ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਦੀ ਅਧਿਆਪਿਕਾ ਨੂੰ ‘ ਹਿੰਦੀ ਸਿੱਖਿਅਕ ਸਨਮਾਨ ’ ਨਾਲ ਨਿਵਾਜਿਆ
ਆਲਮਗੀਰ, 16 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲਈ ਇੱਕ ਹੋਰ ਮਾਣ ਵਾਲੀ ਗੱਲ ਸਾਹਮਣੇ ਆਈ ਹੈ, ਜਿੱਥੇ ਹਿੰਦੀ ਅਧਿਆਪਕਾ ਪਰਮਜੀਤ ਕੌਰ ਨੂੰ ਹਿੰਦੀ ਸਿੱਖਿਅਕ ਸਨਮਾਨ - 2026’ ਨਾਲ ਸਨਮਾਨਿਤ ਕੀਤਾ ਗਿਆ। ਉਕਤ ਪੁਰਸਕਾਰ ‘ਮਧਬਨ ਐਜੂਕੇਸ਼ਨਲ ਬੁੱਕਸ’ ਵੱਲੋਂ ਦਿੱਲੀ ਸਰਕਾਰ ਦੀ ‘ਹਿੰਦੀ ਅਕਾਦਮੀ’ ਦੇ ਸਹਿਯੋਗ ਨਾਲ ਹਿੰਦੀ ਭਾਸ਼ਾ ਦੇ ਪ੍ਰਚਾਰ-ਪਸਾਰ ਅਤੇ ਅਧਿਆਪਨ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ।
ਆਲਮਗੀਰ, 16 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲਈ ਇੱਕ ਹੋਰ ਮਾਣ ਵਾਲੀ ਗੱਲ ਸਾਹਮਣੇ ਆਈ ਹੈ, ਜਿੱਥੇ ਹਿੰਦੀ ਅਧਿਆਪਕਾ ਪਰਮਜੀਤ ਕੌਰ ਨੂੰ ਹਿੰਦੀ ਸਿੱਖਿਅਕ ਸਨਮਾਨ - 2026’ ਨਾਲ ਸਨਮਾਨਿਤ ਕੀਤਾ ਗਿਆ। ਉਕਤ ਪੁਰਸਕਾਰ ‘ਮਧਬਨ ਐਜੂਕੇਸ਼ਨਲ ਬੁੱਕਸ’ ਵੱਲੋਂ ਦਿੱਲੀ ਸਰਕਾਰ ਦੀ ‘ਹਿੰਦੀ ਅਕਾਦਮੀ’ ਦੇ ਸਹਿਯੋਗ ਨਾਲ ਹਿੰਦੀ ਭਾਸ਼ਾ ਦੇ ਪ੍ਰਚਾਰ-ਪਸਾਰ ਅਤੇ ਅਧਿਆਪਨ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ। ਅਧਿਆਪਕਾ ਪਰਮਜੀਤ ਕੌਰ ਪਿਛਲੇ 14 ਸਾਲਾਂ ਤੋਂ ਸਕੂਲ ਵਿੱਚ ਆਪਣੀਆਂ ਸਮਰਪਿਤ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰੇ ਲਈ ਮੇਰਾ ਵਿਦਿਆਲਾ ਮੇਰੀ ਕਰਮਭੂਮੀ ਹੈ ਅਤੇ ਮੇਰਾ ਸਕੂਲ ਸਿਰਫ਼ ਸਿੱਖਿਆ ਦਾ ਕੇਂਦਰ ਹੀ ਨਹੀਂ, ਸਗੋਂ ਇੱਕ ਅਜਿਹਾ ਪਰਿਵਾਰ ਹੈ, ਜਿੱਥੇ ਗਿਆਨ ਦੇ ਨਾਲ-ਨਾਲ ਕਦਰਾਂ ਕੀਮਤਾਂ, ਅਨੁਸ਼ਾਸਨ ਅਤੇ ਸੱਭਿਆਚਾਰ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇੱਕ ਹਿੰਦੀ ਅਧਿਆਪਕਾ ਵਜੋਂ ਮੈਨੂੰ ਅਜਿਹੀ ਸੰਸਥਾ ਦਾ ਹਿੱਸਾ ਹੋਣ ‘ਤੇ ਮਾਣ ਹੈ ਜੋ ਹਿੰਦੀ ਅਤੇ ਭਾਰਤੀ ਸੱਭਿਆਚਾਰ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਦੇ ਸਕਾਰਾਤਮਕ ਦ੍ਰਿਸ਼ਟੀਕੋਣ ਅਤੇ ਸਹਿਯੋਗੀ ਮਾਹੌਲ ਲਈ ਧੰਨਵਾਦ ਕੀਤਾ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਪਰਮਜੀਤ ਕੌਰ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਵਿੱਚ ਮਾਂ-ਬੋਲੀ ਪ੍ਰਤੀ ਪਿਆਰ ਪੈਦਾ ਕਰਨ ਲਈ ਉਨ੍ਹਾਂ ਦੇ ਸਮਰਪਣ ਅਤੇ ਲਗਨ ਦੀ ਸ਼ਲਾਘਾ ਕੀਤੀ।