ਆਯੁਸ਼ਮਾਨ ਅਰੋਗਿਆ ਕੇਂਦਰ ਮਾਣੋਚਾਹਲ ਵਿਖ਼ੇ ਲਗਾਇਆ ਮੁਫ਼ਤ ਆਯੂਸ਼ ਕੈਂਪ
ਸ਼ਹਬਾਜਪੁਰ, 12 ਸਤੰਬਰ (ਪ੍ਰਦੀਪ ਕੁਮਾਰ ਬੇਗੇਪੁਰ)–ਆਯੁਸ਼ ਵਿਭਾਗ ਵਲੋਂ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਲਗਾਏ ਜਾਣ ਵਾਲੇ 10 ਆਯੁਸ਼ ਕੈਪਾਂ ਦੀ ਲੜੀ ਤਹਿਤ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਆਯੁਰਵੇਦਿਕ/ਯੂਨਾਨੀ ਅਫ਼ਸਰ ਤਰਨ ਤਾਰਨ ਡਾ. ਸੰਦੀਪ ਸ਼੍ਰੀਧਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.
ਸ਼ਹਬਾਜਪੁਰ, 12 ਸਤੰਬਰ (ਪ੍ਰਦੀਪ ਕੁਮਾਰ ਬੇਗੇਪੁਰ)–ਆਯੁਸ਼ ਵਿਭਾਗ ਵਲੋਂ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਲਗਾਏ ਜਾਣ ਵਾਲੇ 10 ਆਯੁਸ਼ ਕੈਪਾਂ ਦੀ ਲੜੀ ਤਹਿਤ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਆਯੁਰਵੇਦਿਕ/ਯੂਨਾਨੀ ਅਫ਼ਸਰ ਤਰਨ ਤਾਰਨ ਡਾ. ਸੰਦੀਪ ਸ਼੍ਰੀਧਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਅੱਜ ਆਯੁਸ਼ਮਾਨ ਅਰੋਗਿਆ ਕੇਂਦਰ ਮਾਨੋਚਾਹਲ ਵਿਖ਼ੇ ਮੁਫ਼ਤ ਆਯੁਸ਼ ਕੈਪ ਲਗਾਇਆ ਗਿਆ। ਕੈਪ ਵਿਚ ਆਯੁਰਵੇਦਿਕ ਤੇ ਹੋਮਿਓਪੈਥਿਕ ਡਾਕਟਰਾਂ ਵਲੋਂ ਕ੍ਰਮਵਾਰ 375 ਤੇ 257 ਕੁੱਲ 6 32 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਆਯੁਰਵੇਦਿਕ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਔਸ਼ਧੀ ਪੌਦਿਆਂ ਤੋਂ ਹੋਣ ਵਾਲੇ ਲਾਭਾਂ ਬਾਰੇ ਵੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਆਯੁਰਵੇਦਿਕ ਅਤੇ ਹੋਮਿਓਪੈਥਿਕ ਇਲਾਜ ਪ੍ਰਣਾਲੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਕੈਪ ਵਿਚ ਆਯੁਰਵੈਦਿਕ ਵਿਭਾਗ ਵਲੋਂ ਡਾ ਸੰਦੀਪ ਕੁਮਾਰ, ਡਾ ਮਨਿੰਦਰ ਸਿੰਘ, ਅਮਨਪ੍ਰੀਤ ਸਿੰਘ, ਪੰਕਜ ਕੁਮਾਰ ਉਪਵੈਦ ਅਤੇ ਹੋਮਓਪੈਥਿਕ ਵਿਭਾਗ ਵਲੋਂ ਡਾ ਜਤਿੰਦਰ ਸਿੱਧੂ ,ਡਾ. ਮਾਨਵਪ੍ਰੀਤ ਕੌਰ, ਰੇਸ਼ਮ ਸਿੰਘ, ਪ੍ਰਭਪ੍ਰੀਤ ਸਿੰਘ ਫਾਰਮਾਸਿਸਟ ਤੋਂ ਇਲਾਵਾ ਸੁਖਰਾਜ ਸਿੰਘ ਅਤੇ ਸੰਦੀਪ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।