07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦੁਸਹਿਰਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ, ਬੱਲੂ ਮਹਿਤਾ ਪ੍ਰਧਾਨ ਤੇ ਸੁਰੇਸ਼ ਪਾਠਕ ਚੇਅਰਮੈਨ ਬਣੇ

ਪੱਟੀ, 15 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਵਿਚ ਦੁਸਹਿਰਾ ਮੇਲੇ ਦੀਆਂ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ। ਦੁਸਹਿਰਾ ਕਮੇਟੀ ਪੱਟੀ ਦੀ ਹੋਈ ਮੀਟਿੰਗ ਦੌਰਾਨ 20 ਅਕਤੂਬਰ ਨੂੰ ਕਾਲਜ ਰੋਡ ਸਥਿਤ ਦੁਸਹਿਰਾ ਗਰਾਊਂਡ ਵਿਖੇ ਦੁਸਹਿਰਾ ਮੇਲਾ-2026 ਧੂੰਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ।

Ad Position 21
No active advertisement
ਦੁਸਹਿਰਾ ਕਮੇਟੀ ਪੱਟੀ ਦੇ ਚੇਅਰਮੈਨ ਸੁਰੇਸ਼ ਪਾਠਕ ਅਤੇ ਪ੍ਰਧਾਨ ਬੱਲੂ ਮਹਿਤਾ 09-09-2026
ਪੱਟੀ, 15 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਵਿਚ ਦੁਸਹਿਰਾ ਮੇਲੇ ਦੀਆਂ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ। ਦੁਸਹਿਰਾ ਕਮੇਟੀ ਪੱਟੀ ਦੀ ਹੋਈ ਮੀਟਿੰਗ ਦੌਰਾਨ 20 ਅਕਤੂਬਰ ਨੂੰ ਕਾਲਜ ਰੋਡ ਸਥਿਤ ਦੁਸਹਿਰਾ ਗਰਾਊਂਡ ਵਿਖੇ ਦੁਸਹਿਰਾ ਮੇਲਾ-2026 ਧੂੰਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਬੱਲੂ ਮਹਿਤਾ ਨੂੰ ਪ੍ਰਧਾਨ ਅਤੇ ਸੁਰੇਸ਼ ਪਾਠਕ ਨੂੰ ਚੇਅਰਮੈਨ ਚੁਣਿਆ ਗਿਆ। ਕਮੇਟੀ ਦੇ ਚੇਅਰਮੈਨ ਸੁਰੇਸ਼ ਪਾਠਕ ਨੇ ਕਿਹਾ ਕਿ ਪੱਟੀ ਦਾ ਦੁਸਹਿਰਾ ਮੇਲਾ ਲੋਕਾਂ ਦੀ ਧਾਰਮਿਕ ਆਸਥਾ ਅਤੇ ਆਪਸੀ ਭਾਈਚਾਰੇ ਨਾਲ ਜੁੜਿਆ ਹੋਇਆ ਹੈ। ਇਸ ਵਾਰ ਮੇਲੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਮੇਟੀ ਵਲੋਂ ਸਾਰੇ ਪ੍ਰਬੰਧ ਰਾਮਲੀਲਾ ਕਲੱਬਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾਣਗੇ। ਪ੍ਰਧਾਨ ਬੱਲੂ ਮਹਿਤਾ ਨੇ ਦੱਸਿਆ ਕਿ 11 ਅਕਤੂਬਰ ਤੋਂ ਪੱਟੀ ਵਿਚ ਵੱਖ-ਵੱਖ ਰਾਮਲੀਲਾ ਕਲੱਬਾਂ ਵਲੋਂ ਰਾਮਲੀਲਾ ਦੀ ਸ਼ੁਰੂਆਤ ਕੀਤੀ ਜਾਵੇਗੀ। ਦੁਸਹਿਰੇ ਵਾਲੇ ਦਿਨ ਦੀ ਯੰਗਮੈਨ ਰਾਮਾ ਕ੍ਰਿਸ਼ਨਾ ਰਾਮਲੀਲਾ ਕਲੱਬ, ਦੀ ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਅਤੇ ਭਗਵਾਨ ਵਾਲਮੀਕਿ ਰਾਮਲੀਲਾ ਸੰਗੀਤ ਕਲੱਬ ਵਲੋਂ ਸ਼ਾਨਦਾਰ ਝਾਕੀਆਂ ਕੱਢੀਆਂ ਜਾਣਗੀਆਂ। ਇਹ ਝਾਕੀਆਂ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦੀਆਂ ਹੋਈਆਂ ਸ਼ਾਮ ਸਮੇਂ ਦੁਸਹਿਰਾ ਗਰਾਊਂਡ ਵਿਖੇ ਪਹੁੰਚਣਗੀਆਂ। ਦੁਸਹਿਰਾ ਗਰਾਊਂਡ ਵਿਖੇ ਰਾਵਣ , ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ। ਇਸ ਦੌਰਾਨ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਜਾਵੇਗਾ। ਮੁੱਖ ਮਹਿਮਾਨਾਂ ਵਲੋਂ ਰਾਮਲੀਲਾ ਦੇ ਸਰੂਪਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਰਾਮਲੀਲਾ ਕਮੇਟੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਨੂੰ ਸਫਲ ਬਣਾਉਣ ਲਈ ਰਾਮਲੀਲਾ ਕਮੇਟੀਆਂ ਨਾਲ ਤਾਲਮੇਲ ਕਰਕੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਮੇਲੇ ਦੌਰਾਨ ਸਫਾਈ, ਸੁਰੱਖਿਆ, ਸਵਾਗਤ ਅਤੇ ਹੋਰ ਪ੍ਰਬੰਧਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਕੇ.ਕੇ. ਬਿੱਟੂ ਜਨਰਲ ਸਕੱਤਰ, ਰਛਪਾਲ ਬੇਦੀ, ਰਾਜਾ ਸੇਠੀ, ਦਲਜੀਤ ਸਿੰਘ ਸੋਹਲ, ਮੋਹਿਤ ਅਰੋੜਾ, ਗੁਰਸੇਵਕ ਸਿੰਘ, ਪਰਮਜੀਤ ਟੀਟੂ, ਸੁੱਚਾ ਸਿੰਘ, ਤਰਸੇਮ ਜੋਸ਼ੀ, ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਦੇ ਵਿਦਿਆਰਥੀਆਂ ਦਾ 70ਵੇਂ ਜ਼ੋਨਲ ਸਕੂਲ ਖੇਡ ਟੂਰਨਾਮੈਂਟ ’ਚ ਸ਼ਾਨਦਾਰ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲੇ ਖ਼ਾਲਸਾ ਸਕੂਲ ਦੇ ਖਿਡਾਰੀ ਰਹੇ ਜੇਤੂ
Ad Position 24