ਪੈਟਰੋਲ ਪੰਪਾਂ ’ ਤੇ ਯੂ . ਪੀ . ਆਈ . ਰਾਹੀਂ ਕੀਤੀ ਰੁ 2,000 ਤੋਂ ਵੱਧ ਦੀ ਈਂਧਨ ਖਰੀਦ ’ ਤੇ ਸਿਰਫ਼ ਰੁ 5 ਦੀ ਨਿਰਧਾਰਤ ਰਿਆਇਤੀ ਐਮ . ਡੀ . ਆਰ . ਹੋਵੇਗੀ ਲਾਗੂ
ਲੁਧਿਆਣਾ, 21 ਸਤੰਬਰ (ਅ. ਬ.)
ਲੁਧਿਆਣਾ, 21 ਸਤੰਬਰ (ਅ. ਬ.)-ਈਂਧਨ ਦੀ ਖਰੀਦਦਾਰੀ ਲਈ ਵਿਸ਼ੇਸ਼ ਰਿਆਇਤੀ ਐਮ. ਡੀ. ਆਰ. ਢਾਂਚਾ ਲਾਗੂ ਕੀਤਾ ਗਿਆ ਹੈ, ਤਾਂ ਜੋ ਪੈਟਰੋਲ ਪੰਪ ਸੰਚਾਲਕ ਘੱਟ ਤੇ ਪਹਿਲਾਂ ਤੋਂ ਨਿਰਧਾਰਤ ਲਾਗਤ ’ਤੇ ਯੂ. ਪੀ. ਆਈ. ਭੁਗਤਾਨ ਸਵੀਕਾਰ ਕਰਨਾ ਜਾਰੀ ਰੱਖ ਸਕਣ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਚਾਰਜ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਵਾਲਿਟ ਵਰਗੇ ਹੋਰ ਭੁਗਤਾਨ ਸਾਧਨਾਂ ’ਤੇ ਲਾਗੂ ਹੋਣ ਵਾਲੇ ਚਾਰਜਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ। ਗਾਹਕਾਂ ਨੂੰ ਜਾਣਨਾ ਚਾਹੀਦਾ ਹੈ ਕਿ ਯੂ. ਪੀ. ਆਈ. ਰਾਹੀਂ ਭੁਗਤਾਨ ਗਾਹਕਾਂ ਲਈ ਮੁਫ਼ਤ ਜਾਰੀ ਰਹੇਗਾ ਗਾਹਕਾਂ ਨੂੰ ਸਿਰਫ਼ ਉਨ੍ਹਾਂ ਵਲੋਂ ਖਰੀਦੇ ਗਏ ਈਂਧਨ ਦੀ ਹੀ ਕੀਮਤ ਅਦਾ ਕਰਨੀ ਹੋਵੇਗੀ। ਪੈਟਰੋਲ ਪੰਪ ਸੰਚਾਲਕਾਂ ਲਈ ਜਾਣਨ ਯੋਗ ਗੱਲਾਂ ਰੁ 2,000 ਤੱਕ ਦੇ ਈਂਧਨ ਭੁਗਤਾਨ’ ਤੇ ਕੋਈ ਐਮ. ਡੀ. ਆਰ. ਨਹੀਂ ਜੇਕਰ ਕੋਈ ਗਾਹਕ ਯੂ. ਪੀ. ਆਈ. ਰਾਹੀਂ ਰੁ 2,000 ਤੱਕ ਦਾ ਭੁਗਤਾਨ ਕਰਦਾ ਹੈ, ਤਾਂ ਐਮ. ਡੀ. ਆਰ. ਜ਼ੀਰੋ ਹੋਵੇਗਾ ਤੇ ਪੈਟਰੋਲ ਪੰਪਾਂ ਨੂੰ ਇਨ੍ਹਾਂ ਲੈਣ-ਦੇਣਾ ’ਤੇ ਕੋਈ ਵੀ ਫੀਸ ਅਦਾ ਨਹੀਂ ਕਰਨੀ ਪਵੇਗੀ ਰੁ 2,000 ਤੋਂ ਵੱਧ ਦੇ ਈਂਧਨ ਭੁਗਤਾਨ ’ਤੇ ਸਿਰਫ਼ ਰੁ 5 ਐਮ. ਡੀ. ਆਰ. ਰੁ 2,000 ਤੋਂ ਵੱਧਦੇ ਈਂਧਨ ਭੁਗਤਾਨ ’ਤੇ ਪੈਟਰੋਲ ਪੰਪਾਂ ਨੂੰ ਸਿਰਫ਼ ਰੁ. 5 ਦਾ ਨਿਰਧਾਰਤ ਐਮ. ਡੀ. ਆਰ. ਅਦਾ ਕਰਨਾ ਹੋਵੇਗਾ। ਬਿੱਲ ਦੀ ਰਕਮ ਭਾਵੇਂ ਕਿੰਨੀ ਵੀ ਵੱਡੀ ਹੋਵੇ, ਐਮ. ਡੀ. ਆਰ. ਦੀ ਰਕਮ ਇੱਕੋ ਰਹੇਗੀ। ਭਾਵੇਂ ਈਂਧਨ ਦਾ ਬਿੱਲ ਰੁ. 2,500, ਰੁ. 5,000 ਜਾਂ ਰੁ. 10,000 ਹੋਵੇ, ਐਮ. ਡੀ. ਆਰ. ਫਿਰ ਵੀ ਸਿਰਫ਼ ਰੁ. 5 ਹੀ ਰਹੇਗਾ। ਇਹ ਚਾਰਜ ਆਮ ਤੌਰ ’ਤੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਵਾਲਿਟ ’ਤੇ ਲੱਗਣ ਵਾਲੇ ਚਾਰਜਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।