16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗਰੇਵਾਲ ਵਲੋਂ ਪਿੰਡ ਖ਼ਾਸੀ ਕਲਾਂ ਵਿਖੇ ਲਗਾਏ ਕੈਂਪ ’ਚ ਮਰੀਜ਼ਾਂ ਨੇ ਅੱਖਾਂ ਦੀ ਜਾਂਚ ਕਰਵਾਈ ਕੈਂਪ ’ਚ 1 ਹਜ਼ਾਰ ਤੋਂ ਵਧੇਰੇ ਮਰੀਜ਼ ਜਾਂਚ ਕਰਵਾਉਣ ਲਈ ਪੁੱਜੇ-ਗਰੇਵਾਲ

ਭਾਮੀਆਂ ਕਲਾਂ/ਲੁਧਿਆਣਾ 16 ਸਤੰਬਰ (ਜਤਿੰਦਰ ਭੰਬੀ)-ਉਘੇ ਸਮਾਜ ਸੇਵੀ ਤੇ ਪਿੰਡ ਖ਼ਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ (ਮੈਂਬਰ ਜ਼ਿਲ੍ਹਾ ਪ੍ਰੀਸ਼ਦ) ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪਤਾਲ ਵਲੋਂ ਲਗਾਏ ਗਏ ਕੈਂਪ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਅਿਾਂ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਨੇ ਹੁਣ ਤੱਕ ਲਗਾਏ 2275 ਕੈਂਪਾਂ ਦਾ ਰਿਕਾਰਡ ਤੋੜ ਦਿੱਤਾ, ਜਿਸਦੀ ਪੁਸ਼ਟੀ ਸ਼ੰਕਰਾ ਆਈ ਹਸਪਤਾਲ ਵਲੋਂ ਨਿਯੁਕਤ ਕੀਤੇ ਕੈਂਪ ਦੇ ਇੰਚਾਰਜ ਦੇ ਗੁਰਜੋਤ ਸਿੰਘ ਮੀਡੀਆ ਸਾਹਮਣੇ ਕੀਤੀ।

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 17-09-2026
ਭਾਮੀਆਂ ਕਲਾਂ/ਲੁਧਿਆਣਾ 16 ਸਤੰਬਰ (ਜਤਿੰਦਰ ਭੰਬੀ)-ਉਘੇ ਸਮਾਜ ਸੇਵੀ ਤੇ ਪਿੰਡ ਖ਼ਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ (ਮੈਂਬਰ ਜ਼ਿਲ੍ਹਾ ਪ੍ਰੀਸ਼ਦ) ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪਤਾਲ ਵਲੋਂ ਲਗਾਏ ਗਏ ਕੈਂਪ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਅਿਾਂ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਨੇ ਹੁਣ ਤੱਕ ਲਗਾਏ 2275 ਕੈਂਪਾਂ ਦਾ ਰਿਕਾਰਡ ਤੋੜ ਦਿੱਤਾ, ਜਿਸਦੀ ਪੁਸ਼ਟੀ ਸ਼ੰਕਰਾ ਆਈ ਹਸਪਤਾਲ ਵਲੋਂ ਨਿਯੁਕਤ ਕੀਤੇ ਕੈਂਪ ਦੇ ਇੰਚਾਰਜ ਦੇ ਗੁਰਜੋਤ ਸਿੰਘ ਮੀਡੀਆ ਸਾਹਮਣੇ ਕੀਤੀ। ਸਮਾਜ ਸੇਵਾ ਹਿਤ ਲਗਾਏ ਇਸ ਕੈਂਪ ਦੀ ਅਪਾਰ ਸਫਲਤਾ ’ਤੇ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਜ਼ਰੂਰਤਮੰਦਾਂ ਦੀ ਸੇਵਾ ਹਿਤ ਅਜਿਹੇ ਕੈਂਪ, ਸਿੱਖਿਆ ਤੇ ਖੇਡਾਂ ਨੂੰ ਉਪਰ ਚੁੱਕਣ ਲਈ ਅਤੇ ਜ਼ਰੂਰਤਮੰਦ ਔਰਤਾਂ ਤੇ ਮਰੀਜ਼ਾਂ ਦੀ ਮਦਦ ਲਈ ਪਹਿਲਾਂ ਤੋਂ ਵੀ ਜ਼ਿਆਦਾ ਕੀਤੇ ਜਾਣਗੇ। ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਉਨ੍ਹਾਂ ਦੇ ਭਰਾ ਚੇਅਰਮੈਨ ਜ਼ੋਰਾਵਰ ਸਿੰਘ ਇਸ ਕੈਂਪ ਵਿਚ ਆਕੇ ਸਾਡਾ ਮਾਣ ਵਧਾ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਨੂੰ ਮਾਹਿਰ ਡਾਕਟਰਾਂ ਦੀ ਟੀਮ ਤੇ ਸਟਾਫ਼, ਜਿਨ੍ਹਾਂ ਵਿਚ ਡਾ. ਸਵਿਤਾ, ਡਾ. ਕਿਸ਼ਨਾ, ਡਾ. ਸੰਦੀਪ ਸਿੰਘ, ਜੀਐਨਐਮ ਜਸਲੀਨ ਕੌਰ, ਅਵਤਾਰ ਸਿੰਘ ਸ਼ਾਮਿਲ ਸਨ, ਨੇ ਬਹੁਤ ਹੀ ਸੁਚੱਜੇ ਢੰਗ ਨਾਲ ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ, ਉਨ੍ਹਾਂ ਨੂੰ ਮੁਫ਼ਤ ਦਵਾਈਆਂ, ਐਨਕਾਂ ਦਿੱਤੀਆਂ। ਕੁੱਝ ਮਰੀਜ਼ਾਂ ਦੇ ਜਿੱਥੇ ਕੱਲ੍ਹ ਲੈਂਜ ਪਾਏ ਜਾਣਗੇ, ਉਥੇ ਹੀ 100 ਦੇ ਕਰੀਬ ਮਰੀਜ਼ਾਂ ਦੇ ਅਪਰੇਸ਼ਨ ਸਾਡੇ ਵਲੋਂ ਮੁਫ਼ਤ ਕਰਵਾਏ ਜਾਣਗੇ।ਕੈਂਪ ‘ਚ ਪੁੱਜੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗਰੇਵਾਲ ਪਰਿਵਾਰ ਦੇ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਦੇ ਕਰਕੇ ਉਨ੍ਹਾਂ ਦੀ ਇਲਾਕੇ ’ਚ ਨਿਵੇਕਲੀ ਪਹਿਚਾਣ ਹੈ। ਇਸ ਮੌਕੇ ਜਸਪਾਲ ਸਿੰਘ ਗਰੇਵਾਲ ਕੌਂਸਲਰ, ਦਰਸ਼ਨ ਸਿੰਘ ਮਾਹਲਾ ਬਲਾਕ ਸੰਮਤੀ ਚੇਅਰਮੈਨ, ਗਿਆਨੀ ਸੋਹਣ ਸਿੰਘ, ਮਲਕੀਤ ਸਿੰਘ ਸਰਪੰਚ, ਅਮਰਦੀਪ ਸਿੰਘ ਗਿੱਲ ਸੰਮਤੀ ਮੈਂਬਰ, ਪ੍ਰਿਤਪਾਲ ਸਿੰਘ ਗਰੇਵਾਲ, ਨਿਰਮਲ ਸਿੰਘ ਗਿੱਲ, ਬਾਬਾ ਬਲਦੇਵ ਸਿੰਘ, ਤਾਰਾ ਸਿੰਘ, ਸੁਖਦੇਵ ਸਿੰਘ ਪੱਪਾ, ਰਣਜੀਤ ਸਿੰਘ ਰਾਣਾ, ਦਲਜੀਤ ਸਿੰਘ ਗਰੇਵਾਲ, ਲਾਲੀ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਕਰਨੈਲ ਸਿੰਘ ਰਿੰਕਲ ਬਲਾਕ ਪ੍ਰਧਾਨ, ਰਜਿੰਦਰ ਸਿੰਘ ਹੁੰਦਲ ਸਰਪੰਚ, ਮਨਦੀਪ ਸਿੰਘ ਓਬੀ, ਕੁਲਵੰਤ ਸਿੰਘ ਸਰਪੰਚ, ਲੱਕੀ ਸਰਪੰਚ, ਦਿਲਪ੍ਰੀਤ ਸਿੰਘ ਸਾਹਬਾਣਾ, ਗੁਰਦੀਪ ਸਿੰਘ ਝੱਜ ਸਾਬਕਾ ਸਰਪੰਚ, ਅਜੀਤ ਸਿੰਘ ਸਰਪੰਚ ਖ਼ਾਸੀ ਖ਼ੁਰਦ, ਨਿਤਿਨ ਬੈਂਸ, ਜਿੰਦਰ ਸਿੰਘ, ਰਾਜਾ ਸੋਮਲ, ਵਿਨੋਦ ਕੁਮਾਰ, ਨਰਿੰਦਰ ਸਿੰਘ, ਰਾਮਪਾਲ, ਪ੍ਰਧਾਨ ਕਾਲੀ ਗਰੇਵਾਲ, ਦਵਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਅਤੇ ਸਮੂਹ ਸਪੋਰਟਸ ਕਲੱਬ ਤੇ ਪੰਚਾਇਤ ਮੈਂਬਰ ਖ਼ਾਸੀ ਕਲਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਜ਼ੋਨ ਏ. ’ਚ ਮੁਲਾਜ਼ਮਾਂ ਦਾ ਗੂੰਜਿਆ ਰੋਸ, ਹੱਕਾਂ ਲਈ ਉਠੀ ਬੁਲੰਦ ਆਵਾਜ਼ ਅਗਲੀ ਖ਼ਬਰ ਨੂਰਪੁਰ ਬੇਟ ਸੁਸਾਇਟੀ ਨੂੰ ਕਿਸਾਨਾਂ ਲਈ ਵਧੀਆ ਤੇ ਸੁਚਾਰੂ ਕੰਮਾਂ ਲਈ ਕੀਤਾ ਸਨਮਾਨਤ
Ad Position 24