03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦੋ ਰੋਜ਼ਾ ਵਿਰਾਸਤੀ ਅਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਦੀ ਵਰਕਸ਼ਾਪ ਕਰਵਾਈ

ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 04-10-2026
ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ., ਵਲੋਂ ਦੋ ਰੋਜ਼ਾ ਵਿਰਾਸਤੀ ਅਤੇ ਕੋਮਲ ਕਲਾਵਾਂ ਦੀ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਲਗਨ ਨਾਲ ਇਸ ਵਰਕਸ਼ਾਪ ਦੇ ਮਾਹਿਰਾਂ ਤੋਂ ਨੁਕਤੇ ਸਿੱਖਣ ਲਈ ਪ੍ਰੇਰਿਤ ਕੀਤਾ। ਡਾ. ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਇਸ ਸੈਸ਼ਨ ਦਾ ਅੰਤਰ-ਕਾਲਜ ਯੁਵਕ ਮੇਲਾ ਮਿਤੀ 30 ਅਕਤੂਬਰ ਤੋਂ 6 ਨਵੰਬਰ, 2026 ਨੂੰ ਆਯੋਜਿਤ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ, ਡਾ: ਰੁਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਭਾਗੀਦਾਰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਵਰਕਸ਼ਾਪ ਦੇ ਪਹਿਲੇ ਦਿਨ ਕੋਮਲ ਕਲਾਵਾਂ ਦੀਆਂ 11 ਵੰਨਗੀਆਂ ਲਈ ਡਾ. ਪੂਜਾ ਸ਼ਰਮਾ, ਮੁਖੀ ਕੋਮਲ ਕਲਾਵਾਂ ਵਿਭਾਗ, ਐਮ.ਸੀ.ਐਮ.ਡੀ.ਏ.ਵੀ. ਕਾਲਜ, ਚੰਡੀਗੜ੍ਹ ਨੇ ਵਿਦਿਆਰਥੀਆਂ ਨਾਲ ਗ੍ਰਾਫ਼ਟੀ, ਕੋਲਾਜ਼ ਬਣਾਉਣਾ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਕਲੇਅ ਮਾਡਲਿੰਗ, ਪੇਂਟਿੰਗ, ਫ਼ੋਟੋਗਰਾਫੀ, ਡੂਡਲਿੰਗ, ਕੈਲੀਗ੍ਰਾਫੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਦੂਸਰੇ ਦਿਨ, ਵਿਰਾਸਤੀ ਕਲਾਵਾਂ ਦੀਆਂ 11 ਵੰਨਗੀਆਂ ਲਈ ਚੰਡੀਗੜ੍ਹ ਤੋਂ ਲੋਕ ਕਲਾਵਾਂ ਦੇ ਮਾਹਿਰ ਡਾ. ਪ੍ਰਭਲੀਨ ਕੌਰ ਨੇ ਵਿਦਿਆਰਥੀਆਂ ਦੇ ਰੂਬਰੂ ਹੋਏ। ਯੂਨੀਵਰਸਿਟੀ ਦੇ ਰਜਿਸਟਰਿੰਗ ਅਫ਼ਸਰ, ਸਤਵੀਰ ਸਿੰਘ ਨੇ ਦੱਸਿਆ ਕਿ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਕੈਂਪਸ ਦੇ ਸਾਰੇ ਕਾਲਜਾਂ ਦੇ ਨਾਲ ਨਾਲ ਪੀ.ਏ.ਯੂ. ਐਗਰੀਕਲਚਰ ਕਾਲਜ, ਬੱਲੋਵਾਲ ਸੌਂਖੜੀ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ ਵੱਖ ਵੰਨਗੀਆਂ ਸਬੰਧੀ ਮਾਹਿਰਾਂ ਤੋਂ ਸਿਖਲਾਈ ਲਈ। ਇਸ ਵਰਕਸ਼ਾਪ ਦੌਰਾਨ ਡਾ. ਅਭਿਸ਼ੇਕ ਸ਼ਰਮਾ, ਪ੍ਰਧਾਨ ਯੂਨੀਵਰਸਿਟੀ ਫਾਈਨ ਆਰਟਸ ਅਤੇ ਫ਼ੋਟੋਗਰਾਫੀ ਕਲੱਬ, ਡਾ. ਕਮਲਦੀਪ ਸਿੰਘ ਸੰਘਾ, ਡਾ. ਸ਼ਰਨਬੀਰ ਕੌਰ ਬੱਲ, ਡਾ. ਕਰਨਬੀਰ ਸਿੰਘ ਗਿੱਲ, ਡਾ. ਸੁਮਨ ਕੁਮਾਰੀ, ਡਾ. ਗੁਰਬਾਜ਼ ਗਿੱਲ (ਵੱਖ ਵੱਖ ਕਾਲਜਾਂ ਦੇ ਡੀ.ਡੀ.ਐਮ.ਸੀ. ਪ੍ਰਧਾਨ), ਸਾਰੇ ਕਾਲਜਾਂ ਤੋਂ ਸਬੰਧਿਤ ਅਧਿਆਪਕ ਇੰਚਾਰਜ ਵੀ ਸ਼ਾਮਲ ਹੋਏ। ਡਾ. ਆਸ਼ੂ ਤੂਰ ਨੇ ਇਸ ਵਰਕਸ਼ਾਪ ਦੌਰਾਨ ਮੰਚ ਦਾ ਸੰਚਾਲਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸੰਯੁਕਤ ਡਾਇਰੈਕਟਰ (ਆਯੁਰਵੇਦ) ਨੇ ਆਯੁਰਵੈਦਿਕ ਨਿਰਮਾਤਾਵਾਂ ਨਾਲ ‘ਈ-ਔਸ਼ਧੀ’ ਮੁਸ਼ਕਿਲਾਂ ’ਤੇ ਕੀਤੀ ਚਰਚਾ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਅਹਿਮ ਮੀਟਿੰਗ
Ad Position 24