧ ਚੁੱਕਾ ਹੈ, ਪਾਰਟੀ ਟੀਮ ਵਰਕ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਹੋ ਕੇ ਲੜਾਂਗੇ। ਇਹ ਵਿਚਾਰ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਦਾਖਾ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ ਦੇ ਗ੍ਰਹਿ ਵਿਖੇ ਇਕ ਮੀਟਿੰਗ ਵਿਚ ਕਾਂਗਰਸੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਹਾਜ਼ਰੀਨ ਨਾਲ ਸਾਂਝੇ ਕੀਤੇ।

Ad Position 21
No active advertisement
ਅਜੀਤ ਡੈਸਕ 22-10-2026
ਲਾਡੋਵਾਲ, 21 ਅਕਤੂਬਰ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਕਾਂਗਰਸ ਪਾਰਟੀ ਬਿਲਕੁਲ ਇਕ ਮੁੱਠ ਹੈ, ਜਿਸ ਨਾਲ ਕਾਂਗਰਸ ਦਾ ਗਰਾਫ ਵੱਧ ਚੁੱਕਾ ਹੈ, ਪਾਰਟੀ ਟੀਮ ਵਰਕ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਹੋ ਕੇ ਲੜਾਂਗੇ। ਇਹ ਵਿਚਾਰ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਦਾਖਾ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ ਦੇ ਗ੍ਰਹਿ ਵਿਖੇ ਇਕ ਮੀਟਿੰਗ ਵਿਚ ਕਾਂਗਰਸੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਹਾਜ਼ਰੀਨ ਨਾਲ ਸਾਂਝੇ ਕੀਤੇ। ਦਾਖਾ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫ਼ੇਲ੍ਹ ਸਾਬਤ ਹੋਈ ਹੈ, ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਡਾਵਾਂ ਡੋਲ ਹੋ ਚੁੱਕੀ ਹੈ, ‘ਆਪ’ ਦੇ ਰਾਜ ਵਿਚ ਨਸ਼ਿਆਂ ਨੇ ਪੰਜਾਬ ਭਰ ਵਿਚ ਆਪਣੇ ਪੈਰ ਪੂਰੀ ਤਰ੍ਹਾਂ ਪਸਾਰੇ ਹੋਏ ਹਨ, ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗੁਲਤਾਨ ਹੋ ਕੇ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਦਾਖਾ ਤੇ ਬਾੜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਗੈਂਗਸਟਰਾਂ ਦਾ ਵਾਧਾ ਹੋਇਆ ਹੈ, ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਰਕੇ ਪੰਜਾਬ ਅੰਦਰ ਕੋਈ ਵੀ ਇਨਸਾਨ ਮਹਿਫ਼ੂਜ਼ ਨਹੀਂ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਭਾਰਤੀ ਜਨਤਾ ਪਾਰਟੀ ਵੀ ਮਗਰਮੱਛ ਦੇ ਹੰਝੂ ਬਹਾਉਣ ਲੱਗੀ ਹੋਈ ਹੈ, ਗੁਜਰਾਤ ਵਿਚ ਭਾਜਪਾ ਦੀ ਆਪਣੀ ਸਰਕਾਰ ਹੈ, ਜਿੱਥੋਂ ਵੱਡੇ ਪੱਧਰ ’ਤੇ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ, ਇਸ ਲਈ ਪੰਜਾਬ ਦੀ ਬਜਾਏ ਭਾਜਪਾ ਗੁਜਰਾਤ ਦਾ ਫਿਕਰ ਕਰੇ। ਦਾਖਾ ਅਤੇ ਬਾੜੇਵਾਲ ਨੇ ਕਿਹਾ ਕਿ ਪੰਜਾਬ ਅੰਦਰ ਲੋਕ ਕਾਂਗਰਸ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ, ਜਿਸ ਕਰਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਹੁਣ ਤੋਂ ਹੀ ਕਮਰਕੱਸੇ ਕੀਤੇ ਗਏ ਹਨ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੇ ਪੱਧਰ ’ਤੇ ਜਿੱਤ ਹਾਸਲ ਕਰ ਸਕੇ। ਇਸ ਮੌਕੇ ਮਲਕੀਤ ਸਿੰਘ ਦਾਖਾ, ਬਲਵੀਰ ਸਿੰਘ ਬਾੜੇਵਾਲ, ਸਾਬਕਾ ਸਰਪੰਚ ਹਰਜੀਤ ਸਿੰਘ ਚੀਮਾ ਜੱਸੀਆਂ, ਹਰਦੇਵ ਸਿੰਘ ਲਾਦੀਆਂ, ਭੁਪਿੰਦਰ ਸਿੰਘ ਗਿੱਲ ਬਾੜੇਵਾਲ, ਮਨਜੀਤ ਸਿੰਘ ਆਲੋਵਾਲ, ਅੰਮ੍ਰਿਤਪਾਲ ਸਿੰਘ ਜਰਖੜ ਅਤੇ ਗੁਰਦੀਪ ਸਿੰਘ ਬਾੜੇਵਾਲ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਕਸ ਲੈਂਡ ਯੂਜ ਇਲਾਕਿਆ ਨੂੰ ਸਨਅਤੀ ਇਲਾਕੇ ਘੋਸ਼ਿਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ - ਠੁਕਰਾਲ ਅਗਲੀ ਖ਼ਬਰ ਹੋਟਲ ਮਾਲਕ ਨੂੰ ਮਹਿਲਾ ਯੂਟਿਊਬਰ ਵਲੋਂ ਬਲੈਕਮੇਲ ਕਰਨ ਦੇ ਮਾਮਲੇ ਦੀ ਪੁਲਿਸ ਨੇ ਕੀਤੀ ਜਾਂਚ ਸ਼ੁਰੂ
Ad Position 24