17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਟਿੱਪਰ ਡਰਾਈਵਰ ਮਾਮਲੇ ਨੂੰ ਲੈ ਕੇ ਕਾਂਗਰਸ ਵਲੋਂ ਡਾਬਾ ਥਾਣੇ ਦਾ ਘਿਰਾਓ

ਲੁਧਿਆਣਾ 16 ਸਤੰਬਰ (ਜਤਿੰਦਰ ਭੰਬੀ)-ਹਲਕਾ ਦੱਖਣੀ ਵਿੱਚ ਟਿੱਪਰ ਡਰਾਈਵਰ ਨਾਲ ਵਾਪਰੀ ਕਥਿਤ ਥੱਪੜ ਮਾਮਲੇ ਦੀ ਗੂੰਜ ਹੁਣ ਸਿਆਸੀ ਮੈਦਾਨ ਤੋਂ ਲੈ ਕੇ ਪੁਲਿਸ ਥਾਣੇ ਤੱਕ ਪਹੁੰਚ ਗਈ ਹੈ। ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਥਾਣਾ ਡਾਬਾ ਦਾ ਘਿਰਾਓ ਕਰਕੇ ਪੁਲਿਸ ਤੋਂ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-09-2026
ਲੁਧਿਆਣਾ 16 ਸਤੰਬਰ (ਜਤਿੰਦਰ ਭੰਬੀ)-ਹਲਕਾ ਦੱਖਣੀ ਵਿੱਚ ਟਿੱਪਰ ਡਰਾਈਵਰ ਨਾਲ ਵਾਪਰੀ ਕਥਿਤ ਥੱਪੜ ਮਾਮਲੇ ਦੀ ਗੂੰਜ ਹੁਣ ਸਿਆਸੀ ਮੈਦਾਨ ਤੋਂ ਲੈ ਕੇ ਪੁਲਿਸ ਥਾਣੇ ਤੱਕ ਪਹੁੰਚ ਗਈ ਹੈ। ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਥਾਣਾ ਡਾਬਾ ਦਾ ਘਿਰਾਓ ਕਰਕੇ ਪੁਲਿਸ ਤੋਂ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ। ਕਾਂਗਰਸੀ ਆਗੂਆਂ ਨੇ ਥਾਣਾ ਡਾਬਾ ਦੇ ਐਸ.ਐਚ.ਓ. ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਖ਼ਿਲਾਫ਼ ਕਾਨੂੰਨ ਅਨੁਸਾਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਹਲਕਾ ਦੱਖਣੀ ਦੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਏ.ਸੀ.ਪੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਵਿੱਚ ਹਰ ਨਾਗਰਿਕ ਬਰਾਬਰ ਹੈ ਅਤੇ ਕਿਸੇ ਵੀ ਵਿਅਕਤੀ ਦਾ ਅਹੁਦਾ ਉਸ ਨੂੰ ਕਾਨੂੰਨ ਤੋਂ ਉੱਪਰ ਨਹੀਂ, ਜੇਕਰ ਇੱਕ ਆਮ ਮਿਹਨਤਕਸ਼ ਡਰਾਈਵਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਜਾਂ ਬਦਸਲੂਕੀ ਹੋਈ ਹੈ ਤਾਂ ਉਸ ਦੀ ਸ਼ਿਕਾਇਤ ’ਤੇ ਨਿਰਪੱਖ ਜਾਂਚ ਅਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 72 ਘੰਟਿਆਂ ਬਾਅਦ ਸੰਘਰਸ਼ ਦਾ ਅਗਲਾ ਪੜਾਅ ਏ.ਸੀ.ਪੀ. ਦਫ਼ਤਰ ਦਾ ਘਿਰਾਓ ਹੋਵੇਗਾ, ਜਿਸ ਲਈ ਹਲਕਾ ਦੱਖਣੀ ਦੇ ਕਾਂਗਰਸੀ ਆਗੂ ਅਤੇ ਵਰਕਰ ਤਿਆਰ ਹਨ।ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਡਰਾਈਵਰ ਦਾ ਨਹੀਂ, ਸਗੋਂ ਆਮ ਨਾਗਰਿਕ ਦੇ ਸਨਮਾਨ ਅਤੇ ਕਾਨੂੰਨ ਦੀ ਬਰਾਬਰੀ ਨਾਲ ਜੁੜਿਆ ਸਵਾਲ ਹੈ। ਜਦੋਂ ਤੱਕ ਪੀੜਤ ਪੱਖ ਨੂੰ ਇਨਸਾਫ ਨਹੀਂ ਮਿਲਦਾ, ਕਾਂਗਰਸ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮਾਮਲੇ ਸਬੰਧੀ ਮੀਡੀਆ ਰਿਪੋਰਟਾਂ ਵਿੱਚ ਵਿਧਾਇਕਾ ਵੱਲੋਂ ਥੱਪੜ ਮਾਰਨ ਦੇ ਦੋਸ਼ ਤੋਂ ਇਨਕਾਰ ਕੀਤਾ ਗਿਆ ਹੈ, ਜਦਕਿ ਵਾਇਰਲ ਵੀਡੀਓ ਅਤੇ ਡਰਾਈਵਰ ਵੱਲੋਂ ਵੱਖਰਾ ਦਾਅਵਾ ਸਾਹਮਣੇ ਆਇਆ ਹੈ। ਪੁਲਿਸ ਨੇ ਡਰਾਈਵਰ ਨੂੰ ਗਲਤ ਪਾਰਕਿੰਗ ਸਬੰਧੀ ਚਲਾਨ ਕਰਨ ਦੀ ਗੱਲ ਕਹੀ ਹੈ।ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਵੀਰੂ,ਕੌਂਸਲਰ ਸਤਪਾਲ ਸਿੰਘ,ਅਸ਼ੀਸ਼ ਅਵਸਥੀ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ,ਮੋਨਿਕਾ,ਦੀਪਕ ਸਿੰਘ,ਹਰੀਸ਼ ਕੁਮਾਰ ਗੋਨਾ,ਗੌਤਮ,ਰਣਜੀਤ ਸਿੰਘ ਰਾਣਾ,ਸ਼ੇਰ ਸਿੰਘ ਗਰਚਾ,ਅਨਮੋਲ,ਵਿਵੇਕ ਤੇ ਸੈਕੜੇ ਕਾਂਗਰਸੀ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਵੱਖ- ਵੱਖ ਪਿੰਡਾਂ ਨੂੰ ਗਰਾਂਟਾਂ ਅਤੇ ਕੱਚੇ ਮਕਾਨਾਂ ਦੇ ਚੈੱਕ ਵੰਡੇ ਦੋ ਕਾਰਾਂ ਲੁੱਟਣ ’ ਚ... ਅਗਲੀ ਖ਼ਬਰ ਸਾਬਕਾ ਮੰਤਰੀ ਢਿੱਲੋਂ ਦੀ ਅਗਵਾਈ ਹੇਠ ਗੌਂਸਗੜ੍ਹ ਬਿਜਲੀ ਘਰ ਬਾਹਰ ਬਿਜਲੀ ਸੰਕਟ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰ...
Ad Position 24