04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜੇ.ਬੀ.ਆਰ. ਦੇ ਜ਼ੈੱਡ.ਐੱਲ.ਡੀ.-ਸੀ.ਈ.ਟੀਪੀ. ਪ੍ਰੋਜੈਕਟ ਨੇ ਫੜੀ ਰਫ਼ਤਾਰ

ਲੁਧਿਆਣਾ, 3 ਅਕਤੂਬਰ (ਜਤਿੰਦਰ ਭੰਬੀ)-ਧਨਾਨਸੂ ਸਥਿਤ ਜੇ. ਬੀ.

Ad Position 21
No active advertisement
ਅਜੀਤ ਡੈਸਕ 04-10-2026
ਲੁਧਿਆਣਾ, 3 ਅਕਤੂਬਰ (ਜਤਿੰਦਰ ਭੰਬੀ)-ਧਨਾਨਸੂ ਸਥਿਤ ਜੇ.ਬੀ.ਆਰ. ਰੈਜੀਲੈਂਸ ਟੈਕਸਟਾਈਲ ਪਾਰਕ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਮਲਾਵੀ ਤੋਂ ਬਾਅਦ ਹੁਣ ਦੁਬਈ ਦੇ ਕਾਰੋਬਾਰੀਆਂ ਨੇ ਵੀ ਪਾਰਕ ਦਾ ਦੌਰਾ ਕਰਕੇ ਇੱਥੇ ਨਿਵੇਸ਼ ਅਤੇ ਉਦਯੋਗਿਕ ਇਕਾਈਆਂ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਵਿਚ ਦਿਲਚਸਪੀ ਦਿਖਾਈ ਹੈ। ਦੁਬਈ ਸਥਿਤ ਐੱਮ.ਐੱਚ. ਖੁਰੀ ਜਨਰਲ ਟਰੇਡਿੰਗ ਐਸਟ ਦੇ ਸੀ.ਈ.ਓ. ਫਹਾਦ ਮੁਹੰਮਦ ਮੀਰ ਹਾਸਮ ਖੁਰੀ ਨੇ ਜੇ.ਬੀ.ਆਰ. ਰੈਜੀਲੈਂਸ ਟੈਕਸਟਾਈਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਰਕ ਵਿਚ ਵਿਕਸਤ ਕੀਤੇ ਜਾ ਰਹੇ ਉਦਯੋਗਿਕ ਬੁਨਿਆਦੀ ਢਾਂਚੇ ਅਤੇ ਟੈਕਸਟਾਈਲ ਨਾਲ ਸਬੰਧਿਤ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਨਿਵੇਸ਼ ਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜੇ.ਬੀ.ਆਰ. ਟੈਕਨਾਲੋਜੀਜ ਦੇ ਸੀ.ਐੱਮ.ਡੀ. ਰਾਜਿੰਦਰ ਸਿੰਘ ਨੇ ਦੱਸਿਆ ਕਿ ਧਨਾਨਸੂ ਵਿਖੇ ਵਿਕਸਤ ਕੀਤਾ ਜਾ ਰਿਹਾ ਰੈਜੀਲੈਂਸ ਟੈਕਸਟਾਈਲ ਪਾਰਕ ‘ਪਲੱਗ ਐਂਡ ਸਟਾਰਟ’ ਉਦਯੋਗਿਕ ਈਕੋਸਿਸਟਮ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਇਕੋ ਕੰਪਲੈਕਸ ਵਿਚ ਰੰਗਾਈ, ਫਿਨਿਸ਼ਿੰਗ, ਪ੍ਰਿੰਟਿੰਗ ਅਤੇ ਹੋਰ ਟੈਕਸਟਾਈਲ ਪ੍ਰੋਸੈਸਿੰਗ ਗਤੀਵਿਧੀਆਂ ਲਈ ਸਾਂਝੀਆਂ ਸਹੂਲਤਾਂ ਅਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਵਿਚ ਭਰੋਸੇਯੋਗ ਉਪਯੋਗਤਾਵਾਂ, ਵਾਤਾਵਰਨ ਪ੍ਰਬੰਧਨ, ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਟਿਕਾਊ ਉਦਯੋਗਿਕ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪਾਰਕ ਵਿਚ 10 ਐੱਮ.ਐੱਲ.ਡੀ. ਸਮਰੱਥਾ ਵਾਲਾ ਜ਼ੀਰੋ ਲਿਕਵਿਡ ਡਿਸਚਾਰਜ (ਜੈਡ.ਐਲ.ਡੀ.) ਆਧਾਰਿਤ ਪਲਾਂਟ ਵੀ ਸ਼ਾਮਿਲ ਹੈ, ਜਿਸ ਰਾਹੀਂ ਡਾਇੰਗ ਅਤੇ ਟੈਕਸਟਾਈਲ ਪ੍ਰੋਸੈਸਿੰਗ ਤੋਂ ਨਿਕਲਣ ਵਾਲੇ ਉਦਯੋਗਿਕ ਪਾਣੀ ਨੂੰ ਟ੍ਰੀਟ ਕਰਕੇ ਵੱਧ ਤੋਂ ਵੱਧ ਮਾਤਰਾ ਵਿਚ ਮੁੜ ਪ੍ਰਾਪਤ ਕਰਨ ਅਤੇ ਉਦਯੋਗਿਕ ਪ੍ਰਕਿਰਿਆ ਵਿਚ ਦੁਬਾਰਾ ਵਰਤਣ ਦੀ ਵਿਵਸਥਾ ਹੋਵੇਗੀ। ਰਾਜਿੰਦਰ ਸਿੰਘ ਨੇ ਕਿਹਾ ਕਿ ਜੇ.ਬੀ.ਆਰ. ਰੈਜੀਲੈਂਸ ਟੈਕਸਟਾਈਲ ਪਾਰਕ ਵਿਚ 10 ਮੈਗਾਵਾਟ ਦਾ ਬਾਇਓਮਾਸ ਪਾਵਰ ਪਲਾਂਟ ਅਤੇ ਪਲੱਗ ਐਂਡ ਪਲੇ ਸਹੂਲਤਾਂ ਵੀ ਸ਼ਾਮਿਲ ਹਨ। ਪ੍ਰੋਜੈਕਟ ਦਾ ਉਦੇਸ਼ ਇਕ ਇੰਟੀਗ੍ਰੇਟਿਡ ਟੈਕਸਟਾਈਲ ਕਲਸਟਰ ਵਿਕਸਤ ਕਰਨਾ ਹੈ, ਜਿੱਥੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਨਾਲ ਪਾਣੀ ਦੀ ਟਰੀਟਮੈਂਟ ਤੇ ਮੁੜ ਵਰਤੋਂ ਅਤੇ ਊਰਜਾ ਸਹੂਲਤਾਂ ਨੂੰ ਇਕੋ ਈਕੋਸਿਸਟਮ ਵਿਚ ਜੋੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫ਼ਰੀਕਾ ਦੇ ਮਲਾਵੀ ਵਿਚ ਮੇਅਰ ਦੀ ਅਗਵਾਈ ਹੇਠ ਆਏ ਕਾਰੋਬਾਰੀ ਵਫ਼ਦ ਨੇ ਵੀ ਜੇ.ਬੀ.ਆਰ. ਟੈਕਸਟਾਈਲ ਪਾਰਕ ਦਾ ਦੌਰਾ ਕਰਕੇ ਇੱਥੇ ਆਪਣੇ ਉਦਯੋਗ ਸਥਾਪਤ ਕਰਨ ਵਿਚ ਦਿਲਚਸਪੀ ਦਿਖਾਈ ਸੀ। ਵਿਦੇਸ਼ੀ ਕਾਰੋਬਾਰੀਆਂ ਵਲੋਂ ਲਗਾਤਾਰ ਦਿਖਾਈ ਜਾ ਰਹੀ ਦਿਲਚਸਪੀ ਕਾਰਨ ਜੇ.ਬੀ.ਆਰ. ਰੈਜੀਲੈਂਸ ਟੈਕਸਟਾਈਲ ਪਾਰਕ ਨੂੰ ਲੈ ਕੇ ਉਦਯੋਗਿਕ ਖੇਤਰ ਵਿਚ ਚਰਚਾ ਤੇਜ਼ ਹੋ ਰਹੀ ਹੈ। ਇਸ ਮੌਕੇ ਪੀ.ਪੀ.ਸੀ.ਬੀ. ਦੇ ਚੀਫ਼ ਇੰਜੀਨੀਅਰ ਸੰਦੀਪ ਬਹਿਲ, ਟੈਕਨੀਕਲ ਡਾਇਰੈਕਟਰ ਪ੍ਰਦੀਪ ਸਿੰਘ, ਡਾਇਰੈਕਟਰ ਦਿਸ਼ਾਂਤ ਚੌਧਰੀ, ਅਕਸ਼ਿਤ ਚੌਧਰੀ ਅਤੇ ਇੰਜੀਨੀਅਰ ਅਵਧ ਮਿਸ਼ਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ ’ ਸਰਕਾਰ ਦੇ ਰਾਜ ’ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਗਮਗਾਈ - ਹੈਪੀ ਸ਼ੇਰਪੁਰੀਆ ਅਗਲੀ ਖ਼ਬਰ ਦੂਨ ਔਕਸਫੋਰਡ ਸਕੂਲ ਵਿਖੇ ਗਾਂਧੀ ਜੈਅੰਤੀ ਧੂਮਧਾਮ ਨਾਲ ਮਨਾਈ
Ad Position 24