21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਰਨਾਮਪੁਰਾ ਦੇ ਅਗਾਂਹਵਧੂ ਕਿਸਾਨ ਖੁਸ਼ਦੀਪ ਸਿੰਘ ਬੈਂਸ ਨੇ ਪੌਪਕੋਰਨ ਮੱਕੀ ਦੇ ਮੁਕਾਬਲੇ ’ ਚ ਪਹਿਲਾ ਸਥਾਨ ਕੀਤਾ ਹਾਸਿਲ

ਆਲਮਗੀਰ, 21 ਸਤੰਬਰ (ਜਰਨੈਲ ਸਿੰਘ ਪੱਟੀ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੇਲੇ ਦੌਰਾਨ ਫ਼ਸਲਾਂ ਦੇ ਜਿਨਸੀ ਮੁਕਾਬਲੇ ’ਚ ਸਥਾਨਕ ਪਿੰਡ ਹਰਨਾਮਪੁਰਾ ਦੇ ਅਗਾਂਹਵਧੂ ਕਿਸਾਨ ਖੁਸ਼ਦੀਪ ਸਿੰਘ ਬੈਂਸ ਸਪੁੱਤਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ ਨੇ ਪੌਪਕੋਰਨ ਮੱਕੀ ਦੇ ਮੁਕਾਬਲੇ ਵਿਚ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਿਲ ਕੀਤਾ। ਮੇਲਾ ਪ੍ਰਬੰਧਕਾਂ/ ਅਧਿਕਾਰੀਆਂ ਨੇ ਕਿਸਾਨ ਖੁਸ਼ਦੀਪ ਸਿੰਘ ਬੈਂਸ ਨੂੰ ਪ੍ਰਮਾਣ ਪੱਤਰ ਤੇ ਟਰਾਫ਼ੀ ਦੇ ਕੇ ਸਨਮਾਨਿਤ ਕਰਦਿਆਂ ਹੌਸਲਾ ਅਫਜਾਈ ਕੀਤੀ ਗਈ।

Ad Position 21
No active advertisement
ਗੁਰਮਾਨ ਸਿੰਘ ਚੌਹਾਨ ਪਿਤਾ: ਸਮਸ਼ੇਰ ਸਿੰਘ, ਮਾਤਾ : ਸੁਰਿੰਦਰ ਕੌਰ, ਲੁਧਿਆਣਾ। 22-09-2026
ਆਲਮਗੀਰ, 21 ਸਤੰਬਰ (ਜਰਨੈਲ ਸਿੰਘ ਪੱਟੀ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੇਲੇ ਦੌਰਾਨ ਫ਼ਸਲਾਂ ਦੇ ਜਿਨਸੀ ਮੁਕਾਬਲੇ ’ਚ ਸਥਾਨਕ ਪਿੰਡ ਹਰਨਾਮਪੁਰਾ ਦੇ ਅਗਾਂਹਵਧੂ ਕਿਸਾਨ ਖੁਸ਼ਦੀਪ ਸਿੰਘ ਬੈਂਸ ਸਪੁੱਤਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ ਨੇ ਪੌਪਕੋਰਨ ਮੱਕੀ ਦੇ ਮੁਕਾਬਲੇ ਵਿਚ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਿਲ ਕੀਤਾ। ਮੇਲਾ ਪ੍ਰਬੰਧਕਾਂ/ ਅਧਿਕਾਰੀਆਂ ਨੇ ਕਿਸਾਨ ਖੁਸ਼ਦੀਪ ਸਿੰਘ ਬੈਂਸ ਨੂੰ ਪ੍ਰਮਾਣ ਪੱਤਰ ਤੇ ਟਰਾਫ਼ੀ ਦੇ ਕੇ ਸਨਮਾਨਿਤ ਕਰਦਿਆਂ ਹੌਸਲਾ ਅਫਜਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੌਰਾਨ ਯੂਨੀਵਰਸਿਟੀ ਵਿਚ ਲੱਗੇ ਮੇਲੇ ਮੌਕੇ ਵੀ ਖੁਸ਼ਦੀਪ ਸਿੰਘ ਬੈਂਸ ਨੇ ਲਸਣ ਦੀ ਫ਼ਸਲ ਦੇ ਮੁਕਾਬਲੇ ਵਿਚ ਪੰਜਾਬ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ ਸੀ। ਨੈਸ਼ਨਲ ਐਵਾਰਡ ਜੇਤੂ ਸਾਬਕਾ ਸਰਪੰਚ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸਾਬਕਾ ਚੇਅਰਮੈਨ ਜਸਵੰਤ ਸਿੰਘ ਚਹਿਲ ਤੇ ਨੈਸ਼ਨਲ ਐਵਾਰਡੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਦੇ ਨੌਜਵਾਨ ਜਿਥੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਭੱਜਣ ਲਈ ਕਾਹਲੇ ਰਹਿੰਦੇ ਹਨ, ਉਥੇ ਹੀ ਖੁਸ਼ਦੀਪ ਸਿੰਘ ਬੈਂਸ ਨੇ ਵਿਦੇਸ਼ ਦੀ ਧਰਤੀ ਨੂੰ ਅਲਵਿਦਾ ਆਖ ਕੇ ਆਪਣੇ ਦੇਸ਼ ਅਤੇ ਆਪਣੇ ਪਿੰਡ ਰਹਿ ਕੇ ਖੇਤੀਬਾੜੀ ਦੇ ਕਿੱਤੇ ਨੂੰ ਪਹਿਲ ਦਿੱਤੀ। ਉਕਤ ਆਗੂਆਂ ਨੇ ਕਿਹਾ ਕਿ ਪਿੰਡ ਹਰਨਾਮਪੁਰਾ ਅਤੇ ਇਲਾਕੇ ਨੂੰ ਕਿਸਾਨ ਖੁਸ਼ਦੀਪ ਸਿੰਘ ਬੈਂਸ ’ਤੇ ਸਦਾ ਮਾਨ ਰਹੇਗਾ, ਜੋ ਆਪਣੀ ਮਿਹਨਤ ਤੇ ਲਗਨ ਨਾਲ ਜਿੱਥੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੇ ਹਨ, ਉੱਥੇ ਹੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਕੇ ਉਭਰੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਚੰਦ ਫ਼ਤਿਹਪੁਰੀ ਦੇ ਦਿਹਾਂਤ ’ ਤੇ ਦੁੱਖ ਪ੍ਰਗਟ ਅਗਲੀ ਖ਼ਬਰ ਜੀ . ਸੀ . ਜੀ . ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਪੁਜ਼ੀਸ਼ਨਾਂ
Ad Position 24