12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੋਸਾਇਟੀ ਦੀ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ਸਮਾਪਤ

ਲੁਧਿਆਣਾ, 11 ਅਗਸਤ (ਡਾ. ਤਰਲੋਚਨ ਸਿੰਘ)- ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੁਸਾਇਟੀ ਵਲੋਂ ਕਰਵਾਈ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ‘ਇਕੋਨ-2026’ ਦਿਆਨੰਦ ਹਸਪਤਾਲ ਵਿਖੇ ਸਮਾਪਤ ਹੋ ਗਈ।

Ad Position 21
No active advertisement
ਦਿਆਨੰਦ ਹਸਪਤਾਲ ਵਿਖੇ ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੋਸਾਇਟੀ ਵਲੋਂ ਕਰਵਾਈ 27ਵੀਂ ਸਾਲਾਨਾ ਕਾਨਫ਼ਰੰਸ ਦੀ ਸ਼ਮ੍ਹਾ ਰੌਸ਼ਨ ਕਰਨ ਮੌਕੇ ਡਾ. ਰਾਜੀਵ ਬਹਿਲ, ਬਿਪਿਨ ਗੁਪਤਾ, ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਅਤੇ ਹੋਰ। ਅਜੀਤ ਤਸਵੀਰਾ ਮੀਟਿੰਗ ਮੌਕੇ ਹਾਜ਼ਰ ਸੂਬੇ ਭਰ ਤੋਂ ਇਕੱਠੇ ਹੋਏ ਬਾਜ਼ੀਗਰ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸਤਪਾਲ ਸਿੰਘ ਰਿੰਕੂ ਗਾਂਧੀ ਬਾਬਾ ਅਤੇ ਹੋਰ। ਤਸਵੀਰ-ਕੁਲਵੰਤ ਸਿੰਘ ਸੱਪਲ 12-08-2026
ਲੁਧਿਆਣਾ, 11 ਅਗਸਤ (ਡਾ. ਤਰਲੋਚਨ ਸਿੰਘ)- ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੁਸਾਇਟੀ ਵਲੋਂ ਕਰਵਾਈ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ‘ਇਕੋਨ-2026’ ਦਿਆਨੰਦ ਹਸਪਤਾਲ ਵਿਖੇ ਸਮਾਪਤ ਹੋ ਗਈ। ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ, ਖ਼ਜ਼ਾਨਚੀ ਮੁਕੇਸ਼ ਵਰਮਾ ਅਤੇ ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕਾਨਫ਼ਰੰਸ ਵਿਚ ਦੇਸ਼ ਭਰ ਤੋਂ ਮਿਰਗੀ ਦੇ ਮਾਹਿਰ ਡਾਕਟਰ, ਨਿਊਰੋਲੋਜਿਸਟ, ਖੋਜ-ਕਰਤਾ ਅਤੇ ਸਿਹਤ ਖੇਤਰ ਨਾਲ ਜੁੜੇ ਮਾਹਿਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਯੂ.ਕੇ, ਆਸਟ੍ਰੇਲੀਆ, ਮਲੇਸ਼ੀਆ, ਬਰਾਜ਼ੀਲ, ਨੇਪਾਲ ਅਤੇ ਸ਼੍ਰੀਲੰਕਾ ਤੋਂ ਵੀ ਮਾਹਿਰਾਂ ਨੇ ਹਿੱਸਾ ਲਿਆ। ਕਾਨਫ਼ਰੰਸ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਵਲੋਂ ਕਰਵਾਈ ਗਈ। ਇਸ ਦੀ ਅਗਵਾਈ ਆਰਗੇਨਾਈਜ਼ਿੰਗ ਚੇਅਰਮੈਨ ਡਾ. ਗਗਨਦੀਪ ਸਿੰਘ ਨੇ ਕੀਤੀ ਅਤੇ ਡਾ. ਬਿਰੇਂਦਰ ਪੌਲ ਅਤੇ ਡਾ. ਸੁਲੇਨਾ ਨੇ ਆਰਗੇਨਾਈਜ਼ਿੰਗ ਸਕੱਤਰ ਵਜੋਂ ਭੂਮਿਕਾ ਨਿਭਾਈ। ਕਾਨਫ਼ਰੰਸ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 530 ਭਾਗੀਦਾਰਾਂ ਨੇ ਹਿੱਸਾ ਲਿਆ। ਇਹ ਕਾਨਫ਼ਰੰਸ ਇਕ ਮਹੱਤਵਪੂਰਨ ਰਾਸ਼ਟਰੀ ਅਕਾਦਮਿਕ ਕਾਨਫ਼ਰੰਸ ਵਜੋਂ ਸਾਹਮਣੇ ਆਈ। ਪ੍ਰਬੰਧਕਾਂ ਅਨੁਸਾਰ ਇਹ ਕਾਨਫ਼ਰੰਸ ਅਕਾਦਮਿਕ ਪੱਖੋਂ ਸਫਲ ਰਹੀ ਅਤੇ ਮਿਰਗੀ ਦੇ ਖੇਤਰ ਵਿਚ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈ। ਕਾਨਫ਼ਰੰਸ ਦੌਰਾਨ ਕਰਵਾਈਆਂ ਗਈਆਂ ਪ੍ਰੀ- ਵਰਕਸ਼ਾਪਾਂ ਵਿਚ ਲਗਭਗ 200 ਭਾਗੀਦਾਰਾਂ ਨੇ ਹਿੱਸਾ ਲਿਆ। ਇਨ੍ਹਾਂ ਵਰਕਸ਼ਾਪਾਂ ਦੌਰਾਨ ਭਾਗੀਦਾਰਾਂ ਨੂੰ ਵਿਹਾਰਕ ਸਿਖਲਾਈ, ਕਲੀਨੀਕਲ ਵਿਚਾਰ-ਵਟਾਂਦਰੇ ਅਤੇ ਅਕਾਦਮਿਕ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਵਰਕਸ਼ਾਪਾਂ ਦਾ ਤਾਲਮੇਲ ਆਰਗੇਨਾਈਜ਼ਿੰਗ ਕੋ-ਚੇਅਰਮੈਨ ਡਾ. ਅਸ਼ਵਨੀ ਚੌਧਰੀ ਅਤੇ ਆਰਗੇਨਾਈਜ਼ਿੰਗ ਕੋ-ਸਕੱਤਰ ਡਾ. ਮੋਨਿਕਾ ਸਿੰਗਲਾ ਅਤੇ ਡਾ. ਧਨੰਜਯ ਗੁਪਤਾ ਨੇ ਕੀਤਾ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਸਰਕਾਰ ਦੇ ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਵਿਚ ਡਾ. ਬਹਿਲ ਨੇ ਮਿਰਗੀ ਦੇ ਮਰੀਜ਼ ਦੀ ਬਿਹਤਰ ਦੇਖਭਾਲ ਲਈ ਵਿਗਿਆਨਕ ਖੋਜ, ਸਬੂਤ-ਆਧਾਰਿਤ ਇਲਾਜ ਅਤੇ ਡਾਕਟਰਾਂ, ਖੋਜਕਰਤਾਵਾਂ ਅਤੇ ਜਨ ਸਿਹਤ ਸੰਸਥਾਵਾਂ ਵਿਚਕਾਰ ਵਧੇਰੇ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਬਿਪਿਨ ਗੁਪਤਾ ਨੇ ਕਿਹਾ ਕਿ ਸੰਸਥਾ ਮਿਰਗੀ ਦੀ ਬਿਹਤਰ ਦੇਖਭਾਲ, ਖੋਜ ਅਤੇ ਨਵੀਆਂ ਇਲਾਜ ਪ੍ਰਾਪਤੀਆਂ ਲਈ ਇਕ ਮਜ਼ਬੂਤ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ। ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਨੇ ਪ੍ਰਬੰਧਕੀ ਟੀਮ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਅਤੇ ਇੰਨੀ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਸਫਲ ਆਯੋਜਨ ਲਈ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕਾਨਫ਼ਰੰਸ ਦੌਰਾਨ ਅਕਾਦਮਿਕ ਜਾਣਕਾਰੀ ਅਤੇ ਖੋਜ ਨੂੰ ਸਾਂਝਾ ਕਰਨ ਲਈ ਕਈ ਕਿਤਾਬਾਂ ਦਾ ਵਿਮੋਚਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਪੁਲ ‘ਤੇ ਮੁੜ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਲੁਧਿਆਣਾ ਕਤਲ ਕਾਂਡ-ਨਾਮਜ਼ਦ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
Ad Position 24