08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬੀਆਂ ਨਾਲ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਧੋਖਾ ਕੀਤਾ-ਢਿਲੋਂ

ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਚੋਣਾਂ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਨੂੰ ਜੋ ਸਬਜਬਾਗ ਦਿਖਾਏ ਸਨ ਉਹ ਸਭ ਵੋਟਾਂ ਬਟੋਰਨ ਲਈ ਸਨ ਅਤੇ ਹੁਣ ਇਹ ਸਭ ਕੁਝ ਝੂਠ ਸਾਬਤ ਹੋਇਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ ਨੇ ਅੱਜ ਅਕਾਲੀ ਵਰਕਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕਰਨ ਸਮੇਂ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ। ਤਸਵੀਰ-ਸੇਵਕ ਸਿੰਘ 09-08-2026
ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਚੋਣਾਂ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਨੂੰ ਜੋ ਸਬਜਬਾਗ ਦਿਖਾਏ ਸਨ ਉਹ ਸਭ ਵੋਟਾਂ ਬਟੋਰਨ ਲਈ ਸਨ ਅਤੇ ਹੁਣ ਇਹ ਸਭ ਕੁਝ ਝੂਠ ਸਾਬਤ ਹੋਇਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ ਨੇ ਅੱਜ ਅਕਾਲੀ ਵਰਕਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ 20,000 ਕਰੋੜ ਪ੍ਰਤੀ ਸਾਲ ਰੇਤੇ ਤੋਂ ਅਤੇ ਰਿਸ਼ਵਤ ਰੋਕ ਕੇ 34,000 ਕਰੋੜ ਪ੍ਰਤੀ ਸਾਲ ਖਜਾਨੇ ਵਿਚ ਪਾਉਣ ਦੇ ਵਾਅਦੇ ਦੇ ਕੋਰਾ ਝੂਠ ਸਾਬਤ ਹੋਏ, ਉਲਟਾ ਇਸ਼ਤਿਹਾਰਬਾਜ਼ੀ ਅਤੇ ਕੇਜਰੀਵਾਲ ਤੇ ਉਸ ਦੀ ਦਿੱਲੀ ਵਾਲੀ ਟੀਮ ਦੀ ਆਉ ਭਗਤ ਪੰਜਾਬ ਸਿਰ ਹੋਰ 2 ਲੱਖ ਕਰੋੜ ਕਰਜ਼ਾ ਚਾੜ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਕਰੀਬ 10 ਲੱਖ ਕਰੋੜ ਰੁਪਿਆ ਪੰਜਾਬ ਵਿਚੋਂ ਲੁੱਟ ਕੇ ਦਿੱਲੀ ਜਾ ਲਿਜਾ ਚੁੱਕਿਆ ਹੈ। ਆਪਣੀਆਂ ਨਾਕਾਮੀਆਂ ਅਤੇ ਲੁੱਟ ਦੇ ਡਰੋਂ ਪੰਜਾਬ ਵਿਚ ਸੰਭਾਵੀ ਅਕਾਲੀ-ਭਾਜਪਾ ਗਠਜੋੜ ਦੇਖ ਕੇਜਰੀਵਾਲ ਦੇ ਪਾਪ ਉਸ ਨੂੰ ਸਤਾਉਣ ਲੱਗੇ ਹਨ। ਇਸ ਕਰਕੇ ਹੀਟਵਿਟ ਕਰਕੇ ਪੰਜਾਬੀਆਂ ਵਿਚ ਭਰਮ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਜਰੀਵਾਲ ਅਤੇ ਕਾਂਗਰਸ ਪਿਛਲੇ 12 ਸਾਲਾਂ ਤੋਂ ਬੇਅਦਬੀ ਅਤੇ ਨਸ਼ਿਆਂ ਤੇ ਸਿਆਸਤ ਕਰ ਰਹੇ ਹਨ। ਜਦਕਿ ਇਨ੍ਹਾਂ ਦੋਵਾਂ ਸਰਕਾਰਾਂ ਦੇ ਸਮੇਂ ਸੈਂਕੜੇ ਬੇਅਦਬੀਆਂ ਹੋਈਆਂ ਅਤੇ 100 ਗੁਣਾ ਨਸ਼ੇ ਵਧੇ ਹਨ। ਮੀਟਿੰਗ ਨੂੰ ਸਰਕਲ ਪ੍ਰਧਾਨ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਡੀ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਬਲਵਿੰਦਰ ਸਿੰਘ ਬਿੱਲੂ, ਚੌਧਰੀ ਪੱਪੂ ਗੂਜਰ, ਜਰਨੈਲ ਸਿੰਘ ਜੈਲਾ, ਅਸ਼ੋਕ ਬੇਦੀ, ਗੁਰਦਿਆਲ ਸਿੰਘ, ਸੁਕਰ ਸਿੰਘ, ਨੇਕ ਸਿੰਘ, ਕਾਲਾ ਕੋਚਰ, ਬਲਵਿੰਦਰ ਸਿੰਘ ਲੱਕੀ, ਰਾਹੁਲ ਜੋਧਾ, ਸੁਰਿੰਦਰ ਸਿੰਘ,, ਬਿੱਟੂ ਸੈਣੀ, ਉਂਕਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ-ਜੋਸ਼ੀ ਅਗਲੀ ਖ਼ਬਰ ਆਟੋ ਰਿਕਸ਼ਾ ਲੁਟੇਰਾ ਗਰੋਹ ਨੇ ਨੌਜਵਾਨ ਨੂੰ ਲੁੱਟਿਆ
Ad Position 24