16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਰਾਸ਼ਟਰੀ ਕਾਨਫ਼ਰੰਸ ’ਚ ਆਪਣੀ ਛਾਪ ਛੱਡੀ

ਲੁਧਿਆਣਾ, 15 ਸਤੰਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਵਿਦਿਆਰਥੀਆਂ ਨੂੰ ਪੋਸ਼ਣ ਬਾਰੇ ਹੋਈ 8ਵੀਂ ਰਾਸ਼ਟਰੀ ਕਾਨਫ਼ਰੰਸ ਵਿਚ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿਚ ਸਿਖਰਲਾ ਸਥਾਨ ਪ੍ਰਾਪਤ ਹੋਇਆ। ਇਹ ਕਾਨਫ਼ਰੰਸ ਬੀਤੇ ਦਿਨੀਂ ਡਾਇਟੈਟਿਕਸ ਵਿਭਾਗ ਵਲੋਂ ਭਾਰਤੀ ਪੋਸ਼ਣ ਸੁਸਾਇਟੀ ਦੇ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਕਰਵਾਈ ਗਈ ਸੀ। ਪੀ.ਐੱਚ.ਡੀ. ਦੀ ਵਿਦਿਆਰਥਣ ਪ੍ਰਭਨੂਰ ਕੌਰ ਨੂੰ ਪਹਿਲਾਂ ਪੀ.ਐੱਚ.ਡੀ. ਕਰ ਚੁੱਕੀ ਵਿਦਿਆਰਥਣ ਆਨੁਸ਼ਾ ਚੇਰੂਕੁਰੀ ਵਲੋਂ ਕੀਤੀ ਖੋਜ ਪੇਸ਼ ਕਰਨ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ। ਮਾਸਟਰਜ਼ ਦੀ ਵਿਦਿਆਰਥਣ ਦੀਪਿਕਾ ਮਲਹੋਤਰਾ ਨੇ 7 ਤੋਂ 9 ਸਾਲ ਦੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਪੋਸ਼ਣ ਸੰਬੰਧੀ ਕੀਤੀ ਖੋਜ ਨੂੰ ਪੋਸਟਰ ਰਾਹੀਂ ਪੇਸ਼ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੋਵਾਂ ਵਿਦਿਆਰਥੀਆਂ ਦੇ ਖੋਜ ਨਿਗਰਾਨ ਡਾ. ਰੇਨੂੰਕਾ ਅਗਰਵਾਲ ਹਨ। ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਦੋਵਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
Ad Position 22
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਕੂਲ ਦੇ ਸੰਸਥਾਪਕ ਮੇਜਰ ਸਵ . ਜੀ . ਐਸ . ਆਹਲੂਵਾਲੀਆ ਦਾ ਜਨਮ ਦਿਨ... ਅਗਲੀ ਖ਼ਬਰ ਸੈਕਰਡ ਡੇਲ ਇੰਟਰਨੈਸ਼ਨਲ ਸਕੂਲ ਲੋਹਾਰਾ ਵਿਖੇ ਹਿੰਦੀ ਰਾਸ਼ਟਰੀ ਦਿਵਸ ਮਨਾਇਆ
Ad Position 24