17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਲਾਈਟ ਵਿਖੇ ਦੋ ਰੋਜ਼ਾ ਟੈੱਕਫੈਸਟ '26 ਦਾ ਸ਼ਾਨਦਾਰ ਆਗਾਜ਼, ਦੇਸ਼ ਭਰ ਦੇ ਵਿਦਿਆਰਥੀ ਦਿਖਾਉਣਗੇ ਤਕਨੀਕੀ ਹੁਨਰ

ਲੌਂਗੋਵਾਲ (ਸੰਗਰੂਰ), 17 ਅਕਤੂਬਰ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਈਟ ਲੌਂਗੋਵਾਲ....

Ad Position 21
No active advertisement
ਅਜੀਤ ਡੈਸਕ 17-10-2026

ਲੌਂਗੋਵਾਲ (ਸੰਗਰੂਰ), 17 ਅਕਤੂਬਰ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਈਟ ਲੌਂਗੋਵਾਲ ਵਿਖੇ ਰਾਸ਼ਟਰੀ ਪੱਧਰ ਦੇ ਤਕਨੀਕੀ ਸਾਲਾਨਾ ਮੇਲੇ ਟੈੱਕਫੈਸਟ '26’ ਦਾ ਉਦਘਾਟਨ ਕੀਤਾ ਗਿਆ। ‘ਟਿਕਾਊ ਧਰਤੀ ਲਈ ਤਕਨਾਲੋਜੀ ਅਤੇ ਵਿਗਿਆਨ’ ਵਿਸ਼ੇ ’ਤੇ ਆਧਾਰਿਤ ਇਸ ਦੋ ਰੋਜ਼ਾ ਮੇਲੇ ਵਿਚ ਸਲਾਈਟ ਸਮੇਤ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਮੇਲੇ ਦੌਰਾਨ 13 ਖੇਤਰਾਂ ਵਿੱਚ 60 ਤੋਂ ਵੱਧ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਲਈ ਪੰਜ ਲੱਖ ਰੁਪਏ ਦਾ ਇਨਾਮੀ ਪੂਲ ਰੱਖਿਆ ਗਿਆ ਹੈ।

ਉਦਘਾਟਨੀ ਸਮਾਰੋਹ ਵਿਚ ਸਲਾਈਟ ਦੇ ਡਾਇਰੈਕਟਰ ਪ੍ਰੋ. ਮਣੀਕਾਂਤ ਪਾਸਵਾਨ, ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰਦਿਊਮਨ ਕੁਮਾਰ, ਡੀਨ ਸਾਬਕਾ ਵਿਦਿਆਰਥੀ ਤੇ ਉਦਯੋਗਿਕ ਸਬੰਧ ਪ੍ਰੋ. ਰਵੀ ਕਾਂਤ ਮਿਸ਼ਰਾ, ਡੀਨ ਅਕਾਦਮਿਕ ਪ੍ਰੋ. ਅਮਨਦੀਪ ਸਿੰਘ ਸ਼ਾਹੀ, ਡੀਨ ਖੋਜ ਤੇ ਸਲਾਹਕਾਰ ਪ੍ਰੋ. ਸੁਰਿੰਦਰ ਸਿੰਘ ਅਤੇ ਮੇਲੇ ਦੇ ਚੇਅਰਮੈਨ ਡਾ. ਸੁਨੀਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਪੈਪਸੀਕੋ, ਚੰਨੋ ਦੇ ਐਸੋਸੀਏਟ ਡਾਇਰੈਕਟਰ ਸਤਯਮ ਗੁਪਤਾ ਵਿਸ਼ੇਸ਼ ਮਹਿਮਾਨ ਅਤੇ ਕੰਧਾਰੀ ਗਲੋਬਲ ਬੇਵਰੇਜਿਜ਼ ਪ੍ਰਾਈਵੇਟ ਲਿਮਟਿਡ ਦੇ ਵਾਈਸ ਪ੍ਰੈਜ਼ੀਡੈਂਟ-ਟੈਕਨੀਕਲ ਸਤਿੰਦਰ ਸਿੰਘ ਨੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਪ੍ਰੋ. ਮਣੀਕਾਂਤ ਪਾਸਵਾਨ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਰਾਹੀਂ ਵਾਤਾਵਰਨ ਦੀਆਂ ਚੁਣੌਤੀਆਂ ਦਾ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਸਿੱਖਣ ਅਤੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਪ੍ਰੇਰਿਤ ਕੀਤਾ। ਮੇਲੇ ਦੇ ਪਹਿਲੇ ਦਿਨ ਰੋਬੋਟਿਕਸ, ਇਲੈਕਟ੍ਰਾਨਿਕਸ, ਇਲੈਕਟ੍ਰੀਕਲ ਸਿਸਟਮ, ਸਟ੍ਰਕਚਰਲ ਡਿਜ਼ਾਈਨ ਅਤੇ ਲਾਜ਼ੀਕਲ ਤਰਕ ਨਾਲ ਸਬੰਧਤ ਮੁਕਾਬਲੇ ਕਰਵਾਏ ਗਏ। ਡਰੋਨ ਰੇਸ, ਹੋਵਰਮੇਨੀਆ, ਸੋਲਡਰਿੰਗ ਸਪੀਡਰਨ ਅਤੇ ਰੋਬੋਵਰ ਵਰਗੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੇ ਤਕਨੀਕੀ ਗਿਆਨ ਅਤੇ ਪ੍ਰੈਕਟਿਕਲ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੱਭਿਆਚਾਰਕ ਸ਼ਾਮ ਵੀ ਕਰਵਾਈ ਗਈ, ਜਿਸ ਵਿੱਚ ਪੰਜਾਬੀ ਨਾਚ, ਭੰਗੜਾ, ਬਿਹਾਰ ਦਾ ਲੋਕ ਨਾਚ, ਗਾਇਨ, ਮਾਡਲਿੰਗ ਅਤੇ ਲਾਈਵ ਬੈਂਡ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 

Ad Position 22
No active advertisement
ਪਿਛਲੀ ਖ਼ਬਰ 'ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ' ਦੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਪਰਮਿੰਦਰ ਸਿੰਘ ਝੋਟਾ ਕਤਲ ਕੇਸ ਵਿਚ ਇਨਸਾਫ਼ ਦੀ ਮੰਗ ਕਰਨ ਲਈ ਮਾਨਸਾ ਪਹੁੰਚੇ
Ad Position 24