22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਆਂਧਰਾ ਪ੍ਰਦੇਸ਼ - ਐੱਸ.ਯੂ.ਵੀ. ਵਲੋਂ ਟੱਕਰ ਮਾਰੇ ਜਾਣ 'ਤੇ 4 ਸ਼ਰਧਾਲੂਆਂ ਦੀ ਮੌਤ

ਕਾਕੀਨਾਡਾ, 22 ਅਕਤੂਬਰ - ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਇੱਕ ਤੇਜ਼ ਰਫ਼ਤਾਰ ਐੱਸ.ਯੂ.ਵੀ. ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ...

Ad Position 21
No active advertisement
ਅਜੀਤ ਡੈਸਕ 22-10-2026

ਕਾਕੀਨਾਡਾ, 22 ਅਕਤੂਬਰ - ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਇਕ ਤੇਜ਼ ਰਫ਼ਤਾਰ ਐੱਸ.ਯੂ.ਵੀ. ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ।
ਟਰਾਂਸਪੋਰਟ ਮੰਤਰੀ ਰਾਮ ਪ੍ਰਸਾਦ ਰੈੱਡੀ ਨੇ ਦੱਸਿਆ, "ਵਿਜਿਆਨਗਰਮ ਜ਼ਿਲ੍ਹੇ ਦੇ ਡੇਨਕਾਡਾ ਮੰਡਲ ਤੋਂ ਲਗਭਗ 40 'ਭਵਾਨੀ' ਸ਼ਰਧਾਲੂ ਇਕ ਨਿੱਜੀ ਬੱਸ ਰਾਹੀਂ ਵਿਜੇਵਾੜਾ ਜਾ ਰਹੇ ਸਨ। ਜਦੋਂ ਬੱਸ ਵਿਚ ਕੋਈ ਤਕਨੀਕੀ ਖਰਾਬੀ ਆ ਗਈ, ਤਾਂ ਡਰਾਈਵਰ ਨੇ ਇਸਨੂੰ ਪ੍ਰਥੀਪਾਡੂ ਹਲਕੇ ਦੇ ਕਥੀਪੁਡੀ ਵਿਖੇ ਸੜਕ ਦੇ ਕਿਨਾਰੇ ਰੋਕ ਦਿੱਤਾ। ਸ਼ਰਧਾਲੂ ਚਾਹ ਪੀਣ ਲਈ ਬੱਸ ਤੋਂ ਹੇਠਾਂ ਉਤਰੇ ਅਤੇ ਸੜਕ ਪਾਰ ਕਰ ਰਹੇ ਸਨ, ਜਦੋਂ ਇਕ ਤੇਜ਼ ਰਫ਼ਤਾਰ ਐੱਸ.ਯੂ.ਵੀ. ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਨੇ ਹਸਪਤਾਲ ਲਿਜਾਏ ਜਾਣ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।"

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਹੜਤਾਲ ਦੌਰਾਨ ਗੈਰਹਾਜ਼ਰ ਕਰਮਚਾਰੀਆਂ ਵਿਰੁੱਧ ਅਪਣਾਇਆ ਸਖ਼ਤ ਰੁਖ਼, ਸਾਰੇ ਵਿਭਾਗਾਂ ਤੋਂ ਮੰਗੀਆਂ ਸੂਚੀਆ... ਅਗਲੀ ਖ਼ਬਰ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ਦੀ ਰਾਜ ਸਭਾ ਸੀਟ ਲਈ ਉਪ-ਚੋਣ ਦੇ ਪ੍ਰੋਗਰਾਮ ਦਾ ਐਲਾਨ
Ad Position 24