ਪੀ . ਏ . ਯੂ . ਕਿਸਾਨ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਲਗਾਇਆ
ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.
ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਕਿਸਾਨ ਕਲੱਬ ਵਲੋਂ ਕਰਵਾਏ ਜਾਂਦੇ ਮਾਸਿਕ ਸਿਖਲਾਈ ਕੈਂਪਾਂ ਦੀ ਲੜੀ ਵਿਚ ਅੱਜ ਇਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਮਾਹਿਰਾਂ ਨੇ 110 ਦੇ ਕਰੀਬ ਕਿਸਾਨਾਂ ਦੀ ਹਾਜ਼ਰੀ ਵਿਚ ਚਲੰਤ ਖੇਤੀ ਕਾਰਜਾਂ ਅਤੇ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਈ। ਫ਼ਸਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਗਰੂਪ ਕੌਰ ਨੇ ਪਰਾਲੀ ਦੀ ਸੰਭਾਲ ਦੇ ਨੁਕਤੇ ਅਤੇ ਲਾਭ ਕਿਸਾਨਾਂ ਨਾਲ ਸਾਂਝੇ ਕੀਤੇ। ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਡਾ. ਰੂਮਾ ਦੇਵੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਫਲੋਰੀਕਲਚਰ ਮਾਹਿਰ ਡਾ. ਸਿਮਰਤ ਸਿੰਘ ਨੇ ਲੈਂਡ ਸਕੇਪਿੰਗ ਬਾਰੇ ਅਤੇ ਡਾ. ਸ਼ੈਲੀ ਨਈਅਰ ਨੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਦੱਸਿਆ। ਕਣਕ ਦੀ ਸਫਲਤਾ ਪੂਰਵਕ ਖੇਤੀ ਲਈ ਡਾ. ਇੰਦਰਪ੍ਰੀਤ ਕੌਰ ਧਾਲੀਵਾ ਲ ਵਲੋਂ ਕਿਸਾਨਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਕੈਂਪ ਵਿਚ ਸਵਾਗਤ ਦੇ ਸ਼ਬਦ ਡਾ. ਲਵਲੀਸ਼ ਗਰਗ ਨੇ ਕਹੇ ਜਦਕਿ ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ। ਕੈਂਪ ਦੇ ਕੁਆਰਡੀਨੇਟਰ ਵਰਿੰਦਰ ਸਿੰਘ ਸਨ।