01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਲਾਡੋਵਾਲ ਡਿਸਪੈਂਸਰੀ ’ ਚੋਂ ਚੋਰਾਂ ਨੇ ਗੈਸ ਸਿਲੰਡਰ , ਇਨਵਰਟਰ , ਸਟੈੱਬਲਾਈਜ਼ਰ ਤੇ ਹੋਰ ਸਾਮਾਨ ਕੀਤਾ ਚੋਰੀ

ਲਾਡੋਵਾਲ, 30 ਸਤੰਬਰ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬਾ ਲਾਡੋਵਾਲ ਦੀ ਸਰਕਾਰੀ ਮਿੰਨੀ ਪੀ. ਐਚ.

Ad Position 21
No active advertisement
ਅਜੀਤ ਡੈਸਕ 01-10-2026
ਲਾਡੋਵਾਲ, 30 ਸਤੰਬਰ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬਾ ਲਾਡੋਵਾਲ ਦੀ ਸਰਕਾਰੀ ਮਿੰਨੀ ਪੀ.ਐਚ.ਸੀ. ਡਿਸਪੈਂਸਰੀ ਵਿਚ ਜਿੱਥੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕੇ ਲਗਾਏ ਜਾਂਦੇ ਹਨ, ਵਿਚ ਬੀਤੀ ਰਾਤ ਨੂੰ ਚੋਰਾਂ ਨੇ ਆਪਣਾ ਹੱਥ ਸਾਫ਼ ਕਰਦਿਆਂ ਡਿਸਪੈਂਸਰੀ ਵਿਚੋਂ ਮੇਨ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰੋਂ ਗੈਸ ਸਲੰਡਰ, ਇਲੈੱਕਟ੍ਰਾਨਿਕ ਭਾਰ ਤੋਲਣ ਵਾਲੀ ਮਸ਼ੀਨ, ਨਵਾਂ ਇਨਵਰਟਰ, ਫ਼ਰਿਜ ਦਾ ਸਟੈੱਬਲਾਈਜਰ, ਸਰਿੰਜਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸੀ.ਐਚ.ਓ. ਸੀਮਾ ਸਿੱਧੂ ਤੇ ਸਤਪਾਲ ਨੇ ਦੱਸਿਆ ਕਿ ਚੋਰੀ ਬਾਰੇ ਉਦੋਂ ਪਤਾ ਲੱਗਿਆ, ਜਦੋਂ ਡਿਸਪੈਂਸਰੀ ਦੇ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਵੇਖਿਆ ਤੇ ਅੰਦਰੋਂ ਬਹੁਤ ਸਾਰਾ ਸਾਮਾਨ ਵੀ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰੀ ਹੋਇਆ ਸਾਰਾ ਸਾਮਾਨ ਅਰੋਗਿਆ ਕੇਂਦਰ ਨਾਲ ਸੰਬੰਧਿਤ ਸੀ, ਜੋ ਕਿ ਕਾਫ਼ੀ ਕੀਮਤੀ ਸਮਾਨ ਸੀ ਜਿਸ ਸਬੰਧੀ ਥਾਣਾ ਲਾਡੋਵਾਲ ਵਿਚ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਚੋਰੀ ਦੀ ਖ਼ਬਰ ਸੁਣਦਿਆਂ ਹੀ ਪਿੰਡ ਦੇ ਸਰਪੰਚ ਵੀਰ ਚੰਦ ਕਲਿਆਣ ਵੀ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜਿੱਥੇ ਗ਼ਰੀਬ ਤੇ ਲੋੜਵੰਦ ਲੋਕ ਆਪਣਾ ਇਲਾਜ ਕਰਾਉਣ ਵਾਸਤੇ ਆਉਂਦੇ ਹਨ, ਚੋਰਾਂ ਨੇ ਉਸ ਜਗ੍ਹਾ ਨੂੰ ਵੀ ਨਹੀਂ ਬਖ਼ਸ਼ਿਆ। ਇਸ ਮੌਕੇ ਡਿਸਪੈਂਸਰੀ ਦੇ ਸਟਾਫ਼ ਮੈਂਬਰਾਂ ਤੇ ਸਰਪੰਚ ਬੀਰ ਚੰਦ ਕਲਿਆਣ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਧਰਨਾ ਲਗਾਉਣ ਵਾਲਿਆਂ ਡਾਇੰਗ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ ਪ੍ਰਧਾਨ ਬੌਬੀ ਜਿੰਦਲ ਸਮੇਤ 200 ਤ... ਅਗਲੀ ਖ਼ਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਕੀਤੀ ਮੁਲਾਕਾਤ
Ad Position 24