ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
ਆਲਮਗੀਰ, 21 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਨੇ ‘ਕੌਸ਼ਲ ਵਿਕਾਸ’ ‘ਤੇ ਇਕ ਸੀ. ਬੀ.
ਆਲਮਗੀਰ, 21 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਨੇ ‘ਕੌਸ਼ਲ ਵਿਕਾਸ’ ‘ਤੇ ਇਕ ਸੀ.ਬੀ.ਐਸ.ਈ. ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿਚ ਸੀ.ਬੀ.ਐਸ.ਈ. ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਬੰਦਨਾ ਸੇਠੀ ਪ੍ਰਿੰਸੀਪਲ ਆਤਮ ਪਬਲਿਕ ਸਕੂਲ ਅਤੇ ਨਵਨੀਤ ਕੌਰ ਪ੍ਰਿੰਸੀਪਲ ਬਲੌਸਮ ਕਾਨਵੈਂਟ ਸਕੂਲ ਨੇ ਮਾਹਿਰਾਂ ਵਜੋਂ ਸ਼ਿਰਕਤ ਕੀਤੀ। ਐਨ.ਐਸ.ਪੀ.ਐਸ. ਦੀ ਪ੍ਰਿੰਸੀਪਲ ਅਤੇ ਸੀ.ਬੀ.ਐਸ.ਈ. ਦੀ ਸਿਟੀ ਕੋਆਰਡੀਨੇਟਰ ਹਰਮੀਤ ਕੌਰ ਵੜੈਚ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਵਰਕਸ਼ਾਪ ਦੇ ਪ੍ਰਬੰਧ ਦੇ ਉਦੇਸ਼ ‘ਤੇ ਚਾਨਣਾ ਪਾਇਆ। ਇਸ ਮੌਕੇ ਸੰਬੋਧਨ ਦੌਰਾਨ ਵੜੈਚ, ਜੋ ਕਿ ਸੀ.ਬੀ.ਐਸ.ਈ. ਦੀ ਰਾਸ਼ਟਰੀ ਟ੍ਰੇਨਰ ਵੀ ਹਨ, ਨੇ ਕਿਹਾ ਕਿ ਨੈਪ 2020 ਦੇ ਅਨੁਸਾਰ ਸੀ.ਬੀ.ਐਸ.ਈ. ਦੁਆਰਾ ਸ਼ੁਰੂ ਕੀਤੀ ਗਈ ਕੌਸ਼ਲ ਸਿੱਖਿਆ ਦੇ ਤਿੰਨ ਖੇਤਰਾਂ ਤਹਿਤ ਪਹਿਲਾ ‘ਕੌਸ਼ਲ ਬੋਧ’, ਵੱਖ-ਵੱਖ ਹੁਨਰਾਂ ਦੀ ਸਮਝ ਅਤੇ ਜਾਗਰੂਕਤਾ ਜੋ 6ਵੀਂ ਤੋਂ 8ਵੀਂ ਜਮਾਤ ਤੱਕ ਲਾਜ਼ਮੀ ਹੈ ਅਤੇ 9ਵੀਂ ਤੋਂ 10ਵੀਂ ਜਮਾਤ ਵਿਚ ਇਕ ਕੌਸ਼ਲ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਹੈ। ਦੂਸਰਾ ‘ਕੌਸ਼ਲ ਵਿਕਾਸ’ ਵਿਹਾਰਕ ਹੁਨਰ ਵਿਕਾਸ ਅਤੇ ਪ੍ਰੈਕਟੀਕਲ ਸਿਖਲਾਈ, ਜੋ ਵਿਦਿਆਰਥੀਆਂ ਲਈ ਇਕ ਲਾਜ਼ਮੀ ਹਿੱਸਾ ਹੈ। ਤੀਸਰਾ ‘ਕੌਸ਼ਲ ਮਾਰਗ ਦਰਸ਼ਨ’ ਕਰੀਅਰ ਸੰਬੰਧੀ ਜਾਣਕਾਰੀ ਅਤੇ ਸੇਧ। ਬੰਦਨਾ ਸੇਠੀ ਨੇ ਅਧਿਆਪਕਾਂ ਨੂੰ ਸ਼ਾਮਿਲ ਕਰਦੇ ਹੋਏ ਦਿਲਚਸਪ ਢੰਗ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਹੁਨਰ ਕਿਵੇਂ ਵਿਕਸਿਤ ਕੀਤੇ ਜਾਣ? ਅੱਜ ਦੇ ਹੁਨਰ ਉਨ੍ਹਾਂ ਹੁਨਰਾਂ ਨਾਲੋਂ ਵੱਖਰੇ ਹਨ, ਜੋ ਸਾਨੂੰ ਸਿਖਾਏ ਗਏ ਸਨ। ਹੁਨਰ ਦਾ ਅਰਥ ਹੈ ਸਿੱਖੀ ਗਈ ਧਾਰਨਾ ਨੂੰ ਵਿਹਾਰਕ ਤੌਰ ‘ਤੇ ਲਾਗੂ ਕਰਨਾ ਅਤੇ ਜੀਵਨ ਵਿਚ ਇਨ੍ਹਾਂ ਹੁਨਰਾਂ ਦੀ ਵਰਤੋਂ ਕਰਨਾ ਆਪਣੀ ਸੋਚ ਨੂੰ ਵਿਹਾਰਕ ਦਿਸ਼ਾ ਵੱਲ ਮੋੜਨਾ। ਨੇਪ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ‘ਹੈਂਡਸ ਆਨ ਲਰਨਿੰਗ’ ਦੀ ਗੱਲ ਕਰਦੀ ਹੈ ਅਤੇ ਐਨ.ਸੀ.ਐਫ. ਇਸ ਸਿੱਖਿਆ ਦੀ ਯੋਜਨਾ ਕਿਵੇਂ ਬਣਾਈ ਜਾਵੇ, ਇਸ ਬਾਰੇ ਚਰਚਾ ਕਰਦਾ ਹੈ। ਸਾਰੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ। ਵਰਕਸ਼ਾਪ ਦੀ ਸਮਾਪਤੀ ਹਰਮੀਤ ਕੌਰ ਵੜੈਚ ਵਲੋਂ ਧੰਨਵਾਦੀ ਸ਼ਬਦਾਂ ਨਾਲ ਹੋਈ।