16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬੰਧੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਵਲੋਂ ਲਗਾਏ ਸਿਹਤ ਜਾਂਚ ਕੈਂਪ ਦੌਰਾਨ 300 ਤੋਂ ਵੱਧ ਮਹਿਲਾਵਾਂ ਦੀ ਕੀਤੀ ਜਾਂਚ

ਲੁਧਿਆਣਾ, 15 ਸਤੰਬਰ(ਡਾ. ਤਰਲੋਚਨ ਸਿੰਘ)- ਬੰਧੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਵੱਲੋਂ ਲੀਫੋਰਡ ਹੈਲਥ ਕੇਅਰ ਦੇ ਸਹਿਯੋਗ ਨਾਲ ਸਿਹਤ ਜਾਂਚ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਗਰ ਨਿਗਮ ਜ਼ੋਨ-ਬੀ ਦੇ ਨਜਦੀਕ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ(ਡਾ. ਤਰਲੋਚਨ ਸਿੰਘ)- ਬੰਧੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਵੱਲੋਂ ਲੀਫੋਰਡ ਹੈਲਥ ਕੇਅਰ ਦੇ ਸਹਿਯੋਗ ਨਾਲ ਸਿਹਤ ਜਾਂਚ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਗਰ ਨਿਗਮ ਜ਼ੋਨ-ਬੀ ਦੇ ਨਜਦੀਕ ਲਗਾਇਆ ਗਿਆ। ਕੈਂਪ ਦੌਰਾਨ 300 ਤੋਂ ਵੱਧ ਮਹਿਲਾਵਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੀ ਅਗਵਾਈ ਫਾਊਂਡੇਸ਼ਨ ਦੀ ਡਾਇਰੈਕਟਰ ਸਮਰਤਾ ਕੌਰ ਨੇ ਕੀਤੀ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਨੂੰ ਆਪਣੀ ਸਿਹਤ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਨੂੰ ਅਣਦੇਖਾ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਅਤੇ ਨਿਯਮਤ ਸਿਹਤ ਜਾਂਚ ਕਰਵਾਉਣੀ ਬੇਹੱਦ ਜ਼ਰੂਰੀ ਹੈ। ਕੈਂਪ ਦੌਰਾਨ ਮੋਹਨ ਦੇਈ ਓਸਵਾਲ ਹਸਪਤਾਲ ਤੋਂ ਆਈ ਮਹਿਲਾਵਾਂ ਦੀ ਸਿਹਤ ਸਬੰਧੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਹਿਲਾਵਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੇ ਅੰਤ ਵਿੱਚ ਫਾਊਂਡੇਸ਼ਨ ਦੀ ਡਾਇਰੈਕਟਰ ਸਮਰਤਾ ਕੌਰ ਨੇ ਕਿਹਾ ਕਿ ਬੰਧੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ਸਮੇਂ-ਸਮੇਂ ’ਤੇ ਅਜਿਹੇ ਸਿਹਤ ਕੈਂਪ ਲਗਾਏ ਜਾਂਦੇ ਹਨ। ਇਸ ਮੌਕੇ ਭਾਜਪਾ ਦੇ ਸੂਬਾ ਜਰਨਲ ਸਕੱਤਰ ਰਜਨੀਸ਼ ਧੀਮਾਨ, ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਰਾਕੇਸ਼ ਕਪੂਰ, ਕੌਂਸਲਰ ਜੱਗੀ, ਸਰਬਜੀਤ ਸਿੰਘ ਕਾਕਾ ਕੌਂਸਲਰ, ਲੀਨਾ ਟਪਾਰੀਆ, ਸਨੀ ਬੇਦੀ, ਬਲਵੰਤ ਸਿੰਘ ਭੀਖੀ, ਨੀਰਜ ਸਚਦੇਵਾ, ਲਲਿਤ ਟੰਡਨ, ਲਲਿਤ ਗੋਇਲ, ਗੌਰਵ ਅਰੋੜਾ, ਅਮਿਤ ਭਗਤ, ਨਿਸ਼ਾਂਤ ਕੁਮਾਰ, ਪ੍ਰਥਮ ਵੀਰ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਡੇਲ ਇੰਟਰਨੈਸ਼ਨਲ ਸਕੂਲ ਲੋਹਾਰਾ ਵਿਖੇ ਹਿੰਦੀ ਰਾਸ਼ਟਰੀ ਦਿਵਸ ਮਨਾਇਆ ਅਗਲੀ ਖ਼ਬਰ ਭਾਵਾਧਸ ਵਲੋਂ 4 ਨੂੰ ਵਾਲਮੀਕਿ ਤੀਰਥ ਤੱਕ ਕੱਢੀ ਜਾਵੇਗੀ ਪਾਵਨ ਜੋਤੀ ਯਾਤਰਾ-ਦਾਨਵ/ਚੌਧਰੀ
Ad Position 24