ਨੌਜਵਾਨ ਹਰਜੋਤ ਸਿੰਘ ਯੋਧਾ ਨੰਬਰਦਾਰ ਪਿੰਡ ਬੱਲ ਕਲਾਂ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਚੇਤਨਪੁਰਾ, 10 ਨਵੰਬਰ (ਮਹਾਂਬੀਰ ਸਿੰਘ ਗਿੱਲ)-ਪਿੰਡ ਬੱਲ ਕਲਾਂ ਦੇ ਵਸਨੀਕ, ਇਲਾਕੇ ਦੀ ਸਿਰਮੌਰ ਸ਼ਖ਼ਸੀਅਤ ਤੇ ਪਿੰਡ ਦੇ ਨੰਬਰਦਾਰ ਤੇ ਅਗਾਂਹਵਧੂ ਨੌਜਵਾਨ ਸ. ਹਰਜੋਤ ਸਿੰਘ ਯੋਧਾ 50 ਸਾਲ ਦੀ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।
ਚੇਤਨਪੁਰਾ, 10 ਨਵੰਬਰ (ਮਹਾਂਬੀਰ ਸਿੰਘ ਗਿੱਲ)-ਪਿੰਡ ਬੱਲ ਕਲਾਂ ਦੇ ਵਸਨੀਕ, ਇਲਾਕੇ ਦੀ ਸਿਰਮੌਰ ਸ਼ਖ਼ਸੀਅਤ ਤੇ ਪਿੰਡ ਦੇ ਨੰਬਰਦਾਰ ਤੇ ਅਗਾਂਹਵਧੂ ਨੌਜਵਾਨ ਸ. ਹਰਜੋਤ ਸਿੰਘ ਯੋਧਾ 50 ਸਾਲ ਦੀ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਬੱਲ ਕਲਾਂ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਬੇਵਕਤੀ ਮੌਤ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ । ਉਹਨਾਂ ਦੀ ਬੇਵਕਤੀ ਮੌਤ ’ਤੇ ਇਲਾਕੇ ਦੀਆਂ ਰਾਜਨੀਤਕ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।