30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ਰਾਬ ਕਾਰੋਬਾਰੀ ਨਾਲ ਜਾਇਦਾਦ ਦੇ ਮਾਮਲੇ ’ ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ 6 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਰਾਬ ਕਾਰੋਬਾਰੀ ਨਾਲ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਛੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਨੀਰਜ ਕਪੂਰ ਵਾਸੀ ਦੁਰਗਾਪੁਰੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਤੇ ਇਸ ਸਬੰਧੀ ਪੁਲਿਸ ਨੇ ਬਸੰਤ ਐਵਨਿਊ ਦੇ ਰਹਿਣ ਵਾਲੇ ਰਜਤ ਗੁਪਤਾ, ਆਸ਼ੀਸ਼ ਗੁਪਤਾ, ਅਤੁੱਲ ਕੁਮਾਰ ਗੁਪਤਾ, ਵਨੀਤਾ ਗੁਪਤਾ, ਵੰਸ਼ ਜੈਨ ਤੇ ਰਕਸ਼ਿਤ ਜੈਨ ਵਾਸੀ ਸਿਵਲ ਲਾਈਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Ad Position 21
No active advertisement
ਜੋਗਿੰਦਰ ਸਿੰਘ ਆਹੂਜਾ ਦੀ ਫਾਈਲ ਤਸਵੀਰ 01-10-2026
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਰਾਬ ਕਾਰੋਬਾਰੀ ਨਾਲ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਛੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਨੀਰਜ ਕਪੂਰ ਵਾਸੀ ਦੁਰਗਾਪੁਰੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਤੇ ਇਸ ਸਬੰਧੀ ਪੁਲਿਸ ਨੇ ਬਸੰਤ ਐਵਨਿਊ ਦੇ ਰਹਿਣ ਵਾਲੇ ਰਜਤ ਗੁਪਤਾ, ਆਸ਼ੀਸ਼ ਗੁਪਤਾ, ਅਤੁੱਲ ਕੁਮਾਰ ਗੁਪਤਾ, ਵਨੀਤਾ ਗੁਪਤਾ, ਵੰਸ਼ ਜੈਨ ਤੇ ਰਕਸ਼ਿਤ ਜੈਨ ਵਾਸੀ ਸਿਵਲ ਲਾਈਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਕਸਰ ਕਥਿਤ ਦੋਸ਼ੀਆਂ ਰਜਤ ਗੁਪਤਾ ਵਗ਼ੈਰਾ ਪਾਸੋਂ ਵਿਆਜ ’ਤੇ ਪੈਸੇ ਲੈਂਦਾ ਸੀ ਤੇ ਕੁੱਝ ਸਮਾਂ ਪਹਿਲਾਂ ਉਸਨੇ ਇਹਨਾਂ ਕਥਿਤ ਦੋਸ਼ੀਆਂ ਪਾਸੋਂ ਇਕ ਕਰੋੜ 48 ਲੱਖ, 50 ਹਜ਼ਾਰ ਰੁਪਏ ਵਿਆਜ ’ਤੇ ਲਏ ਸਨ, ਜਿਸ ਦੇ ਬਦਲੇ ਉਨ੍ਹਾਂ ਨੇ 50 ਖ਼ਾਲੀ ਪੇਪਰਾਂ ’ਤੇ ਉਸਦੇ ਦਸਤਖ਼ਤ ਕਰਵਾਏ ਸਨ, ਜੋ ਕਿ ਉਸਨੇ ਕਰ ਦਿੱਤੇ। ਇਸ ਤੋਂ ਇਲਾਵਾ ਇਕ ਚੈਕ ਵੀ ਇਹਨਾਂ ਨੂੰ ਬਤੌਰ ਸਿਕਿਉਰਿਟੀ ਦਿੱਤਾ ਸੀ ਪਰ ਬਾਅਦ ਵਿਚ ਇਹਨਾਂ ਨੇ ਇਹਨਾਂ ਦਸਤਾਵੇਜ਼ਾਂ ਦੀ ਗ਼ਲਤ ਵਰਤੋਂ ਕਰਦਿਆਂ ਪਿੰਡ ਬੀਰਮੀ ਸਥਿਤ ਉਸਦੇ 8 ਹਜ਼ਾਰ ਗੱਜ ਪਲਾਟ ਦੇ ਦਸਤਾਵੇਜ਼ ਤਿਆਰ ਕਰਵਾ ਲਏ ਤੇ ਉਸ ਨਾਲ ਧੋਖਾਧੜੀ ਕੀਤੀ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਐਕਟਿਵਾ ਚੋਰੀ ਸਥਾਨਕ ਸੁੰਦਰ ਨਗਰ ਤੋਂ ਚੋਰਾਂ ਵਲੋਂ ਹਰਕੇਸ਼ ਕੁਮਾਰ ਵਰਮਾ ਵਾਸੀ ਨਿਊ ਸੁਭਾਸ਼ ਨਗਰ ਦਾ ਐਕਟਿਵਾ ਸਕੂਟਰ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਕੁੱਟਮਾਰ ਦਾ ਮਾਮਲਾ ਪੁਲਿਸ ਨੇ ਮੁਹੰਮਦ ਸ਼ਾਬੇਜ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ ’ਤੇ ਸੁਹੇਲ ਰਿਹਾਨ ਨਦੀਮ ਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ’ਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ’ਤੇ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ। ਸ਼ੱਕੀ ਹਾਲਾਤ ਵਿਚ 15 ਸਾਲ ਦਾ ਲੜਕਾ ਲਾਪਤਾ ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਾਮ ਦੇਵ ਕਾਲੋਨੀ ਵਿਚ ਸ਼ੱਕੀ ਹਾਲਾਤ ਵਿਚ 15 ਸਾਲ ਦੇ ਲੜਕੇ ਅਰਮਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸਬੰਧੀ ਲੜਕੇ ਦੇ ਪਿਤਾ ਨੂਰ ਹਸਣ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਨਸ਼ਾ ਕਰਦੇ ਕਾਬੂ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਨਸ਼ਾ ਕਰਦੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਸਥਾਨਕ ਮਿਹਰਬਾਨ ਦੇ ਇਲਾਕੇ ਗੁੱਜਰ ਭਵਨ ਨੇੜੇ ਨਸ਼ਾ ਕਰ ਰਹੇ ਹਰਚਰਨਜੀਤ ਸਿੰਘ ਉਰਫ਼ ਚੰਨੀ ਵਾਸੀ ਹਰਕਿਸ਼ਨ ਵਿਹਾਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਥਾਣਾ ਦਰੇਸੀ ਦੀ ਪੁਲਿਸ ਨੇ ਜੋਗਾ ਸਿੰਘ ਵਾਸੀ ਨੂਰਵਾਲਾ ਰੋਡ ਨੂੰ ਵੀ ਸੁੰਦਰ ਨਗਰ ਪੁਲਿਸ ਨੇ ਨਸ਼ਾ ਕਰਦੇ ਕਾਬੂ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਸਤੀਸ਼ ਕੁਮਾਰ ਵਾਸੀ ਗੋਪਾਲ ਨਗਰ ਹੈਬੋਵਾਲ ਨੂੰ ਲੱਕੜ ਪੁਲ ਨੇੜੇ ਨਸ਼ਾ ਕਰਦੇ ਕਾਬੂ ਕੀਤਾ ਹੈ। ਥਾਣਾ ਦੁੱਗਰੀ ਦੀ ਪੁਲਿਸ ਨੇ ਸੋਨੂੰ ਖ਼ਾਨ ਵਾਸੀ ਸੁੰਦਰ ਨਗਰ ਡਾਬਾ ਨੂੰ ਵੀ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਕੁੱਝ ਨਸ਼ੀਲੇ ਪਦਾਰਥ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਸ਼ਹੀਦ ਭਗਤ ਸਿੰਘ ਨਗਰ ਨੇੜੇ ਨਸ਼ਾ ਕਰ ਰਿਹਾ ਸੀ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਰਮਜੀਤ ਸਿੰਘ ਵਾਸੀ ਢਿੱਲੋਂ ਨਗਰ ਨੂੰ ਵੀ ਨਸ਼ਾ ਕਰਦੇ ਕਾਬੂ ਕੀਤਾ ਹੈ। ਪੀ.ਏ.ਯੂ. ਦੀ ਪੁਲਿਸ ਨੇ ਦੀਪਕ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਨੂੰ ਵੀ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਕੁੱਝ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡਾਇੰਗ ਮਿੱਲਾਂ ’ਚੋਂ ਨਿਕਲਣ ਵਾਲੀ ਰਾਖ ਲੋਕਾਂ ਲਈ ਬਣੀ ‘ਜੀਅ ਦਾ ਜ਼ੰਜਾਲ ਨੇੜੇ ਰਹਿੰਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ’... ਅਗਲੀ ਖ਼ਬਰ – ਵਿਸ਼ਵ ਖ਼ੂਨਦਾਨ ਦਿਵਸ ’ਤੇ ਵਿਸ਼ੇਸ਼ : – ਖ਼ੂਨਦਾਨੀਆਂ ਨੇ ਖ਼ੂਨਦਾਨ ਕਰਨ ਲਈ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ
Ad Position 24