17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬੇਟ ਇਲਾਕੇ ’ ਚ ਨਸ਼ਿਆਂ ਤੇ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ਕਦੋਂ ਹੋਣਗੇ ਬੰਦ - ਆਜ਼ਾਦ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ

ਲਾਡੋਵਾਲ, 15 ਸਤੰਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਸਤਿਨਾਮ ਲਾਡੋਵਾਲ ਬੇਟ ਇਲਾਕੇ ਦੇ ਪਿੰਡਾਂ ਵਿਚ ਡਰੱਗਸ, ਸ਼ਰਾਬ ਅਤੇ ਬੇਖ਼ੌਫ ਚੱਲ ਰਹੇ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਸਥਿਤੀ ਉਦੋਂ ਵਿਗੜ ਜਾਂਦੀ ਹੈ, ਜਦੋਂ ਕੁੱਝ ਪ੍ਰਭਾਵਸ਼ਾਲੀ ਲੋਕ ਬਣਦੀ ਕਾਰਵਾਈ ਕਰਨ ਦੀ ਬਜਾਏ ਰੋਕਣ ਵਿਚ ਅੱਗੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਉਦੋਂ ਸਹੀ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨਿਰਪੱਖ ਜਾਂਚ ਕਰੇਗਾ, ਜਦੋਂ ਇਨ੍ਹਾਂ ਲੋਕਾਂ ਮਗਰ ਕੋਈ ਪਿੱਠ ਥਾਪੜਨ ਵਾਲਾ ਨਾ ਹੋਵੇ।

Ad Position 21
No active advertisement
ਅਜੀਤ ਡੈਸਕ 16-09-2026
ਲਾਡੋਵਾਲ, 15 ਸਤੰਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਸਤਿਨਾਮ ਲਾਡੋਵਾਲ ਬੇਟ ਇਲਾਕੇ ਦੇ ਪਿੰਡਾਂ ਵਿਚ ਡਰੱਗਸ, ਸ਼ਰਾਬ ਅਤੇ ਬੇਖ਼ੌਫ ਚੱਲ ਰਹੇ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਸਥਿਤੀ ਉਦੋਂ ਵਿਗੜ ਜਾਂਦੀ ਹੈ, ਜਦੋਂ ਕੁੱਝ ਪ੍ਰਭਾਵਸ਼ਾਲੀ ਲੋਕ ਬਣਦੀ ਕਾਰਵਾਈ ਕਰਨ ਦੀ ਬਜਾਏ ਰੋਕਣ ਵਿਚ ਅੱਗੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਉਦੋਂ ਸਹੀ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨਿਰਪੱਖ ਜਾਂਚ ਕਰੇਗਾ, ਜਦੋਂ ਇਨ੍ਹਾਂ ਲੋਕਾਂ ਮਗਰ ਕੋਈ ਪਿੱਠ ਥਾਪੜਨ ਵਾਲਾ ਨਾ ਹੋਵੇ। ਜ਼ਿਕਰਯੋਗ ਹੈ ਕਿ ਪੁਲਿਸ ਹਾਲੇ ਦੋਸ਼ੀਆਂ ਨੂੰ ਲੈ ਕੇ ਰਸਤੇ ਵਿਚ ਹੀ ਹੁੰਦੀ ਹੈ, ਲੇਕਿਨ ਦੋਸ਼ੀਆਂ ਨੂੰ ਛਡਾਉਣ ਵਾਲੇ ਹਮਾਇਤੀ ਥਾਣੇ ਦੇ ਵਿਚ ਬੈਠੇ ਹੁੰਦੇ ਹਨ। ਕੌਮੀ ਪ੍ਰਧਾਨ ਆਜ਼ਾਦ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਨਸ਼ਿਆਂ ਅਤੇ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ਵਿਚ ਸਿਆਸੀ, ਸਮਾਜਿਕ ਜਾਂ ਉੱਚ ਪਹੁੰਚ ਵਾਲਿਆਂ ਤੋਂ ਬਗੈਰ ਜਾਂਚ ਹੋਵੇ ਤਾਂ ਸਾਰੇ ਲੋਕ ਇਕਜੁੱਟ ਹੋ ਕੇ ਪ੍ਰਸ਼ਾਸਨ ਦਾ ਸਾਥ ਦੇਣਗੇ। ਇਸ ਮੌਕੇ ਪੰਜਾਬ ਸਪੋਕਸਮੈਨ ਮਨਜਿੰਦਰ ਸਿੰਘ ਕੌਮੀ ਚੇਅਰਮੈਨ ਚੇਤ ਰਾਮ ਰਤਨ ਅਤੇ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਮਹਿਲਾ ’ਚ ਕਈ ਬੀਬੀਆਂ ਹੋਈਆਂ ਸ਼ਾਮਿਲ ਅਗਲੀ ਖ਼ਬਰ ਬਲਵਿੰਦਰ ਸਿੰਘ, ਰਾਜੇਸ਼ ਗਰਗ, ਜਰਨੈਲ ਸਿੰਘ ਵੈਟਰਨਰੀ ਯੂਨੀਵਰਸਿਟੀ ਵਲੋਂ ਮੁੱਖ ਮੰਤਰੀ ਪੁਰਸਕਾਰ ਜੇਤੂ ਅਗਾਂਹਵਧੂ ਪਸ਼ੂ...
Ad Position 24