20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਰਦਾਂ ਵਿਚ ਵਾਲ ਝੜਨ ਤੇ ਗੰਜੇਪਨ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖ ਕੇ ਜ਼ੀ ਲੈਬੋਰਟਰੀਜ਼ ਲਿਮਟਿਡ ਨੇ ਲਾਂਚ ਕੀਤੀ ‘ ਕੇਸ਼ਵਾਪਸੀ ’ ਕਿੱਟ

ਲੁਧਿਆਣਾ, 19 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਅ.ਬ.)-ਨੌਜਵਾਨ ਮਰਦਾਂ ਲਈ ਵਾਲਾਂ ਦਾ ਝੜਨਾ, ਮੱਥੇ ਤੋਂ ਵਾਲਾਂ ਦਾ ਪਿੱਛੇ ਹਟਣਾ ਤੇ ਵਾਲਾਂ ਦੀ ਘਣਤਾ ਘਟਣਾ ਸਿਰਫ਼ ਦਿੱਖ ਨਾਲ ਜੁੜੀ ਚਿੰਤਾ ਨਹੀਂ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਵਾਲ ਪਤਲੇ ਹੋਣ ਕਾਰਨ ਉਹ ਆਪਣੀ ਉਮਰ ਨਾਲੋਂ ਵੱਧ ਵੱਡੇ ਦਿਖਾਈ ਦੇਣ ਲੱਗਦੇ ਹਨ। ਇਹ ਚਿੰਤਾਵਾਂ ਉਨ੍ਹਾਂ ਦੇ ਆਤਮ-ਵਿਸ਼ਵਾਸ, ਸਮਾਜਿਕ ਮੇਲ-ਜੋਲ ਤੇ ਭਾਵਨਾਤਮਕ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਕਈ ਅੰਦਰੂਨੀ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਜੈਨੇਟਿਕ ਕਾਰਕ, ਪੋਸ਼ਕ ਤੱਤਾਂ ਦੀ ਕਮੀ, ਤਣਾਅ ਤੇ ਸਿਰ ਦੀ ਚਮੜੀ ਨਾਲ ਸੰਬੰਧਤ ਸਮੱਸਿਆਵਾਂ ਸ਼ਾਮਿਲ ਹਨ। ਪ੍ਰਦੂਸ਼ਣ ਵਰਗੇ ਵਾਤਾਵਰਨਕ ਕਾਰਕ ਵੀ ਵਾਲਾਂ ਤੇ ਸਿਰ ਦੀ ਚਮੜੀ ਦੀ ਦੇਖਭਾਲ ਨੂੰ ਹੋਰ ਚੁਣੌਤੀਪੂਰਨ ਬਣਾ ਸਕਦੇ ਹਨ। ਹਾਲਾਂਕਿ, ਹਰ ਵਿਅਕਤੀ ਵਿਚ ਇਸ ਦੇ ਕਾਰਨ ਵੱਖਰੇ ਹੋ ਸਕਦੇ ਹਨ, ਇਸ ਲਈ ਸਹੀ ਮੁਲਾਂਕਣ ਕਰਵਾਉਣਾ ਮਹੱਤਵਪੂਰਨ ਹੈ। ਇਨ੍ਹਾਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ, ਜ਼ੀ ਲੈਬੋਰਟਰੀਜ਼ ਲਿਮਟਿਡ ਨੇ ਮਰਦਾਂ ਲਈ ਵਾਲਾਂ ਦੀ ਦੇਖਭਾਲ ਤੇ ਪੋਸ਼ਣ ਵਾਸਤੇ ਕੇਸ਼ਵਾਪਸੀ ( KESHVAPSI ) ਹੇਅਰ ਕੇਅਰ ਐਂਡ ਨੁਰੂਟਰੀਟੇਸਨ ਕਿੱਟ ਪੇਸ਼ ਕੀਤੀ ਹੈ। ਇਹ ਕਿੱਟ ਸਵੇਰ ਤੇ ਰਾਤ ਦੀ ਇਕ ਵਿਵਸਥਿਤ ਰੁਟੀਨ ਰਾਹੀਂ ਪੋਸ਼ਣ ਤੇ ਸਿਰ ਦੀ ਚਮੜੀ ਦੀ ਬਾਹਰੀ ਦੇਖਭਾਲ ਨੂੰ ਇਕੱਠਾ ਕਰਦੀ ਹੈ। ਹਰੇਕ 30 ਦਿਨਾਂ ਦੀ ਕਿੱਟ ਵਿਚ 30 ਮੌਰਨਿੰਗ ਟੈਬਲੇਟਾਂ, 30 ਨਾਈਟ ਟੈਬਲੇਟਾਂ, 30 ਮਿਲੀਲੀਟਰ ਡੇਅ ਸੀਰਮ ਤੇ 30 ਮਿਲੀਲੀਟਰ ਨਾਈਟ ਸੀਰਮ ਸ਼ਾਮਿਲ ਹਨ। ਇਹ ਰੋਜ਼ਾਨਾ ਵਾਲਾਂ ਦੀ ਦੇਖਭਾਲ ਲਈ ਇਕ ਸੁਵਿਧਾਜਨਕ ਫਾਰਮੈਟ ਪ੍ਰਦਾਨ ਕਰਦੀ ਹੈ। ਮੌਰਨਿੰਗ ਟੈਬਲੇਟਾਂ ਵਿਚ ਕੋਲਾਜਨ ਪੈਪਟਾਈਡ, ਅਸ਼ਵਗੰਧਾ ਦੀ ਜੜ੍ਹ ਦਾ ਐਬਸਟਰੈਕਟ, ਕਚਨਾਰ, ਅੰਗੂਰ ਦੇ ਬੀਜਾਂ ਦਾ ਐਬਸਟਰੈਕਟ, ਲਾਈਕੋਪੀਨ ਤੇ ਵਿਟਾਮਿਨ ਈ ਸ਼ਾਮਿਲ ਹਨ। ਜਦਕਿ ਨਾਈਟ ਟੈਬਲੇਟਾਂ ਵਿਚ ਕੱਦੂ ਦੇ ਬੀਜ, ਐਮੀਨੋ ਐਸਿਡ ਤੇ ਵਿਟਾਮਿਨ ਸ਼ਾਮਿਲ ਕੀਤੇ ਗਏ ਹਨ। ਸਿਰ ਦੀ ਚਮੜੀ ਦੀ ਬਾਹਰੀ ਦੇਖਭਾਲ ਲਈ, ਡੇਅ ਸੀਰਮ ਵਿਚ Redensyl , ਕੈਸਟਰ ਆਇਲ, ਐਲੋਵੇਰਾ, ਆਂਵਲੇ ਦਾ ਐਬਸਟਰੈਕਟ ਤੇ ਸ਼ਿਕਾਕਾਈ ਸ਼ਾਮਿਲ ਹਨ। ਇਸ ਦੇ ਨਾਲ ਹੀ, ਨਾਈਟ ਸੀਰਮ ਵਿਚ Anagain , Redensyl , ਐਲੋਵੇਰਾ, ਨਿਆਸੀਨਾਮਾਈਡ, ਬ੍ਰਾਹਮੀ ਦਾ ਐਬਸਟਰੈਕਟ, ਕਰੀ ਪੱਤੇ, ਨਿੰਮ, ਮੇਥੀ, ਪਿਆਜ਼ ਤੇ ਚੌਲਾਂ ਦਾ ਪਾਣੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ‘ ਚ ਅਧਿਆਪਕਾਂ ਨੂੰ ਏ ਆਈ ਤਕਨੀਕ ਦੀ ਵਰਤੋਂ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ਭਾਵਾਧਸ ਵਲੋਂ ਸਤਿਸੰਗ ਸਮਾਗਮ ਸੰਬੰਧੀ ਡੀ . ਸੀ ., ਨਿਗਮ ਕਮਿਸ਼ਨਰ ਸਮੇਤ ਅਫ਼ਸਰਾਂ ਨੂੰ ਦਿੱਤੇ ਗਏ ਸੱਦਾ ਪੱਤਰ
Ad Position 24