ਪਿੰਡ ਬਹਾਦਰਕੇ ਵਿਖੇ ਖੂਨਦਾਨ ਕੈਂਪ 27 ਨੂੰ -ਡਾ. ਸੌਂਧੀ
ਲਾਡੋਵਾਲ, 16 ਸਤੰਬਰ (ਬਲਬੀਰ ਸਿੰਘ ਰਾਣਾ)- ਸੰਵਿਧਾਨ ਨਿਰਮਾਤਾ, ਯੁਗ ਪੁਰਸ਼ ਬਾਬਾ ਸਾਹਿਬ ਡਾ. ਬੀ.
ਲਾਡੋਵਾਲ, 16 ਸਤੰਬਰ (ਬਲਬੀਰ ਸਿੰਘ ਰਾਣਾ)- ਸੰਵਿਧਾਨ ਨਿਰਮਾਤਾ, ਯੁਗ ਪੁਰਸ਼ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ ਸਨਮਾਨ ਵਿਚ ਪਿੰਡ ਬਹਾਦਰਕੇ ਦੇ ਨਿਵਾਸੀ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਖੂਨ ਦਾਨ -ਮਹਾ ਦਾਨ ਕੈਂਪ ਦਾ ਆਯੋਜਨ 27 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਜਾ ਰਿਹਾ ਹੈ l ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸ਼ੀਸ਼ ਸੌਂਧੀ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਨੌਜਵਾਨਾਂ ਵੱਲੋਂ ਖੂਨ ਦਾਨ ਕੈਂਪ ਲਗਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਇਕ ਡਾ. ਬੀ.ਆਰ. ਅੰਬੇਡਕਰ ਪਾਰਕ ਪਿੰਡ ਬਹਾਦਰਕੇ ਵਿਖੇ ਲਗਾਇਆ ਜਾਵੇਗਾ,ਜਿਸ ਵਿਚ ਹਰ ਵਿਅਕਤੀ ਆਪਣਾ ਖੂਨ ਦਾਨ ਕਰਕੇ ਕਿਸੇ ਦੂਸਰੇ ਨੂੰ ਨਵਾਂ ਜੀਵਨ ਦੇਣ ਅਤੇ ਉਸ ਦੀ ਜਾਣ ਬਚਾਉਣ ਵਿਚ ਵੱਡਾ ਯੋਗਦਾਨ ਪਾਵੇ l ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਕੀਤਾ ਇਹ ਖੂਨ ਦਾਨ ਬੇਸਹਾਰਾ ਅਤੇ ਯੋਗ ਗਰੀਬ ਲੋਕਾਂ ਨੂੰ ਬਿਲਕੁਲ ਮੁਫਤ ਵਿਚ ਦਿੱਤਾ ਜਾਵੇਗਾ, ਜਿਹੜੇ ਆਰਥਿਕ ਤੌਰ ਤੇ ਮਜਬੂਰ ਹਨ, ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ, ਇਹ ਖੂਨ ਦੇ ਯੂਨਿਟ ਕੇਵਲ ਉਨ੍ਹਾਂ ਲੋਕਾਂ ਨੂੰ ਮੁਹਈਆ ਕਰਵਾਏ ਜਾਣਗੇ l ਡਾ. ਸੌਂਧੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਹੋਇਆ ਖੂਨ ਕਿਸੇ ਮਰੀਜ਼ ਦੀ ਜ਼ਿੰਦਗੀ ਨੂੰ ਬਚਾਉਣ ਵਿਚ ਮਦਦਗਾਰ ਬਣੇਗਾ।