20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੈਡੀਵੇਜ ਹਸਪਤਾਲ ਵਿਖੇ ਪੇਟ ਤੇ ਜਿਗਰ ਰੋਗਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ 90 ਮਰੀਜ਼ਾਂ ਦੀ ਕੀਤੀ ਜਾਂਚ

ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ.

Ad Position 21
No active advertisement
ਮੈਡੀਵੇਜ ਹਸਪਤਾਲ ਵਿਖੇ ਪੇਟ ਤੇ ਜਿਗਰ ਰੋਗਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਪੇਟ ਅਤੇ ਜਿਗਰ ਰੋਗਾਂ ਦੇ ਮਾਹਿਰ ਡਾ. ਵਿਸ਼ਵਨੂਰ ਸਿੰਘ ਕਾਲੜਾ। ਅਜੀਤ ਤਸਵੀਰ 20-10-2026
ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਦੀ ਅਗਵਾਈ ਹੇਠ ਪੇਟ ਤੇ ਜਿਗਰ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਕੈਂਪ ਵਿਚ ਗੈਸਟਰੋ ਐਂਟਰੋਲੋਜਿਸਟ ਦੇ ਮਰੀਜ਼ਾਂ ਨੂੰ ਮੁਫ਼ਤ ਸਲਾਹ ਮਸ਼ਵਰਾ ਦਿੱਤਾ, ਮੁਫ਼ਤ ਈ. ਆਰ. ਸੀ. ਪੀ. ਕੀਤੀ ਗਈ ਤੇ ਐਂਡੋਸਕੋਪੀ ਅਤੇ ਕੋਲੋਨੋ ਸਕੋਪੀ ’ਤੇ ਵਿਸ਼ੇਸ਼ ਛੋਟ ਦਿੱਤੀ ਗਈ। ਇਸ ਤੋਂ ਇਲਾਵਾ 60 ਦੇ ਲਗਭਗ ਮਰੀਜ਼ਾਂ ਦੀ ਫਾਈਬਰੋ ਸਕੈਨ ਸਿਰਫ਼ 500 ਰੁਪਏ ਵਿਚ ਕੀਤੀ ਗਈ। ਕੈਂਪ ਵਿਚ ਪੇਟ ਤੇ ਜਿਗਰ ਰੋਗਾਂ ਦੇ ਮਾਹਿਰ ਡਾ. ਵਿਸ਼ਵ ਨੂਰ ਸਿੰਘ ਕਾਲੜਾ ਡੀ. ਐਮ. ਗੈਸਟਰੋ ਐਂਟਰੋ ਲੋਜਿਸਟ ਤੇ ਹੈਪਾਟੋਲੋਜਿਸਟ ਨੇ ਲਗਪਗ 90 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਕਿਹਾ ਕਿ ਹਸਪਤਾਲ ਵਲੋਂ ਅਜਿਹੇ ਮੁਫ਼ਤ ਮੈਡੀਕਲ ਕੈਂਪ ਭਵਿੱਖ ਵਿਚ ਵੀ ਲਗਾਏ ਜਾਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ।
Ad Position 22
No active advertisement
ਪਿਛਲੀ ਖ਼ਬਰ ਦਸਵੀਂ ਦਾ ਦਿਹਾੜਾ ਤੇ ਬਰਸੀ ਸਮਾਗਮ ਅੱਜ ਅਗਲੀ ਖ਼ਬਰ ਭਾਜਪਾ ਦੇ ਮੁੱਖ ਬੁਲਾਰੇ ਮਨੋਜ ਝਾਅ ਦਾ ਭਰਵਾਂ ਸਵਾਗਤ
Ad Position 24